ਨਵੀਂ ਦਿੱਲੀ- ਕੋਰੋਨਾ ਦੀ ਦੂਜੀ ਲਹਿਰ ਤੋਂ ਪੈਦਾ ਸੰਕਟ ਨੂੰ ਝੱਲ ਰਹੇ ਭਾਰਤ ਦੀ ਮਦਦ ਕਰਨ ਲਈ ਦੁਨੀਆ ਦੇ ਕਈ ਦੇਸ਼ਾਂ ਨੇ ਹੱਥ ਵਧਾਇਆ ਹੈ। ਕੋਈ ਆਕਸੀਜਨ ਕੰਸਨਟਰੇਟਰ ਭੇਜ ਰਿਹਾ ਹੈ ਤਾਂ ਕੋਈ ਜ਼ਰੂਰੀ ਦਵਾਈ। ਇਸ ਵਿਚ ਦਿੱਲੀ ਸਰਕਾਰ ਵਲੋਂ ਲਗਾਤਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਪੂਰੀ ਆਕਸੀਜਨ ਅਤੇ ਹੋਰ ਜ਼ਰੂਰੀ ਵਸਤੂਆਂ ਦੀ ਘਾਟ ਹੈ। ਹਾਲਾਂਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਵਿਦੇਸ਼ਾਂ ਤੋਂ ਆਉਣ ਵਾਲੀ ਮਦਦ ਦਾ ਇਕ ਵੱਡਾ ਹਿੱਸਾ ਦਿੱਲੀ ਨੂੰ ਮਿਲਿਆ ਹੈ। 7 ਮਈ ਤੱਕ ਦੇ ਅੰਕੜਿਆਂ ਨੂੰ ਦੇਖੀਏ ਤਾਂ ਹੁਣ ਤੱਕ 14 ਦੇਸ਼ਾਂ ਨੇ ਭਾਰਤ ਨੂੰ ਮਦਦ ਪਹੁੰਚਾਈ ਹੈ ਅਤੇ ਦਿੱਲੀ ਨੂੰ ਇਨ੍ਹਾਂ ਸਾਰੇ ਦੇਸ਼ਾਂ ਤੋਂ ਆਉਣ ਵਾਲੀ ਮਦਦ ਤੋਂ ਕੁਝ ਨਾ ਕੁਝ ਜ਼ਰੂਰ ਮਿਲਿਆ ਹੈ। ਹੁਣ ਤੱਕ ਵਿਦੇਸ਼ਾਂ ਤੋਂ ਆਏ 2 ਹਜ਼ਾਰ 933 ਆਕਸੀਜਨ ਕੰਸਨਟਰੇਟਰਜ਼ ਨੂੰ ਅਲਾਟ ਕੀਤਾ ਗਿਆ ਹੈ ਅਤੇ ਦਿੱਲੀ ਨੂੰ ਇਸ 'ਚੋਂ ਇਕ ਹਜ਼ਾਰ 432 ਮਿਲੇ ਹਨ। ਇਸ ਤੋਂ ਇਲਾਵਾ ਭਾਰਤ ਨੂੰ ਮਿਲੇ 13 ਆਕਸੀਜਨ ਉਤਪਾਦਨ ਪਲਾਂਟ 'ਚੋਂ 8 ਦਿੱਲੀ ਨੂੰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਦਿੱਲੀ ’ਚ 17 ਮਈ ਤੱਕ ਵਧਾਈ ਗਈ ‘ਤਾਲਾਬੰਦੀ’, ਇਸ ਵਾਰ ਜ਼ਿਆਦਾ ਸਖ਼ਤੀ
ਨੀਤੀ ਕਮਿਸ਼ਨ ਦੇ ਸੀ.ਈ.ਓ. ਅਮਿਤਾਭ ਕਾਂਤ ਦੀ ਪ੍ਰਧਾਨਗੀ ਵਾਲੀ ਕਮੇਟੀ ਵਿਦੇਸ਼ਾਂ ਤੋਂ ਆਉਣ ਵਾਲੀ ਮਦਦ ਦੀ ਵੰਡ ਕਰਨ ਦਾ ਕੰਮ ਦੇਖ ਰਹੀ ਹੈ। ਕਾਂਤ ਨੇ ਕਿਹਾ,''ਵਿਦੇਸ਼ਾਂ ਤੋਂ ਆਉਣ ਵਾਲੀ ਮਦਦ ਨੂੰ ਵੰਡਣ ਦਾ ਵਧੀਆ ਸਿਸਟਮ ਅਸੀਂ ਬਣਾਇਆ। ਸਭ ਕੁਝ ਆਨਲਾਈਨ ਹੈ। ਪ੍ਰਕਿਰਿਆ ਡਿਜ਼ੀਟਲ ਹੈ। ਕੋਈ ਦੇਰੀ ਨਹੀਂ ਹੈ, ਹੁਣ ਤੱਕ ਜੋ ਆਇਾ, ਉਹ ਸਾਰੇ ਸੰਬੰਧਤ ਸੂਬਿਆਂ ਨੂੰ ਭੇਜ ਦਿੱਤਾ ਗਿਆ ਹੈ।'' ਦਿੱਲੀ ਨੂੰ ਵੱਡੀ ਗਿਣਤੀ 'ਚ ਆਕਸੀਜਨ ਸੰਬੰਧੀ ਉਪਕਰਣ ਦਿੱਤੇ ਜਾਣ ਨਾਲ ਇੱਥੇ ਮੈਡੀਕਲ ਆਕਸੀਜਨ ਦੀ ਘਾਟ ਵੀ ਦਿੱਸਦੀ ਹੈ। ਦਿੱਲੀ ਦੇ ਕਈ ਹਸਪਤਾਲਾਂ 'ਚ ਆਕਸੀਜਨ ਦੀ ਘਾਟ ਕਾਰਨ ਮਰੀਜ਼ਾਂ ਨੇ ਦਮ ਤੋੜ ਦਿੱਤਾ ਅਤੇ ਕੋਰਟ ਨੇ ਵੀ ਆਕਸੀਜਨ ਦੀ ਘਾਟ ਦੇ ਮਾਮਲੇ ਦਾ ਨੋਟਿਸ ਲਿਆ ਸੀ।
ਇਹ ਵੀ ਪੜ੍ਹੋ : ਰਾਹੁਲ ਨੇ ਕੋਵਿਡ ਮਹਾਮਾਰੀ ਨੂੰ 'ਮੋਵਿਡ' ਮਹਾਮਾਰੀ ਕਹਿ ਕੇ ਉਡਾਇਆ PM ਮੋਦੀ ਦਾ ਮਜ਼ਾਕ
ਵਿਦੇਸ਼ਾਂ ਤੋਂ ਮਿਲੀ ਮਦਦ 'ਚੋਂ ਰਾਸ਼ਟਰੀ ਰਾਜਧਾਨੀ ਨੂੰ 1040 Bi pap/C pap, 334 ਵੈਂਟਲੇਟਰ, 687 ਆਕਸੀਜਨ ਸਿਲੰਡਰ, 24 ਹਜ਼ਾਰ 200 ਗਾਊਨ, 9 ਲੱਖ 78 ਹਜ਼ਾਰ ਮਾਸਕ ਅਤੇ 25 ਹਜ਼ਾਰ 586 ਰੇਮਡੇਸੀਵਿਰ ਦੀਆਂ ਖੁਰਾਕਾਂ ਵੀ ਮਿਲੀਆਂ ਹਨ। ਇਹ ਸਮਾਨ ਏਮਜ਼, ਸਫ਼ਦਰਜੰਗ, ਲੇਡੀ ਹਾਰਡਿੰਗ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ, ਡੀ.ਆਰ.ਡੀ.ਓ. ਫੈਸਿਲਿਟੀ ਅਤੇ ਹੋਰ ਸੰਸਥਾਵਾਂ ਨੂੰ ਮਿਲੇ ਹਨ। ਅਮਿਤਾਭ ਨੇ ਦੱਸਿਆ,''ਵਿਦੇਸ਼ਾਂ ਤੋਂ ਆਉਣ ਵਾਲੀ ਮਦਦ ਦਾ ਵੱਡਾ ਹਿੱਸਾ ਦਿੱਲੀ ਸਮੇਤ ਹੋਰ ਸੂਬਿਆਂ ਦੇ ਏਮਜ਼ ਨੂੰ ਮਿਲਿਆ ਹੈ। ਇਸ ਦੇ ਪਿੱਛੇ ਇਕ ਕਾਰਨ ਹੈ। ਏਮਜ਼ ਬਾਕੀ ਸੂਬਿਆਂ 'ਚ ਵੀ ਹੈ ਅਤੇ ਕੋਰੋਨਾ ਨਾਲ ਨਜਿੱਠਣ 'ਚ ਉਹ ਪ੍ਰਮੁੱਖ ਕੇਂਦਰ ਹੈ। ਸਥਾਨਕ ਲੋਕ ਉੱਥੇ ਹੀ ਜਾਂਦੇ ਹਨ।''
ਇਹ ਵੀ ਪੜ੍ਹੋ : ਹਸਪਤਾਲਾਂ 'ਚ ਇਲਾਜ ਲਈ ਹੁਣ ਕੋਰੋਨਾ ਟੈਸਟ ਜ਼ਰੂਰੀ ਨਹੀਂ, ਕੇਂਦਰ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਹਰਿਆਣਾ ਦੀ ‘ਕੋਵਿਡ ਜੇਲ੍ਹ’ ’ਚੋਂ 13 ਕੈਦੀ ਫਰਾਰ, ਪੁਲਸ ਮਹਿਕਮੇ ’ਚ ਮਚੀ ਹਫੜਾ-ਦਫੜੀ
NEXT STORY