ਭੋਪਾਲ— ਕਾਂਗਰਸ ਦੇ ਦਿੱਗਜ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਯੋਗ ਦਿਵਸ ਦੇ ਬਹਾਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਬਹੁਤ ਚੰਗੇ ਇਵੈਂਟ ਮੈਨੇਜਰ ਨਾਲ ਮੀਡੀਆ ਮੈਨੇਜਰ ਵੀ ਹਨ। ਦਿਗਵਿਜੇ ਨੇ ਆਪਣੇ ਲਗਾਤਾਰ ਇਕ ਤੋਂ ਬਾਅਦ ਇਕ ਟਵੀਟ 'ਚ ਕਿਹਾ ਕਿ ਮੋਦੀ ਯੋਗ ਨੂੰ ਪ੍ਰਚਾਰਿਤ ਕਰ ਰਹੇ ਹਨ। ਇਹ ਚੰਗਾ ਹੈ ਪਰ ਯੋਗ, ਧਿਆਨ ਕਈ ਤਰ੍ਹਾਂ ਦੇ ਹੁੰਦੇ ਹਨ ਅਤੇ ਹਰ ਵਿਅਕਤੀ ਦੇ ਸਰੀਰ ਦੀ ਬਨਾਵਟ 'ਤੇ ਇਹ ਨਿਰਭਰ ਕਰਦਾ ਹੈ ਕਿ ਕਿਹੜਾ ਉਸ ਦੇ ਸਰੀਰ ਲਈ ਸਹੀ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਇਸ ਨੂੰ ਮੀਡੀਆ ਇਵੈਂਟ ਬਣਾ ਰਹੇ ਹਨ, ਉਹ ਗਲਤ ਹੈ। ਹਰ ਵਿਅਕਤੀ ਨੂੰ ਉਸ ਦੇ ਸਰੀਰ ਦੀ ਬਨਾਵਟ ਦੇ ਆਧਾਰ 'ਤੇ ਕਿਸੇ ਚੰਗੇ ਵੈਧਯ ਦੇ ਮਾਰਗ ਦਰਸ਼ਨ 'ਚ ਵੀ ਯੋਗ ਆਸਨ ਕਰਨਾ ਚਾਹੀਦਾ ਨਹੀਂ ਤਾਂ ਹਰ ਕੋਈ ਆਸਨ ਉਸ ਦਾ ਨੁਕਸਾਨ ਵੀ ਕਰ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਦਾ ਵੀ ਸੰਦਰਭ ਦਰਮਿਆਨ ਲਿਆਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਮੋਦੀ ਨੂੰ ਚੰਗਾ ਇਵੈਂਟ ਮੈਨੇਜਰ ਦੱਸਿਆ ਸੀ। ਉਨ੍ਹਾਂ ਨੇ ਕਿਹਾ ਕਿ ਉਹ ਇਸ 'ਚ ਇਹ ਵੀ ਜੋੜਨਾ ਚਾਹੁੰਦੇ ਹਨ ਕਿ ਸ਼੍ਰੀ ਮੋਦੀ ਬਹੁਤ ਚੰਗੇ ਮੀਡੀਆ ਮੈਨੇਜਰ ਵੀ ਹਨ।
ਪ੍ਰਧਾਨ ਮੰਤਰੀ ਮੋਦੀ ਨੇ 40 ਹਜ਼ਾਰ ਲੋਕਾਂ ਨਾਲ ਕੀਤਾ ਯੋਗ
NEXT STORY