ਹਰਿਦੁਆਰ— ਡੇਂਗੂ ਦੇ ਵਧਦੇ ਪ੍ਰਭਾਵ ਦੇ ਚੱਲਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਡੇਂਗੂ ਦੇ ਮਰੀਜ਼ਾਂ ਦੀ ਸੰਖਿਆ 'ਚ ਵਾਧਾ ਹੋਣ ਨਾਲ ਜ਼ਿਲੇ ਦੇ ਬਲੱਡ ਬੈਂਕ 'ਚ ਸੈੱਲ ਲੈਣ ਵਾਲੇ ਮਰੀਜ਼ਾਂ ਦੇ ਪਰਿਵਾਰ ਮੈਬਰਾਂ ਦੀ ਸੰਖਿਆ 'ਚ ਵੀ ਵਾਧਾ ਹੋ ਰਿਹਾ ਹੈ। ਸੈੱਲ
ਮਰੀਜ਼ਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਬਲੱਡ ਬੈਂਕ 'ਚ ਵਰਕਰ ਡਾਕਟਰ, ਟੈਕਨੀਸ਼ਿਅਨ ਅਤੇ ਸਟਾਫ ਸੈੱਲ ਉਪਲਬਧ ਕਰਵਾ ਰਹੇ ਹਨ। ਬਲੱਡ ਬੈਂਕ ਇੰਚਾਰਜ਼ ਡਾ.ਐਸ.ਐਨ ਖਾਨ ਦੀ ਅਗਵਾਈ 'ਚ ਮਰੀਜ਼ਾਂ ਦੇ ਬਲੱਡ ਅਤੇ ਸੈੱਲ ਦੀ ਜਾਂਚ ਕਰਨ ਦਾ ਕੰਮ ਕਰ ਰਿਹਾ ਹੈ।
ਕੁਝ ਸਮੇਂ ਤੋਂ ਹਰਿਦੁਆਰ ਬਲੱਡ ਬੈਂਕ 'ਚ ਇਹ ਸੁਵਿਧਾ ਲਾਗੂ ਹੋਣ ਨਾਲ ਮਰੀਜ਼ਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਇਸ ਤੋਂ ਪਹਿਲੇ ਇੱਥੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਸੈੱਲ ਲੈਣ ਲਈ ਦੇਹਰਾਦੂਨ ਜਾਣਾ ਪੈਂਦਾ ਸੀ, ਜਿਸ ਨਾਲ ਮਰੀਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।
ਕਰਜ਼ੇ ਦਾ ਸਦਮੇ ਲੱਗਣ ਨਾਲ ਕਿਸਾਨ ਦੀ ਮੌਤ
NEXT STORY