ਬੈਂਗਲੁਰੂ- ਬੈਂਗਲੁਰੂ ਦੇ ਸੁਧਾਮਾਨਗਰ 'ਚ ਇਕ 21 ਸਾਲਾ ਵਿਦਿਆਰਥਣ ਨੇ ਸ਼ਨੀਵਾਰ ਰਾਤ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਵਰਸ਼ਿਨੀ ਵਜੋਂ ਹੋਈ ਹੈ, ਜੋ ਬੈਂਗਲੁਰੂ ਦੇ ਇਕ ਨਿੱਜੀ ਕਾਲਜ 'ਚ ਬੀ.ਬੀ.ਏ. ਦੇ ਵਿਦਿਆਰਥਣ ਸੀ। ਪੁਲਸ ਅਨੁਸਾਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਨਵੇਂ ਸਾਲ ਦੇ ਜਸ਼ਨ 'ਤੇ ਮਾਲ 'ਚ ਫੋਟੋਸ਼ੂਟ ਲਈ ਜਾਣ ਤੋਂ ਮਨ੍ਹਾ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਵਰਸ਼ਿਨੀ ਦੇ ਪਿਤਾ ਵਜੋਂ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ, ਉਸ ਨੇ ਫੋਟੋਗ੍ਰਾਫ਼ੀ ਦਾ ਕੋਰਸ ਪੂਰਾ ਕੀਤਾ ਸੀ। ਉਸ ਨੇ ਬੈਂਗਲੁਰੂ ਦੇ ਇਕ ਮਾਲ 'ਚ ਫੋਟੋਸ਼ੂਟ ਕਰਨ ਲਈ ਆਪਣੇ ਮਾਤਾ-ਪਿਤਾ ਤੋਂ ਮਨਜ਼ੂਰੀ ਮੰਗੀ ਸੀ।
ਇਹ ਵੀ ਪੜ੍ਹੋ : ਨਵੇਂ ਸਾਲ ਦੀਆਂ ਖ਼ੁਸ਼ੀਆਂ ’ਚ ਛਾਇਆ ਮਾਤਮ, ਦੋਸਤਾਂ ਨਾਲ ਕ੍ਰਿਕਟ ਖੇਡ ਰਹੇ 22 ਸਾਲਾ ਪੁੱਤ ਦੀ ਅਚਾਨਕ ਹੋਈ ਮੌਤ
ਉਨ੍ਹਾਂ ਦੇ ਮਾਤਾ-ਪਿਤਾ ਨੇ ਉਨ੍ਹਾਂ ਨੂੰ ਫੋਟੋਸ਼ੂਟ ਲਈ ਮਾਲ 'ਚ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਉਸ ਰਾਤ ਉਸ ਨੇ ਖ਼ੁਦਕੁਸ਼ੀ ਕਰ ਲਈ ਅਤੇ ਘਟਨਾ ਐਤਵਾਰ ਸਵੇਰੇ ਸਾਹਮਣੇ ਆਈ। ਬੈਂਗਲੁਰੂ ਸੈਂਟਰਲ ਡਿਵੀਜ਼ਨ ਦੇ ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਸ਼ੇਖਰ ਐੱਚ.ਟੀ. ਨੇ ਮੀਡੀਆ ਨੂੰ ਦੱਸਿਆ ਕਿ ਜਾਂਚ ਚੱਲ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਬੋਲੇ- ਸਾਲ 2024 ਦਾ ਸ਼ਾਨਦਾਰ ਆਗਾਜ਼, ਵਿਗਿਆਨੀਆਂ ਦਾ ਧੰਨਵਾਦ
NEXT STORY