ਬਿਲਾਸਪੁਰ- ਨਰਾਤਿਆਂ ਦੌਰਾਨ ਹਿਮਾਚਲ ਪ੍ਰਦੇਸ਼ ਸਥਿਤ ਪ੍ਰਸਿੱਧ ਸ਼ਕਤੀਪੀਠਾਂ ਅਤੇ ਮੰਦਰਾਂ 'ਚ ਸ਼ਰਧਾਲੂਆਂ ਨੇ ਸੀਸ ਨਿਵਾਇਆ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਮਾਂ ਨੈਣਾ ਦੇਵੀ ਦੇ ਦਰਬਾਰ ਪਹੁੰਚੇ। 22 ਅਕਤੂਬਰ ਨੂੰ ਐਤਵਾਰ ਨਾਲ ਹੀ ਅਸ਼ਟਮੀ ਦੇ ਚੱਲਦੇ ਸ਼ਰਧਾਲੂਆਂ ਦੀ ਭੀੜ 'ਚ ਕਾਫੀ ਵਾਧਾ ਹੋਇਆ। ਇਸ ਦੇ ਨਾਲ ਹੀ ਮਾਤਾ ਦੇ ਦਰਬਾਰ 'ਚ ਸ਼ਰਧਾਲੂ ਨਰਾਤਿਆਂ ਦੇ ਸ਼ੁਰੂਆਤੀ 6 ਦਿਨਾਂ ਵਿਚ 65,42,781 ਰੁਪਏ ਦੀ ਨਕਦੀ ਚੜ੍ਹਾਵੇ ਨਾਲ ਹੀ 216 ਗ੍ਰਾਮ ਸੋਨਾ ਅਤੇ 10.307 ਕਿਲੋ ਚਾਂਦੀ ਮਾਂ ਦੇ ਚਰਨਾਂ ਵਿਚ ਭੇਟ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਰ 'ਚ ਅਸ਼ਟਮੀ ਦੀ ਧੂਮ, ਉਮੜਿਆ ਸ਼ਰਧਾਲੂਆਂ ਦਾ ਸੈਲਾਬ
ਮੰਦਰ ਟਰੱਸਟ ਦੇ ਪ੍ਰਧਾਨ ਧਰਮਪਾਲ ਠਾਕੁਰ ਨੇ ਦੱਸਿਆ ਕਿ ਨਰਾਤੇ ਸ਼ਾਂਤੀਪੂਰਨ ਰਹੇ। ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਾਂ ਦੇ ਦਰਬਾਰ ਵਿਚ ਸੀਸ ਨਿਵਾਇਆ ਅਤੇ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸ਼ਕਤੀਪੀਠਾਂ ਵਿਚੋਂ ਇਕ ਮਾਂ ਨੈਣਾ ਦੇਵੀ ਮੰਦਰ 'ਚ ਨਰਾਤਿਆਂ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਪਹੁੰਚੇ ਅਤੇ ਲੱਖਾਂ ਦੀ ਨਕਦੀ ਅਤੇ ਸੋਨਾ-ਚਾਂਦੀ ਮਾਂ ਦੇ ਦਰਬਾਰ 'ਚ ਚੜ੍ਹਾਵਾ ਚੜ੍ਹਾਇਆ ਗਿਆ। ਨੈਣਾ ਦੇਵੀ ਮੰਦਰ ਵਿਚ ਸਭ ਤੋਂ ਵੱਧ 2 ਲੱਖ 65 ਹਜ਼ਾਰ 550 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।
ਇਹ ਵੀ ਪੜ੍ਹੋ- ਨਰਾਤਿਆਂ ਦੌਰਾਨ ਹਿਮਾਚਲ ਦੇ ਇਤਿਹਾਸਕ ਮੰਦਰਾਂ 'ਚ 8 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੇ ਨਿਵਾਇਆ ਸੀਸ
ਫਿਰ ਬਦਲੀ ਮੌਸਮ ਨੇ ਕਰਵਟ, ਮੈਦਾਨਾਂ ’ਚ ਮੀਂਹ, ਪਹਾੜਾਂ ’ਚ ਬਰਫ਼ਬਾਰੀ
NEXT STORY