ਨਵੀਂ ਦਿੱਲੀ (ਬਿਊਰੋ): ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਅੰਤਰਰਾਸ਼ਟਰੀ ਵਪਾਰਕ ਯਾਤਰੀ ਉਡਾਣਾਂ 'ਤੇ ਪਾਬੰਦੀ 31 ਜੁਲਾਈ. 2021 ਤੱਕ ਵਧਾ ਦਿੱਤੀ ਹੈ। ਦੇਸ਼ ਵਿਚ ਡੈਲਟਾ ਪਲੱਸ ਵੈਰੀਐਂਟ ਦੇ ਵੱਧਦੇ ਮਾਮਲਿਆਂ ਅਤੇ ਤੀਜੀ ਲਹਿਰ ਦੇ ਖਦਸ਼ੇ ਵਿਚਕਾਰ ਡੀ.ਜੀ.ਸੀ.ਏ. ਨੇ ਅਹਿਮ ਫ਼ੈਸਲਾ ਲਿਆ ਹੈ।
ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲਗਾਈ ਰੋਕ ਨੂੰ 30 ਜੂਨ ਤੱਕ ਵਧਾਇਆ ਸੀ। ਕੁਝ ਚੋਣਵੇਂ ਏਅਰ ਰੂਟਸ 'ਤੇ ਫਲਾਈਟਾਂ ਦਾ ਸੰਚਾਲਨ ਕੀਤਾ ਜਾਵੇਗਾ। ਜਾਰੀ ਕੀਤੇ ਗਏ ਨਵੇਂ ਸਰਕੁਲਰ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਵਧਾਉਣ ਦੇ ਫੈ਼ਸਲੇ ਦਾ ਅਸਰ ਕਾਰਗੋ ਜਹਾਜ਼ਾਂ 'ਤੇ ਨਹੀਂ ਪਵੇਗਾ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਨਵੇਂ ਕੋਵਿਡ ਪ੍ਰਕੋਪਾਂ ਕਾਰਨ ਆਸਟ੍ਰੇਲੀਆ 'ਹਾਈ ਐਲਰਟ' 'ਤੇ
ਇਸ ਦੇ ਨਾਲ ਹੀ ਇਸ ਪਾਬੰਦੀ ਤੋਂ ਉਹਨਾਂ ਉਡਾਣਾਂ ਨੂੰ ਛੋਟ ਹੋਵੇਗੀ ਜਿਹਨਾਂ ਨੂੰ ਖਾਸ ਤੌਰ 'ਤੇ ਡੀ.ਜੀ.ਸੀ.ਏ. ਨੇ ਮਨਜ਼ੂਰੀ ਦਿੱਤੀ ਹੈ। ਭਾਰਤ ਵਿਚ ਕੋਵਿਡ-19 ਮਹਾਮਾਰੀ ਕਾਰਨ 23 ਮਾਰਚ, 2020 ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਮਈ 2020 ਤੋ ਵੰਦੇ ਮਾਤਰਮ ਮੁਹਿੰਮ ਅਤੇ ਜੁਲਾਈ 2020 ਤੋਂ ਚੋਣਵੇਂ ਦੇਸ਼ਾਂ ਵਿਚਕਾਰ ਦੋ-ਪੱਖੀ 'ਏਅਰ ਬਬਲ' ਵਿਵਸਥਾ ਦੇ ਤਹਿਤ ਅੰਤਰਰਾਸ਼ਟਰੀ ਜਹਾਜ਼ ਉਡਾਣ ਭਰ ਰਹੇ ਹਨ।
ਜੰਮੂ ਕਸ਼ਮੀਰ : ਲੋੜਵੰਦਾਂ ਤੱਕ ਮਦਦ ਪਹੁੰਚਾਉਣ ਲਈ ਫ਼ੌਜ ਨੇ ਸ਼ੁਰੂ ਕੀਤੀ ਅਨੋਖੀ ਪਹਿਲ
NEXT STORY