ਨਵੀਂ ਦਿੱਲੀ- ਕੇਂਦਰ ਦੇ ਹਵਾ ਗੁਣਵੱਤਾ ਕਮਿਸ਼ਨ ਨੇ ਕਿਹਾ ਕਿ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ (NCR) ਵਿਚ ਕੋਲਾ ਅਤੇ ਹੋਰ ਪਾਬੰਦੀਸ਼ੁਦਾ ਈਂਧਨ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਨੂੰ ਇਕ ਜਨਵਰੀ ਤੋਂ ਬੰਦ ਕਰ ਦਿੱਤਾ ਜਾਵੇਗਾ। ਅਜਿਹਾ ਨਾ ਕਰਨ 'ਤੇ ਉਨ੍ਹਾਂ 'ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਹਾਲਾਂਕਿ ਕਮਿਸ਼ਨ ਨੇ ਸਾਫ਼ ਕੀਤਾ ਹੈ ਕਿ ਬਿਜਲੀ ਘਰਾਂ ਵਿਚ ਘੱਟ ਸਲਫ਼ਰ ਵਾਲੇ ਕੋਲੇ ਦੀ ਵਰਤੋਂ ਦੀ ਆਗਿਆ ਹੋਵੇਗੀ।
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਅਥਾਰਟੀ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕੋਲੇ ਸਮੇਤ ਬਿਨਾਂ ਮਨਜ਼ੂਰੀ ਵਾਲੇ ਈਂਧਨ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਅਤੇ ਵਣਜ ਅਦਾਰਿਆਂ ਨੂੰ ਬਿਨਾਂ ਕੋਈ ਕਾਰਨ ਦੱਸੋ ਨੋਟਿਸ ਦਿੱਤੇ ਬੰਦ ਕਰਨ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ ਤਹਿਤ ਉਨ੍ਹਾਂ ਤੋਂ ਵਧੇਰੇ ਜੁਰਮਾਨਾ ਵਸੂਲਿਆ ਜਾਵੇਗਾ।
ਅਧਿਕਾਰੀ ਨੇ ਸਾਫ਼ ਕੀਤਾ ਕਿ ਨਿੱਜੀ ਉਦਯੋਗ ਵਾਲੇ ਬਿਜਲੀ ਘਰਾਂ ਨੂੰ ਘੱਟ ਸਲਫ਼ਰ ਵਾਲੇ ਕੋਲੋ ਦੀ ਵਰਤੋਂ ਦੀ ਆਗਿਆ ਹੋਵੇਗੀ। ਇਸ ਦੀ ਵਰਤੋਂ ਬਿਜਲੀ ਉਤਪਾਦਨ 'ਚ ਕੀਤੀ ਜਾ ਸਕਦੀ ਹੈ। ਲੱਕੜ ਅਤੇ ਜੈਵ ਈਂਧਨ ਦੀ ਵਰਤੋਂ ਧਾਰਮਿਕ ਉਦੇਸ਼ਾਂ ਅਤੇ ਦਾਹ ਸਸਕਾਰਾਂ ਲਈ ਕੀਤੀ ਜਾ ਸਕਦੀ ਹੈ। ਲੱਕੜ ਜਾਂ ਬਾਂਸ ਦੇ ਕੋਲੇ ਦੀ ਵਰਤੋਂ ਹੋਟਲਾਂ, ਰੈਸਟੋਰੈਂਟਾਂ, ਬੈਂਕਵੈਟ ਹਾਲ ਅਤੇ ਢਾਬਿਆਂ ਵਿਚ ਕੀਤੀ ਜਾ ਸਕਦੀ ਹੈ। ਕੱਪੜੇ ਪ੍ਰੈੱਸ ਕਰਨ ਲਈ ਲੱਕੜ ਦੇ ਕੋਲੋ ਦੀ ਵਰਤੋਂ ਦੀ ਆਗਿਆ ਹੈ।
ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਇਸ ਸਾਲ ਜੂਨ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 1 ਜਨਵਰੀ 2023 ਤੋਂ ਉਦਯੋਗ, ਘਰੇਲੂ ਅਤੇ ਹੋਰ ਵੱਖ-ਵੱਖ ਕੰਮਾਂ ਵਿਚ ਕੋਲੋ ਦੀ ਵਰਤੋਂ 'ਤੇ ਪਾਬੰਦੀ ਲਾਉਣ ਦਾ ਨਿਰਦੇਸ਼ ਦਿੱਤਾ ਸੀ। ਇਕ ਅਨੁਮਾਨ ਮੁਤਾਬਕ ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ (NCR) ਵਿਚ ਵੱਖ-ਵੱਖ ਉਦਯੋਗਿਕ ਕੰਮਾਂ ਵਿਚ ਸਾਲਾਨਾ ਲਗਭਗ 17 ਲੱਖ ਟਨ ਕੋਲੋ ਦੀ ਵਰਤੋਂ ਹੁੰਦੀ ਹੈ।
ਉੱਤਰ ਪ੍ਰਦੇਸ਼ : ਜਬਰੀ ਧਰਮ ਤਬਦੀਲੀ ਦੇ ਦੋਸ਼ ਹੇਠ 7 ਖਿਲਾਫ ਮਾਮਲਾ ਦਰਜ, 3 ਔਰਤਾਂ ਗ੍ਰਿਫਤਾਰ
NEXT STORY