ਬੈਂਗਲੁਰੂ— ਇੱਥੇ ਇਕ ਬੇਹੱਦ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਾ ਹੈ। ਇੱਥੇ ਆਪਰੇਸ਼ਨ ਦੌਰਾਨ ਡਾਕਟਰ ਇਕ ਸ਼੍ਰਸ ਦੀ ਬਰੇਨ ਦੀ ਸਰਜਰੀ ਕਰ ਰਹੇ ਸਨ ਅਤੇ ਉਹ ਨੌਜਵਾਨ ਗਿਟਾਰ 'ਚ ਮਸਤ ਸੀ। ਹੈਰਾਨ ਨਾ ਹੋਣਾ, ਦਰਅਸਲ ਜਦੋਂ ਡਾਕਟਰ ਬਰੇਨ ਦੀ ਸਮੱਸਿਆ ਵਾਲੇ ਹਿੱਸੇ ਨੂੰ ਸਾੜ ਰਹੇ ਸਨ ਤਾਂ ਨੌਜਵਾਨ ਬਰੇਨ ਦੀ ਸਮੱਸਿਆ ਵਾਲੇ ਹਿੱਸੇ ਦਾ ਪਤਾ ਲਾਉਣ 'ਚ ਮਦਦ ਕਰਨ ਲਈ ਗਿਟਾਰ ਵਜਾ ਰਿਹਾ ਸੀ।
32 ਸਾਲਾ ਨੌਜਵਾਨ ਪੇਸ਼ੇ ਤੋਂ ਸੰਗੀਤਕਾਰ ਹੈ। ਉਹ ਡੈਸਟਨੀਆ ਨਾਂ ਦੇ ਇਕ ਨਿਊਰੋਲਾਜਿਕਲ ਡਿਸਆਰਡਰ ਨਾਲ ਜੂਝ ਰਿਹਾ ਸੀ, ਜੋ ਇਕ ਨਿਊਰੋਲਾਜਿਕਲ ਮੂਵਮੈਂਟ ਡਿਸਆਰਡਰ ਸਿੰਡਰੋਮ ਹੈ। ਡੈਸਟਨੀਆ ਲੰਬੇ ਸਮੇਂ ਤੱਕ ਜ਼ਿਆਦਾ ਤੇਜ਼ੀ ਨਾਲ ਮਾਸਪੇਸ਼ੀਆਂ ਦੇ ਅਸਾਮਾਨ ਤਰੀਕੇ ਨਾਲ ਮੋੜਨ ਕਾਰਨ ਹੁੰਦੀ ਹੈ। ਨੌਜਵਾਨ ਦੇ ਖੱਬੇ ਹੱਥ ਦੀਆਂ ਉਂਗਲੀਆਂ ਜਕੜ ਗਈਆਂ ਸਨ। ਇਸ ਲਈ ਉਸ ਦੀ ਸਰਜਰੀ ਕਰਨੀ ਪਈ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ। ਉਸ ਦਾ ਕਹਿਣਾ ਹੈ, ਮੈਂ ਫਿਰ ਤੋਂ ਗਿਟਾਰ ਵਜਾਉਣ ਲਈ ਤਿਆਰ ਹਾਂ।
ਹਰਿਆਣੇ 'ਚ ਉਪਭੋਗਤਾਵਾਂ ਨੂੰ ਤਗੜਾ ਝਟਕਾ, ਬਿਜਲੀ ਮਹਿੰਗੀ
NEXT STORY