ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਵਿਚ ਸ਼ੁੱਕਰਵਾਰ ਨੂੰ ਧੁੰਦ ਦੀ ਸੰਘਣੀ ਚਾਦਰ ਵਿੱਛੀ ਹੋਈ ਦਿਖਾਈ ਦਿੱਤੀ, ਜਿਸ ਨਾਲ ਹਵਾ ਦੀ ਗੁਣਵੱਤਾ ਵਿਚ ਤੇਜ਼ ਗਿਰਾਵਟ ਆਉਣ ਦੇ ਨਾਲ-ਨਾਲ AQI 391 ਦਰਜ ਕੀਤਾ, ਜੋ ਗੰਭੀਰ ਸ਼੍ਰੇਣੀ ਦੇ ਨੇੜੇ ਹੈ। ਦਿੱਲੀ ਦੇ 59 ਨਿਗਰਾਨੀ ਸਟੇਸ਼ਨਾਂ ਵਿਚੋਂ 30 'ਤੇ ਸਵੇਰੇ 9 ਵਜੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਦਰਜ ਕੀਤੀ ਗਈ, ਜਦਕਿ ਬਾਕੀਆਂ ਨੇ ਇਸ ਨੂੰ ਬਹੁਤ ਮਾੜੀ ਸ਼੍ਰੈਣੀ ਵਿਚ ਦਰਜ ਕੀਤਾ। ਰੋਹਿਣੀ ਵਿਚ ਸਭ ਤੋਂ ਵੱਧ 475 AQI ਦਰਜ ਕੀਤਾ ਗਿਆ, ਜਦਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦਿੱਲੀ ਵਿੱਚ ਇਹ 472 ਸੀ।
ਇਹ ਵੀ ਪੜ੍ਹੋ: ਬੈਂਗਲੁਰੂ 'ਚ ਖੂਨੀ ਵਾਰਦਾਤ! ਕੈਬ ਡਰਾਈਵਰ ਨੇ ਪਤਨੀ ਸਣੇ ਸਹੁਰੇ ਪਰਿਵਾਰ ਦੇ 7 ਜੀਆਂ ਦਾ ਕੀਤਾ ਕਤਲ
ਏਅਰ ਕੁਆਲਿਟੀ ਅਰਲੀ ਵਾਰਨਿੰਗ ਸਿਸਟਮ ਦੇ ਅਨੁਸਾਰ, ਦਿੱਲੀ ਵਿੱਚ ਸ਼ੁੱਕਰਵਾਰ ਇਸ ਸੀਜ਼ਨ ਦਾ ਅਜਿਹਾ ਪਹਿਲਾ ਦਿਨ ਹੋਣ ਦੀ ਉਮੀਦ ਹੈ, ਜਦੋਂ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਜਾਵੇਗੀ ਅਤੇ ਇਹ ਸਥਿਤੀ 8 ਨਵੰਬਰ, ਯਾਨੀ ਦੀਵਾਲੀ ਤੱਕ ਬਣੀ ਰਹਿਣ ਦੀ ਉਮੀਦ ਹੈ। ਇਹ ਭਵਿੱਖਬਾਣੀ ਉਸ ਸਮੇਂ ਕੀਤੀ ਗਈ, ਜਦੋਂ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿੱਚ ਪਰਾਲੀ ਸਾੜਨ ਦਾ ਪੱਧਰ ਸਿਖਰ 'ਤੇ ਹੈ। ਇਸ ਦੌਰਾਨ ਦੀਵਾਲੀ 'ਤੇ ਪਟਾਕਿਆਂ ਦਾ ਧੂੰਆਂ ਪ੍ਰਦੂਸ਼ਣ ਦੇ ਪੱਧਰ ਨੂੰ ਹੋਰ ਵਧਾ ਸਕਦਾ ਹੈ। ਸ਼ੁੱਕਰਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿੱਚ ਰਹੀ। ਸਵੇਰੇ 8 ਵਜੇ AQI 389 ਸੀ, ਜੋ ਸਵੇਰੇ 9 ਵਜੇ ਵਧ ਕੇ 391 ਹੋ ਗਈ। ਇਸ ਨਾਲ ਹਵਾ ਦੀ ਗੁਣਵੱਤਾ ਵਿੱਚ ਹੋਰ ਗਿਰਾਵਟ ਦਾ ਸੰਕੇਤ ਮਿਲਦਾ ਹੈ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੇ ਅਨੁਸਾਰ, ਜ਼ੀਰੋ ਅਤੇ 50 ਦੇ ਵਿਚਕਾਰ AQI ਨੂੰ "ਚੰਗਾ", 51 ਅਤੇ 100 "ਸੰਤੁਸ਼ਟੀਜਨਕ", 101 ਅਤੇ 200 "ਮੱਧਮ", 201 ਅਤੇ 300 "ਮਾੜਾ", 301 ਅਤੇ 400 "ਬਹੁਤ ਮਾੜਾ" ਅਤੇ 401 ਅਤੇ 500 "ਗੰਭੀਰ" ਮੰਨਿਆ ਜਾਂਦਾ ਹੈ। ਮੌਸਮ ਮਾਹਿਰਾਂ ਅਨੁਸਾਰ, ਦੀਵਾਲੀ ਦੇ ਤਿਉਹਾਰ ਅਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਰਾਜਧਾਨੀ ਦੇ ਬਹੁਤ ਪ੍ਰਦੂਸ਼ਿਤ ਇਲਾਕਿਆਂ ਵਿੱਚ AQI 450 ਤੋਂ ਪਾਰ ਹੋ ਸਕਦਾ ਹੈ। ਦਿੱਲੀ ਦੇ ਆਧਾਰ ਮੌਸਮ ਸਟੇਸ਼ਨ ਸਫਦਰਜੰਗ ਵਿਖੇ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸੀਜ਼ਨ ਦੇ ਆਮ ਨਾਲੋਂ 1.9 ਡਿਗਰੀ ਵੱਧ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਲਗਭਗ 30 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸਵੇਰੇ ਹਲਕੀ ਧੁੰਦ ਪੈਣ ਦੀ ਸੰਭਾਵਨਾ ਹੈ। ਰਾਜਧਾਨੀ ਵਿੱਚ 9 ਨਵੰਬਰ ਤੱਕ ਦਰਮਿਆਨੀ ਧੁੰਦ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੀਵਾਲੀ 'ਤੇ ਇਸ ਕੰਪਨੀ ਨੇ ਕੱਢੀ ਅਨੋਖੀ ਭਰਤੀ, ਦਿਨ ਭਰ ਬੈਠ ਕੇ ਰੀਲ ਦੇਖਣ ਦੇ ਮਿਲਣਗੇ ਪੈਸੇ
NEXT STORY