ਸਿਰਸਾ—ਜ਼ਮਾਨਤ 'ਤੇ ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਪਹੁੰਚੀ। ਮਿਲੀ ਜਾਣਕਾਰੀ ਮੁਤਾਬਕ ਹਨੀਪ੍ਰੀਤ ਡੇਰਾ ਮੁਖੀ ਨੂੰ ਮਿਲਣ ਸੁਨਾਰੀਆ ਜੇਲ ਜਾਣ 'ਤੇ ਵੀ ਚਰਚਾ ਕੀਤੀ ਗਈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਨੀਪ੍ਰੀਤ ਅਤੇ ਨਸੀਬ ਕੌਰ ਸੋਮਵਾਰ ਨੂੰ ਰਾਮ ਰਹੀਮ ਨੂੰ ਮਿਲਣ ਜਾ ਸਕਦੀਆਂ ਹਨ। ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਦੀ ਵਾਪਸੀ ਤੋਂ ਬਾਅਦ 12 ਨਵੰਬਰ ਨੂੰ ਡੇਰਾ ਸੰਸਥਾਪਕ ਸ਼ਾਹ ਮਸਤਾਨਾ ਦਾ ਜਨਮਦਿਨ ਡੇਰੇ 'ਚ ਵੱਡੇ ਪੱਧਰ 'ਤੇ ਮਨਾਉਣ ਦੀ ਤਿਆਰੀ ਹੈ। ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਡੇਰੇ 'ਚ ਵੱਡਾ ਆਯੋਜਨ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਹਨੀਪ੍ਰੀਤ ਵੀਰਵਾਰ ਨੂੰ ਡੇਰਾ ਸੱਚਾ ਸੌਦਾ 'ਚ ਸ਼ਾਮ ਨੂੰ ਹੋਣ ਵਾਲੇ ਸਤਸੰਗ 'ਚ ਸ਼ਾਮਲ ਹੋਈ। ਇੱਥੇ ਹਨੀਪ੍ਰੀਤ ਸ਼ਾਮ ਨੂੰ ਸਵਾ 4 ਤੋਂ 5 ਵਜੇ ਤੱਕ ਸਤਸੰਗ ਹਾਲ 'ਚ ਆਯੋਜਿਤ ਨਾਂ ਚਰਚਾ 'ਚ ਰਹੀ। ਇਸ ਦੌਰਾਨ ਡੇਰਾ ਚੇਅਰਪਰਸਨ ਵਿਪਾਸਨਾ ਇੰਸਾ ਵੀ ਮੌਜੂਦ ਰਹੀ। ਹਨੀਪ੍ਰੀਤ ਨੇ ਰਾਮ ਰਹੀਮ ਦੇ ਸਤਸੰਗ ਦੀ ਵੀਡੀਓ ਵੀ ਸੁਣੀ।
ਦੱਸਣਯੋਗ ਹੈ ਕਿ ਹਨੀਪ੍ਰੀਤ ਇੱਥੇ ਬੁੱਧਵਾਰ ਦੀ ਰਾਤ ਡੇਰਾ ਮੁਖੀ ਰਾਮ ਰਹੀਮ ਦੀ ਗੁਫਾ ਦੇ ਕੋਲ ਬਣੇ ਆਪਣੇ ਫਲੈਟ 'ਚ ਬਿਤਾਈ। ਰਾਤ ਨੂੰ ਹੀ ਰਾਮ ਰਹੀਮ ਦੀ ਮਾਂ ਨਸੀਬ ਕੌਰ ਨੂੰ ਮਿਲੀ ਅਤੇ ਡੇਰੇ ਦੇ ਵਾਇਸ ਚੇਅਰਮੈਨ ਸ਼ੋਭਾ ਇੰਸਾ ਨਾਲ ਗੱਲਬਾਤ ਕੀਤੀ। ਵੀਰਵਾਰ ਸਵੇਰਸਾਰ ਹਨੀਪ੍ਰੀਤ ਆਪਣੇ ਮਾਤਾ-ਪਿਤਾ ਕੋਲ ਇਨਾਇਤ-ਏ-ਕੰਪੈਲਕਸ 'ਚ ਰੁਕੀ ਅਤੇ ਡੇਰੇ ਦੀ ਗਤੀਵਿਧੀਆਂ ਦੀ ਜਾਣਕਾਰੀ ਲਈ ਸੀ।
ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਨੇ ਕਿਹਾ ਹੈ ਕਿ ਪੁਲਸ ਦੇ ਕੋਲ ਪੁਖਤਾ ਸਬੂਤ ਹੋਣ ਦੇ ਬਾਵਜੂਦ ਹਨੀਪ੍ਰੀਤ ਨੂੰ ਜ਼ਮਾਨਤ ਕਿਵੇ ਮਿਲੀ। ਇਹ ਚਿੰਤਾ ਦਾ ਵਿਸ਼ਾ ਹੈ। ਇਹ ਪੁਲਸ ਅਤੇ ਸਰਕਾਰ ਦੀ ਨਾਕਾਮੀ ਹੈ। ਹਨੀਪ੍ਰੀਤ ਨੂੰ ਪੁਲਸ ਨੇ ਵੀ.ਵੀ.ਆਈ.ਪੀ ਟ੍ਰੀਟਮੈਂਟ ਕਿਉ ਦਿੱਤਾ ਗਿਆ।
ਭਾਰੀ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ ਬੰਦ, 4 ਹਜ਼ਾਰ ਵਾਹਨ ਫਸੇ
NEXT STORY