ਨਵੀਂ ਦਿੱਲੀ- ਐਤਵਾਰ ਦੀ ਰਾਤ ਜਿੱਥੇ ਪੂਰੇ ਦੇਸ਼ 'ਚ ਲੋਕਾਂ ਨੇ ਪਟਾਕੇ ਵਜਾ ਕੇ ਦੀਵਾਲੀ ਦਾ ਤਿਉਹਾਰ ਮਨਾਇਆ, ਉੱਥੇ ਹੀ ਦਿੱਲੀ-NCR 'ਚ ਪ੍ਰਦੂਸ਼ਣ ਨੇ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰ ਲਿਆ ਹੈ। ਐਤਵਾਰ ਨੂੰ ਹਰਿਆਣਾ ਦਾ ਬੱਲਭਗੜ੍ਹ 398 ਦੇ ਏਅਰ ਕੁਆਲਿਟੀ ਇੰਡੈਕਸ ਨਾਲ ਪੂਰੇ ਖੇਤਰ 'ਚ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ, ਜੋ ਕਿ 'ਗੰਭੀਰ' ਸ਼੍ਰੇਣੀ ਤੋਂ ਸਿਰਫ਼ 3 ਪੁਆਇੰਟ ਹੇਠਾਂ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਦਾ AQI 376 ਦਰਜ ਕੀਤਾ ਗਿਆ, ਜਿਸ ਨਾਲ ਪੂਰੇ ਖੇਤਰ 'ਚ ਹਵਾ 'ਬਹੁਤ ਖ਼ਰਾਬ' ਸ਼੍ਰੇਣੀ 'ਚ ਬਣੀ ਹੋਈ ਹੈ, ਜਿੱਥੇ ਲੋਕਾਂ ਨੂੰ ਸਾਹ ਲੈਣਾ ਵੀ ਔਖ਼ਾ ਹੋ ਰਿਹਾ ਹੈ।
ਇਸ ਦੌਰਾਨ ਹਰਿਆਣਾ ਦਾ ਬੱਲਭਗੜ੍ਹ ਸਭ ਤੋਂ ਪ੍ਰਦੂਸ਼ਿਤ ਰਿਹਾ, ਜਿੱਥੋਂ ਦਾ AQI 398 ਦਰਜ ਕੀਤਾ ਗਿਆ। ਇਸ ਤੋਂ ਬਾਅਦ ਦਿੱਲੀ 'ਚ 376, ਭਰਤਪੁਰ (ਰਾਜਸਥਾਨ) 369, ਖੋੜਾ (ਉੱਤਰ ਪ੍ਰਦੇਸ਼), 364, ਬੁਲੰਦਸ਼ਹਿਰ (ਉੱਤਰ ਪ੍ਰਦੇਸ਼) 'ਚ 363 AQI ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- 2 ਟਰੇਨਾਂ ਦੀ ਹੋ ਗਈ ਭਿਆਨਕ ਟੱਕਰ ! ਕਈ ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ, ਕਾਹਿਰਾ 'ਚ ਛਾਇਆ ਮਾਤਮ
ਦਿੱਲੀ 'ਚ ਹਵਾ ਦੀ ਕੁਆਲਿਟੀ ਵਿਗੜਨ ਕਾਰਨ ਖੇਤਰ ਵਿੱਚ 6 ਨਵੰਬਰ ਤੋਂ ਹੀ GRAP ਦਾ ਤੀਜਾ ਪੜਾਅ ਲਾਗੂ ਹੈ, ਜਿਸ ਤਹਿਤ CAQM ਵੱਲੋਂ ਨਿਰਮਾਣ ਅਤੇ ਭੰਨ-ਤੋੜ ਦੇ ਕੰਮਾਂ 'ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਗੁਰੂਗ੍ਰਾਮ, ਫ਼ਰੀਦਾਬਾਦ, ਗਾਜ਼ੀਆਬਾਦ, ਗੌਤਮ ਬੁੱਧ ਨਗਰ ਦੇ ਨਾਲ-ਨਾਲ ਹੁਣ ਸੋਨੀਪਤ 'ਚ ਵੀ BS-III ਪੈਟਰੋਲ ਅਤੇ BS-IV ਡੀਜ਼ਲ ਵਾਲੀਆਂ ਗੱਡੀਆਂ ਦੀ ਚੱਲਣ 'ਤੇ ਰੋਕ ਵਧਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ CPCB ਅਨੁਸਾਰ 301-400 ਤੱਕ ਦੇ AQI ਵਾਲੀ ਹਵਾ 'ਬਹੁਤ ਖ਼ਰਾਬ' ਮੰਨੀ ਜਾਂਦੀ ਹੈ। ਅਜਿਹੀ ਹਵਾ 'ਚ ਲੰਬੇ ਸਮੇਂ ਤੱਕ ਸਾਹ ਲੈਣ ਨਾਲ ਸਾਹ ਦੀਆਂ ਗੰਭੀਰ ਬਿਮਾਰੀਆਂ ਲੱਗ ਸਕਦੀਆਂ ਹਨ, ਜੋ ਅੱਗੇ ਜਾ ਕੇ ਜਾਨਲੇਵਾ ਸਾਬਿਤ ਹੋ ਸਕਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਪਿਊਟਰ ਤੋਂ ਵੀ ਤੇਜ਼ ਚੱਲਦੈ ਇਨ੍ਹਾਂ ਬਲੱਡ ਗਰੁੱਪ ਵਾਲੇ ਲੋਕਾਂ ਦਾ ਦਿਮਾਗ ! ਪਲਾਂ 'ਚ ਲੱਭ ਲੈਂਦੇ ਹਰ ਸਮੱਸਿਆ ਦਾ ਹੱਲ
NEXT STORY