ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਣ ਦੇ ਦਾਅਵੇ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ "ਡੋਨਾਲਡ ਭਾਈ" ਨੇ 21 ਦਿਨਾਂ 'ਚ 11 ਵਾਰ ਇਹ ਗੱਲ ਕਹੀ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਜਵਾਬ ਕਦੋਂ ਦੇਣਗੇ। ਟਰੰਪ ਨੇ ਸ਼ੁੱਕਰਵਾਰ ਨੂੰ ਫਿਰ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਈ ਹੈ ਕਿਉਂਕਿ ਇਹ ਟਕਰਾਅ ਪ੍ਰਮਾਣੂ ਤਬਾਹੀ ਦਾ ਰੂਪ ਲੈ ਸਕਦਾ ਹੈ। ਬਾਅਦ 'ਚ ਸ਼ੁੱਕਰਵਾਰ ਨੂੰ ਹੀ, ਉਨ੍ਹਾਂ ਨੇ 2 ਵਾਰ ਹੋਰ ਇਹੀ ਦਾਅਵਾ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,"ਇਹ 21 ਦਿਨਾਂ 'ਚ 11ਵੀਂ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਚੰਗੇ ਦੋਸਤ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨਾਲ ਜੰਗਬੰਦੀ ਕਿਵੇਂ ਹੋਈ। ਪ੍ਰਧਾਨ ਮੰਤਰੀ ਕਦੋਂ ਬੋਲਣਗੇ?''

ਰਮੇਸ਼ ਨੇ ਕਿਹਾ,"ਡੋਨਾਲਡ ਭਾਈ ਉਹੀ ਗੱਲ ਦੁਹਰਾਉਂਦੇ ਰਹਿੰਦੇ ਹਨ ਕਿ ਕਿਵੇਂ ਉਨ੍ਹਾਂ ਨੇ ਚਾਰ ਦਿਨਾ ਭਾਰਤ-ਪਾਕਿ ਜੰਗ ਨੂੰ ਰੁਕਵਾਇਆ, ਅਮਰੀਕੀ ਦਖਲਅੰਦਾਜ਼ੀ ਅਤੇ ਪ੍ਰਮਾਣੂ ਖਤਰੇ ਨੂੰ ਰੋਕਣ ਲਈ ਵਪਾਰ ਦੇ ਹਥਿਆਰ ਦੀ ਵਰਤੋਂ ਕੀਤੀ।" ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਾਨਤਾ ਦੀ ਗੱਲ ਇਕ ਵਾਰ ਫਿਰ ਦੁਹਰਾਈ ਗਈ।" ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਵਣਜ ਮੰਤਰੀ ਨੇ 23 ਮਈ ਨੂੰ ਨਿਊਯਾਰਕ 'ਚ ਅੰਤਰਰਾਸ਼ਟਰੀ ਵਪਾਰ ਅਦਾਲਤ 'ਚ ਵੀ ਇਹੀ ਦਾਅਵੇ ਕੀਤੇ ਹਨ। ਰਮੇਸ਼ ਨੇ ਕਿਹਾ ਕਿ "ਡੋਨਾਲਡ ਭਾਈ" ਦੇ ਦੋਸਤ ਨਰਿੰਦਰ ਮੋਦੀ ਪੂਰੀ ਚੁੱਪੀ ਨਾਲ ਉਨ੍ਹਾਂ ਦੇ ਦਾਅਵਿਆਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਵਿਅੰਗ ਨਾਲ ਪੁੱਛਿਆ,"ਕੀ ਰਾਸ਼ਟਰਪਤੀ ਟਰੰਪ ਵੀ ਉਹੀ ਕਰ ਰਹੇ ਹਨ ਜੋ ਨਰਿੰਦਰ ਮੋਦੀ ਹਰ ਸਮੇਂ ਕਰਦੇ ਹਨ ਅਤੇ ਇੰਨੀ ਚੰਗੀ ਤਰ੍ਹਾਂ (ਭਾਵ ਝੂਠ ਬੋਲ ਰਹੇ ਹਨ)? ਜਾਂ ਕੀ ਉਹ 50 ਫੀਸਦੀ ਸੱਚ ਵੀ ਬੋਲ ਰਹੇ ਹਨ?"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹਿਰ ਕਿਨਾਰੇ ਮਿਲੇ ਸੂਟਕੇਸ 'ਚੋਂ ਮਿਲੀ ਔਰਤ ਦੀ ਲਾਸ਼, ਉੱਡੇ ਪੁਲਸ ਤੇ ਲੋਕਾਂ ਦੇ ਹੋਸ਼
NEXT STORY