ਨਵੀਂ ਦਿੱਲੀ– ਪੈਟਰੋਲ ਤੇ ਸੀ. ਐੱਨ. ਜੀ. ਪੰਪ ਦਿਵਾਉਣ ਦੇ ਨਾਂ ’ਤੇ 2 ਕਰੋੜ 39 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪੈਟਰੋਲੀਅਮ ਵਿਭਾਗ ਦੇ ਮੁਲਾਜ਼ਮ ਸਮੇਤ 3 ਵਿਅਕਤੀਆਂ ਨੂੰ ਸਪੈਸ਼ਲ ਸੈੱਲ ਦੀ ਆਈ. ਐੱਫ. ਐੱਸ. ਓ. ਯੂਨਿਟ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 2 ਮੋਬਾਈਲ ਫੋਨ ਤੇ ਸਿਮ ਕਾਰਡ, ਫਰਜ਼ੀ ਆਈ. ਜੀ. ਐੱਲ. ਪੱਤਰ, ਐੱਨ. ਓ. ਸੀ., ਚਲਾਨ, ਏਰੀਆ ਬਲਾਕਿੰਗ ਫੀਸ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਅਮਿਤ ਕੁਮਾਰ ਪਾਂਡੇ, ਅਮਰਿੰਦਰ ਕੁਮਾਰ ਤੇ ਅਮਰ ਸਿੰਘ ਵਜੋਂ ਹੋਈ ਹੈ।
ਪੁਜਾਰੀ ਦਾ ਬੇਰਹਿਮੀ ਨਾਲ ਕਤਲ, ਮੰਦਰ 'ਚ ਖੂਨ ਨਾਲ ਲੱਥਪੱਥ ਮਿਲੀ ਲਾਸ਼
NEXT STORY