ਇੰਦੌਰ- ਮੈਡੀਕਲ ਕਾਲਜ ਤੋਂ ਐੱਮਡੀ ਦੀ ਪੜ੍ਹਾਈ ਕਰ ਰਹੇ ਇਕ ਡਾਕਟਰ ਦੀ ਆਪਣੇ ਜਨਮ ਦਿਨ ਵਾਲੇ ਦਿਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮੌਤ ਤੋਂ ਪਹਿਲਾਂ ਡਾਕਟਰ ਨੇ ਆਪਣੇ ਘਰ ਪਾਰਟੀ ਆਯੋਜਿਤ ਕੀਤੀ ਸੀ ਪਰ ਉਸ ਤੋਂ ਪਹਿਲਾਂ ਹੀ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਇਹ ਮੰਦਭਾਗੀ ਘਟਨਾ ਇੰਦੌਰ 'ਚ ਵਾਪਰੀ। ਇੰਦੌਰ ਦੇ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਤੋਂ ਐੱਮਡੀ ਸੈਕਿੰਡ ਈਅਰ ਦੀ ਪੜ੍ਹਾਈ ਕਰ ਰਹੇ ਡਾਕਟਰ ਜਿਤੇਂਦਰ ਕੈਥਲ ਦੀ ਜਨਮ ਦਿਨ ਵਾਲੇ ਦਿਨ ਮੌਤ ਹੋ ਗਈ। ਡਾਕਟਰ ਕੈਥਲ ਐੱਮਜੀਐੱਮ ਕਾਲਜ 'ਚ ਜਨਰਲ ਮੈਡੀਸਿਨ ਵਿਭਾਗ 'ਚ ਤਾਇਨਾਤ ਸੀ ਅਤੇ ਨਾਲ ਪੜ੍ਹਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ : ਸਕੂਲ ਵੈਨ 'ਤੇ ਗੋਲੀਬਾਰੀ, ਬੱਚਿਆਂ ਨੇ ਸੀਟਾਂ ਹੇਠ ਲੁੱਕ ਕੇ ਬਚਾਈ ਜਾਨ
ਡਾਕਟਰ ਦੇ ਸਾਥੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜਨਮ ਦਿਨ ਮੌਕੇ ਡਾਕਟਰ ਕੈਥਲ ਨੇ ਘਰ 'ਚ ਪਾਰਟੀ ਆਯੋਜਿਤ ਕੀਤੀ ਸੀ, ਉਹ ਸਾਰਿਆਂ ਨੂੰ ਫੋਨ ਲਗਾ ਕੇ ਬੁਲਾ ਰਿਹਾ ਸੀ। ਸ਼ਾਮ 6.30 ਵਜੇ ਕੈਥਲ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਪਤਨੀ ਉਸ ਨੂੰ ਹਸਪਤਾਲ ਲੈ ਕੇ ਪਹੁੰਚੀ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਦੀ ਮੌਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ ਅਤੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਪੋਸਟ ਗਰੈਜੂਏਟ ਕਰ ਰਹੇ ਡਾਕਟਰਾਂ ਨੂੰ ਸਰਕਾਰ ਦੇਵੇਗੀ ਪੂਰੀ ਤਨਖ਼ਾਹ'
NEXT STORY