ਲੇਹ- ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਅਤੇ ਸੰਵਿਧਾਨ ਦੀ 6ਵੀਂ ਅਨੁਸੂਚੀ ’ਚ ਸ਼ਾਮਲ ਕਰਨ ਸਮੇਤ ਚਾਰ ਮੁੱਖ ਮੰਗਾਂ ਦੇ ਸਮਰਥਨ ’ਚ ਬੰਦ ਦਾ ਵਿਆਪਕ ਅਸਰ ਰਿਹਾ। 6ਵੀਂ ਅਨੁਸੂਚੀ ਲਈ ਗਠਿਤ ਏਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੀ ਅਪੀਲ ’ਤੇ ਸੋਮਵਾਰ ਨੂੰ ਦੁਕਾਨਾਂ ਅਤੇ ਕਾਰੋਬਾਰ ਬੰਦ ਰਹੇ। ਸੜਕਾਂ ’ਤੇ ਵਾਹਨਾਂ ਦੀ ਆਵਾਜਾਈ ਵੀ ਨਹੀਂ ਹੋਈ। ਲੱਦਾਖ ਦੀ ਰਾਜਧਾਨੀ ਲੇਹ ਤੋਂ ਲੈ ਕੇ ਕਾਰਗਿਲ ਜ਼ਿਲ੍ਹੇ ਦੇ ਦੂਰ ਦੇ ਇਲਾਕਿਆਂ ਤੱਕ ਬੰਦ ਦਾ ਅਸਰ ਰਿਹਾ। ਏਪੈਕਸ ਬਾਡੀ ਦੇ ਪ੍ਰਤੀਨਿਧੀ ਸ਼ੇਰਿੰਗ ਦੋਰਜੇ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਦੇ ਪ੍ਰਤੀਨਿਧੀ ਅਸਗਰ ਕਰਬਲਾਈ ਨੇ ਲੱਦਾਖ ’ਚ ਪੂਰਨ ਬੰਦ ਦਾ ਦਾਅਵਾ ਕਰ ਕੇ ਕਿਹਾ ਕਿ ਇਹ ਕੇਂਦਰ ਸਰਕਾਰ ਲਈ ਲੱਦਾਖੀਆਂ ਦਾ ਸਪੱਸ਼ਟ ਸੰਦੇਸ਼ ਹੈ।
ਇਹ ਵੀ ਪੜ੍ਹੋ : ਔਰਤਾਂ ਨੂੰ ਲੈ ਕੇ ਟਿੱਪਣੀ ’ਤੇ ਵਿਵਾਦ : CBSE ਨੇ 10ਵੀਂ ਦੇ ਪੇਪਰ ਤੋਂ ਕੁਝ ਸਵਾਲ ਹਟਾਏ, ਮਿਲਣਗੇ ਪੂਰੇ ਅੰਕ
ਕਰਬਲਾਈ ਨੇ ਕਿਹਾ ਕਿ ਕਾਰਗਿਲ ਅਲਾਇੰਸ ਅਤੇ ਏਪੈਕਸ ਬਾਡੀ ਨੇ ਸੰਯੁਕਤ ਸੰਘਰਸ਼ ਦਾ ਐਲਾਨ ਕੀਤਾ ਸੀ। ਇਸ ਦਾ ਲੱਦਾਖ ਦੀ ਜਨਤਾ ਨੇ ਪੂਰਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਨਾਲ ਹੀ ਸੰਵਿਧਾਨ ਦੀ 6ਵੀਂ ਅਨੁਸੂਚੀ ’ਚ ਸ਼ਾਮਲ ਕਰਨ, ਲੇਹ ਅਤੇ ਕਾਰਗਿਲ ਲਈ ਲੋਕ ਸਭਾ ’ਚ ਇਕ-ਇਕ ਸੀਟ ਅਤੇ ਲੱਦਾਖ ਨੂੰ ਰਾਜ ਸਭਾ ’ਚ ਇਕ ਸੀਟ ਅਤੇ ਲੱਦਾਖ ’ਚ ਖ਼ਾਲੀ 20 ਹਜ਼ਾਰ ਤੋਂ ਵੱਧ ਅਹੁਦਿਆਂ ’ਤੇ ਭਰਤੀ ਦੀ ਮੰਗਾਂ ’ਤੇ ਸੰਘਰਸ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਕੀਤਾ ਭਰਾ ਦਾ ਕਤਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
‘ਪਬਜੀ’ ਅਤੇ ‘ਫ੍ਰੀ ਫਾਇਰ’ ਦਾ ਕਰਜ਼ਾ ਚੁਕਾਉਣ ਲਈ ਭਰਾ ਦਾ ਕਤਲ ਕਰ ਛੱਪੜ ਨੇੜੇ ਦੱਬੀ ਲਾਸ਼
NEXT STORY