ਚੰਡੀਗੜ੍ਹ (ਮਨਪ੍ਰੀਤ) : ਪੰਜਾਬ ’ਚ ਪੁਲਸ ਚੌਂਕੀ ਦੇ ਨਜ਼ਦੀਕ ਆਈ. ਈ. ਡੀ. (ਧਮਾਕਾਖੇਜ਼ ਸਮੱਗਰੀ) ਮਿਲਣ ਦੀ ਘਟਨਾ ਨੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਮਾਮਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਘਟਨਾ ਸੂਬੇ ਦੀ ਡਿੱਗ ਰਹੀ ਕਾਨੂੰਨ-ਵਿਵਸਥਾ ਦਾ ਸਪੱਸ਼ਟ ਸਬੂਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਵੱਡਾ ਝਟਕਾ! ਪਾਵਰਕਾਮ ਨੇ ਲਿਆ ਸਖ਼ਤ ਐਕਸ਼ਨ, ਹੁਣ ਬਿਜਲੀ ਬਿੱਲ...
ਉਨ੍ਹਾਂ ਕਿਹਾ ਕਿ ਜਦੋਂ ਪੁਲਸ ਦੀ ਆਪਣੀ ਚੌਂਕੀ ਹੀ ਸੁਰੱਖਿਅਤ ਨਹੀਂ ਹੈ ਤਾਂ ਅਜਿਹੇ ਹਾਲਾਤ ’ਚ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਗਾਰੰਟੀ ਕੌਣ ਦੇਵੇਗਾ। ਭਾਜਪਾ ਆਗੂ ਨੇ ਇਸ ਨੂੰ ਸਿੱਧੇ ਤੌਰ ’ਤੇ ਸਰਕਾਰ ਦੀ ਵੱਡੀ ਨਾਕਾਮੀ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ICU 'ਚੋਂ ਸਿੱਧਾ ਪੇਪਰ ਦੇਣ ਪੁੱਜੀ 17 ਸਾਲਾ ਕੁੜੀ, ਬੱਚੇ ਤੇ ਅਧਿਆਪਕ ਰਹਿ ਗਏ ਹੈਰਾਨ
ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ’ਚ ਗੈਂਗਸਟਰ ਰਾਜ ਅਤੇ ਨਸ਼ਾ ਮਾਫ਼ੀਆ ਪਹਿਲਾਂ ਹੀ ਬੇਕਾਬੂ ਹੈ ਅਤੇ ਹੁਣ ਪੁਲਸ ਢਾਂਚੇ ਦੇ ਨੇੜੇ ਧਮਾਕਾਖੇਜ਼ ਸਮੱਗਰੀ ਦਾ ਮਿਲਣਾ ਗੰਭੀਰ ਸੁਰੱਖਿਆ ਖਾਮੀਆਂ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਸੂਬੇ ਦਾ ਖੁਫ਼ੀਆ ਤੰਤਰ ਇਸ ਵੇਲੇ ਕਿੱਥੇ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਗੇ ਭਵਿੱਖ ਦੀ ਭਾਲ 'ਚ ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ ! ਭਿਆਨਕ ਹਾਦਸੇ 'ਚ ਗਈ ਜਾਨ
NEXT STORY