ਨਵੀਂ ਦਿੱਲੀ : ਹਵਾਈ ਮੁਸਾਫਰਾਂ ਲਈ ਰਾਹਤ ਦੀ ਖਬਰ ਹੈ, ਦਿੱਲੀ ਵਿਚ ਘਰੇਲੂ ਫਲਾਈਟਾਂ 'ਤੇ ਕੋਈ ਪਾਬੰਦੀ ਨਹੀਂ ਲੱਗਣ ਜਾ ਰਹੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਦੇ ਇਕ ਉੱਚ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਹਵਾਈ ਅੱਡੇ 'ਤੇ ਘਰੇਲੂ ਉਡਾਣਾਂ ਪਹਿਲੇ ਦੀ ਤਰ੍ਹਾਂ ਚੱਲਣਗੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਮਿੰਟ ਪਹਿਲਾਂ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਘੋਸ਼ਣਾ ਕੀਤੀ ਸੀ ਕਿ ਸੋਮਵਾਰ ਤੋਂ 31 ਮਾਰਚ ਤੱਕ ਕੋਈ ਵੀ ਘਰੇਲੂ ਜਾਂ ਕੌਮਾਂਤਰੀ ਫਲਾਈਟ ਦਿੱਲੀ ਹਵਾਈ ਅੱਡੇ ਤੋਂ ਨਹੀਂ ਚੱਲੇਗੀ ਪਰ DGCA ਨੇ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਹਾਲਾਂਕਿ, ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਮੁਤਾਬਕ, ਐਤਵਾਰ ਤੋਂ ਇਕ ਹਫਤੇ ਤੱਕ ਕੋਈ ਵੀ ਕੌਮਾਂਤਰੀ ਉਡਾਣ ਭਾਰਤ ਦੀ ਧਰਤੀ ‘ਤੇ ਨਹੀਂ ਉਤਰੇਗੀ।
ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਦੇ ਅਧਿਕਾਰੀ ਨੇ ਕਿਹਾ, “ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਆਉਣ ਤੇ ਇੱਥੋਂ ਜਾਣ ਵਾਲੀਆਂ ਘਰੇਲੂ ਉਡਾਣਾਂ ਜਾਰੀ ਰੱਖੀਆਂ ਜਾਣਗੀਆਂ ਅਤੇ ਹਵਾਈ ਅੱਡਾ ਕਾਰਜਸ਼ੀਲ ਰਹੇਗਾ।” ਡੀ. ਜੀ. ਸੀ. ਏ. ਦੇ ਇਸ ਬਿਆਨ ਨਾਲ ਹਵਾਈ ਮੁਸਾਫਰਾਂ ਦੀ ਉਲਝਣ ਦੂਰ ਹੋ ਗਈ ਹੈ ਕਿ ਦਿੱਲੀ ਨੂੰ ਫਲਾਈਟ ਚੱਲੇਗੀ ਜਾਂ ਨਹੀਂ। ਸੋਮਵਾਰ ਤੋਂ ਤੁਸੀਂ ਘਰੇਲੂ ਹਵਾਈ ਯਾਤਰਾ ਕਰ ਸਕਦੇ ਹੋ।
ਮਾਂ ਦੀ ਵੀਡੀਓ 'ਤੇ ਬੋਲੇ ਮੋਦੀ- ਮਾਂ ਤੁਹਾਡੇ ਵਰਗੀਆਂ ਮਾਵਾਂ ਦੇ ਆਸ਼ਿਰਵਾਦ ਨਾਲ ਕੋਰੋਨਾ ਖਿਲਾਫ ਲੜ ਰਹੇ ਡਾਕਟਰ
NEXT STORY