ਨਵੀਂ ਦਿੱਲੀ– ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ’ਚੋਂ ਆਸਟ੍ਰੇਲੀਆ ਦੇ ਬਾਹਰ ਹੋਣ ਤੋਂ ਬਾਅਦ ਕਿਹਾ ਕਿ ਇਹ ਬਹੁਤ ਖਰਾਬ ਮੁਹਿੰਮ ਰਹੀ ਤੇ ਮੌਜੂਦਾ ਟੀਮ ’ਚ ਉਹ ਚਮਕ ਨਹੀਂ ਹੈ ਜਿਹੜੀ ਵਿਸ਼ਵ ਕੱਪ ਟੂਰਨਾਮੈਂਟਾਂ ’ਚ ਪਿਛਲੀਆਂ ਟੀਮਾਂ ’ਚ ਹੋਇਆ ਕਰਦੀ ਸੀ।
ਪੋਂਟਿੰਗ ਨੇ ਕਿਹਾ ਕਿ ਕਾਗਜ਼ਾਂ ’ਤੇ ਇਹ ਟੀਮ ਉਨ੍ਹਾਂ ਪਿਛਲੀਆਂ ਆਸਟ੍ਰੇਲੀਅਨ ਟੀਮਾਂ ਦੀ ਤਰ੍ਹਾਂ ਪ੍ਰਭਾਵਸ਼ਾਲੀ ਨਹੀਂ ਦਿਸਦੀ ਜਿਨ੍ਹਾਂ ਨੇ ਆਈ. ਸੀ. ਸੀ. ਟੂਰਨਾਮੈਂਟਾਂ ’ਚ ਦਬਦਬਾ ਬਣਾਇਆ ਸੀ। ਪੋਂਟਿੰਗ ਨੇ ਕਿਹਾ, ‘‘ਜਦੋਂ ਤੁਸੀਂ ਇਸ ਆਸਟ੍ਰੇਲੀਅਨ ਟੀਮ ਨੂੰ ਕਾਗਜ਼ਾਂ ’ਤੇ ਦੇਖਦੇ ਹੋ, ਤਾਂ ਉਸ ’ਚ ਉਹ ਝਲਕ ਨਜ਼ਰ ਨਹੀਂ ਆਉਂਦੀ ਜਿਹੜੀ ਕਈ ਹੋਰ ਆਸਟ੍ਰੇਲੀਅਨ ਟੀਮਾਂ ’ਚ ਆਈ. ਸੀ. ਸੀ. ਟੂਰਨਾਮੈਂਟਾਂ ਤੇ ਵਿਸ਼ਵ ਕੱਪ ਤੋਂ ਪਹਿਲਾਂ ਦਿਖਾਈ ਦਿੰਦੀ ਸੀ।’’
ਆਸਟ੍ਰੇਲੀਆ ਸੁਪਰ-8 ’ਚ ਜਗ੍ਹਾ ਬਣਾਉਣ ’ਚ ਅਸਫਲ ਰਿਹਾ ਕਿਉਂਕਿ ਉਸ ਨੂੰ ਜ਼ਿੰਬਾਬਵੇ ਹੱਥੋਂ 23 ਦੌੜਾਂ ਦੀ ਉਲਟਫੇਰ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪੋਂਟਿੰਗ ਦਾ ਮੰਨਣਾ ਹੈ ਕਿ ਇਸੇ ਹਾਰ ਨੇ ਉਨ੍ਹਾਂ ਦੀ ਮੁਹਿੰਮ ਲੱਗਭਗ ਖਤਮ ਕਰ ਦਿੱਤੀ।
ਸਕਾਟਲੈਂਡ ਦੇ ਮੁਨਸੇ ਨੂੰ ਖੇਡ ਜਾਬਤੇ ਦੀ ਉਲੰਘਣਾ ਲਈ ਫਿੱਟਕਾਰ
NEXT STORY