ਭਦਰਵਾਹ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਕਿਸਾਨ ਭੁੱਖੇ ਬਾਂਦਰਾਂ ਤੋਂ ਆਪਣੇ ਖੇਤਾਂ ਨੂੰ ਬਚਾਉਣ ਲਈ ਚੌਲ, ਮੱਕੀ ਅਤੇ ਕਣਕ ਵਰਗੀਆਂ ਫ਼ਸਲਾਂ ਦੀ ਬਜਾਏ ਔਸ਼ਧੀ ਵਾਲੇ ਪੌਦਿਆਂ ਦੀ ਖੇਤੀ ਕਰ ਰਹੇ ਹਨ। ਜੰਗਲਾਂ ਦੇ ਨੁਕਸਾਨ ਨੇ ਇਨ੍ਹਾਂ ਬਾਂਦਰਾਂ ਨੂੰ ਭੋਜਨ ਦੀ ਭਾਲ ਵਿਚ ਖੇਤਾਂ 'ਚ ਆਉਣ ਲਈ ਮਜ਼ਬੂਰ ਕੀਤਾ ਹੈ, ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਨਾਲ ਨਜਿੱਠਣ ਲਈ ਆਯੂਸ਼ ਮੰਤਰਾਲਾ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਝੋਨੇ, ਕਣਕ ਅਤੇ ਮੱਕੀ ਵਰਗੀਆਂ ਰਵਾਇਤੀ ਫ਼ਸਲਾਂ ਦੀ ਬਜਾਏ ਜੜ੍ਹੀਆਂ ਬੂਟੀਆਂ ਉਗਾਉਣ ਦੀ ਸਲਾਹ ਦਿੱਤੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਉਨ੍ਹਾਂ ਦੀਆਂ ਫ਼ਸਲਾਂ ਦੀ ਸੁਰੱਖਿਆ ਹੋਵੇਗੀ ਸਗੋਂ ਵੱਧ ਮੁਨਾਫ਼ਾ ਵੀ ਹੋਵੇਗਾ। ਡੋਡਾ 'ਚ ਜੰਗਲੀ ਖੇਤਰਾਂ ਕੋਲ ਸਥਿਤ ਪਿੰਡਾਂ ਵਿਚ ਬਹੁਤ ਸਾਰੇ ਕਿਸਾਨਾਂ ਨੇ ਇਸ ਹੱਲ ਨੂੰ ਅਪਣਾਇਆ ਹੈ ਅਤੇ ਹੁਣ ਖੁਸ਼ਬੂਦਾਰ ਪੌਦੇ ਜਿਵੇਂ ਕਿ ਲੈਵੈਂਡਰ ਅਤੇ ਟੈਗੇਟਸ ਮਿਨੁਟਾ ਦੇ ਨਾਲ-ਨਾਲ ਟ੍ਰਿਲੀਅਮ (ਨਾਗ-ਚਤਰੀ), ਸੌਸੁਰੀਆ ਕੌਸਟਸ (ਕੁਥ), ਇਨੂਲਾ (ਮੰਨੂ), ਸਿੰਘਪਰਨੀ (ਹਾਂਧ), ਜੰਗਲੀ ਲਸਣ ਅਤੇ ਬਲਸਮ ਸੇਬ (ਬਨ-ਕਕਰੀ) ਵਰਗੇ ਔਸ਼ਧੀ ਪੌਦਿਆਂ ਦੀ ਖੇਤੀ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਪੌਦਿਆਂ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਇਸ 'ਚ ਤਿੱਖੀ ਮਹਿਕ ਹੁੰਦੀ ਹੈ, ਜਿਸ ਕਾਰਨ ਇਹ ਬਾਂਦਰਾਂ ਲਈ ਅਯੋਗ ਹੋ ਜਾਂਦੇ ਹਨ।
ਇਕ ਸਥਾਨਕ ਉੱਦਮੀ ਤੌਕੀਰ ਬਾਗਬਾਨ ਨੇ ਕਿਹਾ ਕਿ ਔਸ਼ਧੀ ਅਤੇ ਨਿੱਜੀ ਦੇਖਭਾਲ ਉਤਪਾਦ ਬਣਾਉਣ ਵਾਲੀਆਂ ਘਰੇਲੂ ਕੰਪਨੀਆਂ ਦੀ ਜੜ੍ਹੀਆਂ-ਬੂਟੀਆਂ ਦੀ ਵਧਦੀ ਮੰਗ ਕਾਰਨ ਕਿਸਾਨ ਹੁਣ ਬਿਹਤਰ ਮੁਨਾਫ਼ਾ ਕਮਾ ਰਹੇ ਹਨ। ਬਾਗਬਾਨ ਨੇ ਕਿਹਾ,''ਆਯੂਸ਼ ਮੰਤਰਾਲਾ ਦੇ ਅਧਿਕਾਰੀ ਆਪਣੇ-ਆਪਣੇ ਖੇਤਰਾਂ 'ਚ ਮਿੱਟੀ, ਪਾਣੀ ਅਤੇ ਹਵਾ ਦੀ ਸਥਿਤੀ ਦੇ ਆਧਾਰ 'ਤੇ ਉਪਯੁਕਤ ਫ਼ਸਲਾਂ ਦੀ ਖੇਤੀ ਲਈ ਕਿਸਾਨਾਂ ਨੂੰ ਸਿੱਖਿਅਤ ਕਰ ਰਹੇ ਹਨ। ਉਹ ਖੇਤੀ ਦੀ ਇਸ ਤਬਦੀਲੀ ਨੂੰ ਅੰਜਾਮ ਦੇਣ 'ਚ ਮਦਦ ਕਰਨ ਲਈ ਜ਼ਰੂਰੀ ਸਿਖਲਾਈ ਅਤੇ ਪੌਦੇ ਲ ਗਾਉਣ ਦੀ ਸਮੱਗਰੀ ਵੀ ਪ੍ਰਦਾਨ ਕਰਦੇ ਹਨ।'' ਅਧਿਕਾਰੀ ਨੇ ਕਿਹਾ ਕਿ ਔਸ਼ਧੀ ਪੌਦਿਆਂ ਦੀ ਖੇਤੀ ਦੀ ਇਸ ਤਬਦੀਲੀ ਨੇ ਕਿਸਾਨਾਂ ਦੇ ਖੇਤਾਂ ਨੂੰ ਮੁੜ ਜਿਊਂਦੇ ਕਰ ਦਿੱਤਾ ਹੈ ਅਤੇ ਭਾਈਚਾਰੇ ਵਿਚਾਲੇ ਉਮੀਦ ਦੀ ਨਵੀਂ ਕਿਰਨ ਪੈਦਾ ਕੀਤੀ ਹੈ। ਜੰਮੂ ਅਤੇ ਕਸ਼ਮੀਰ ਦੇ ਚਿਨਾਬ ਖੇਤਰ 'ਚ 3 ਹਜ਼ਾਰ ਤੋਂ ਵੱਧ ਕਿਸਾਨ ਪਹਿਲਾਂ ਤੋਂ ਹੀ ਜੜ੍ਹੀਆਂ-ਬੂਟੀਆਂ ਅਤੇ ਖੁਸ਼ਬੂਦਾਰ ਪੌਦਿਆਂ ਦੀ ਖੇਤੀ ਕਰ ਰਹੇ ਹਨ, ਜਿਨ੍ਹਾਂ 'ਚੋਂ 2500 ਇਕੱਲੇ ਭੱਦਰਵਾਹ 'ਚ ਸਥਿਤ ਹਨ। ਸਰਤਿੰਗਲ ਪਿੰਡ ਦੇ ਕਿਸਾਨ ਨਵੀਦ ਬਟ ਨੇ ਕਿਹਾ,''ਇਸ ਤੋਂ ਪਹਿਲਾਂ ਅਸੀਂ ਬਾਂਦਰਾਂ ਨੂੰ ਡਰਾਉਣ ਲਈ ਕੁੱਤਿਆਂ ਦੀ ਵਰਤੋਂ ਕੀਤੀ ਅਤੇ ਇੱਥੇ ਤੱਕ ਕਿ ਏਅਰ ਗਨ ਦਾ ਵੀ ਇਸਤੇਮਾਲ ਕੀਤਾ ਸੀ।'' ਬਟ ਨੇ ਕਿਹਾ,''ਪਰ ਬਾਂਦਰਾਂ ਨੂੰ ਦੂਰ ਰੱਖਣਾ ਮੁਸ਼ਕਲ ਸੀ ਅਤੇ ਅਸੀਂ ਖੇਤੀ ਛੱਡਣ ਵਾਲੇ ਸਨ ਪਰ ਪਿਛਲੇ 2 ਸਾਲਾਂ ਤੋਂ ਰਵਾਇਤੀ ਮੱਕੀ ਤੋਂ ਔਸ਼ਧੀ ਪੌਦਿਆਂ ਦੀ ਖੇਤੀ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਬਾਂਦਰਾਂ ਨੂੰ ਦੂਰ ਰੱਖਿਆ ਹੈ। ਇਸ ਤੋਂ ਇਲਾਵਾ ਅਸੀਂ ਚੰਗੇ ਲਾਭ ਦੀ ਉਮੀਦ ਕਰ ਰਹੇ ਹਾਂ।''
ਨਿਤੀਸ਼ ਬੋਲੇ- ਨਵੇਂ ਸੰਸਦ ਭਵਨ ਦੀ ਕੋਈ ਜ਼ਰੂਰਤ ਨਹੀਂ ਹੈ
NEXT STORY