ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਖੇਤਰ ’ਚ 2 ਦਿਨ ਦੀ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਹਿੰਸਾ ’ਚ 56 ਪੁਲਸ ਕਰਮਚਾਰੀਆਂ ਸਮੇਤ ਕਰੀਬ 200 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਕੰਟਰੋਲ ਰੂਮ ਅਨੁਸਾਰ ਮਿ੍ਰਤਕਾਂ ਦੀ ਗਿਣਤੀ ਵਧ ਕੇ 34 ਹੋ ਗਈ ਹੈ। ਹਾਲਾਤ ਫਿਲਹਾਲ ਸ਼ਾਂਤੀਪੂਰਨ ਅਤੇ ਕੰਟਰੋਲ ’ਚ ਬਣੇ ਹੋਏ ਹਨ। ਪੁਲਸ ਦਾ ਫਲੈਗ ਮਾਰਚ ਫਿਲਹਾਲ ਜਾਰੀ ਰਹੇਗਾ। ਉੱਥੇ ਹੀ ਪੁਲਸ ਦਾ ਕਹਿਣਾ ਹੈ ਕਿ ਉਹ ਇਸ ਹਿੰਸਾ ’ਚ ਬਾਹਰੀ ਲੋਕਾਂ ਦੇ ਸ਼ਾਮਲ ਹੋਣ ਦੇ ਦੋਸ਼ਾਂ ਦੀ ਵੀ ਜਾਂਚ ਕਰ ਰਹੀ ਹੈ।
ਪੁਲਸ ਅਨੁਸਾਰ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਹੁਣ ਮਾਹੌਲ ਸ਼ਾਂਤ ਹੋਣ ਲੱਗਾ ਹੈ। ਦਿੱਲੀ ’ਚ ਭੜਕੀ ਹਿੰਸਾ ’ਤੇ ਕਾਬੂ ਪਾਉਣ ਲਈ ਪੁਲਸ ਨੇ ਦੇਰ ਰਾਤ ਤੱਕ ਫਲੈਗ ਮਾਰਚ ਕੀਤਾ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਚੱਪੇ-ਚੱਪੇ ’ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ ਸੀ।
ਹਿੰਸਾ ਪ੍ਰਭਾਵਿਤ ਇਲਾਕੇ ’ਚ ਬੁੱਧਵਾਰ ਨੂੰ ਆਈ.ਬੀ. ਦੇ ਇਕ ਕਰਮਚਾਰੀ ਦੀ ਲਾਸ਼ ਨਾਲੇ ਤੋਂ ਬਰਾਮਦ ਕੀਤਾ ਗਿਆ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਦਿੱਲੀ ਪੁਲਸ ਅਨੁਸਾਰ ਹਿੰਸਾ ਮਾਮਲੇ ’ਚ ਹੁਣ ਤੱਕ 106 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਅਤੇ 18 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ।
ਅੱਧੀ ਰਾਤ ਨੂੰ ਜੱਜ ਦਾ ਤਬਾਦਲਾ, ਪ੍ਰਿਅੰਕਾ ਨੇ ਘੇਰੀ ਮੋਦੀ ਸਰਕਾਰ
NEXT STORY