ਨਿਊਯਾਰਕ (ਏਜੰਸੀ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਕੀਤੀ ਹੈ। ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਕਿ ਪੀ. ਐੱਮ. ਮੋਦੀ ਇਕ ਚੰਗੇ ਇਨਸਾਨ ਹਨ ਅਤੇ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਭਾਰਤ ਦਾ ਮੇਰੇ ਨਾਲੋਂ ਚੰਗਾ ਦੋਸਤ ਕਦੇ ਕੋਈ ਨਹੀਂ ਰਿਹਾ। ਉਨ੍ਹਾਂ ਸੰਕੇਤ ਦਿੰਦੇ ਹੋਏ ਕਿਹਾ ਕਿ ਉਹ 2024 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਫਿਰ ਸ਼ਾਮਲ ਹੋ ਸਕਦੇ ਹਨ। ਟਰੰਪ ਨੇ ਕਿਹਾ ਕਿ ਮੇਰੇ ਭਾਰਤ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਬਹੁਤ ਚੰਗੇ ਸਬੰਧ ਰਹੇ। ਅਸੀਂ ਦੋਸਤ ਰਹੇ ਹਾਂ ਅਤੇ ਮੈਨੂੰ ਲੱਗਦਾ ਹੈ ਪੀ. ਐੱਮ. ਮੋਦੀ ਇਕ ਮਹਾਨ ਸ਼ਖ਼ਸੀਅਤ ਹਨ ਅਤੇ ਬਹੁਤ ਵਧੀਆ ਕੰਮ ਕਰ ਰਹੇ ਹਨ। ਇਹ ਇਕ ਆਸਾਨ ਕੰਮ ਨਹੀਂ ਹੈ ਜੋ ਉਹ ਕਰ ਰਹੇ ਹਨ। ਅਸੀਂ ਇਕ-ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਾਂ। ਉਹ ਚੰਗੇ ਵਿਅਕਤੀ ਹਨ।' ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਦਾ ਮੇਰੇ ਤੋਂ ਬਿਹਤਰ ਅਮਰੀਕੀ ਦੋਸਤ ਅਤੇ ਰਾਸ਼ਟਰਪਤੀ ਕਦੇ ਨਹੀਂ ਰਿਹਾ ਹੈ।
ਇਹ ਵੀ ਪੜ੍ਹੋ: ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਣਾ ਹੋਵੇਗਾ
ਉਥੇ ਹੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰਪਤੀ ਬਾਈਡੇਨ ਅਤੇ ਬਰਾਕ ਓਬਾਮਾ ਦੀ ਤੁਲਨਾ ਵਿਚ ਭਾਰਤ ਦੇ ਨਾਲ ਉਨ੍ਹਾਂ ਦੇ ਬਿਹਤਰ ਸਬੰਧ ਸਨ। ਡੋਨਾਲਡ ਟਰੰਪ ਨੇ ਕਿਹਾ ਕਿ ਇਸ ਬਾਰੇ ਤੁਹਾਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਣਾ ਹੋਵੇਗਾ, ਪਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਨਾਲ ਮੇਰੇ ਨਾਲੋਂ ਬਿਹਤਰ ਕਿਸੇ ਅਮਰੀਕੀ ਰਾਸ਼ਟਰਪਤੀ ਦੇ ਸਬੰਧ ਰਹੇ ਹੋਣਗੇ। ਦੱਸ ਦਈਏ ਕਿ ਡੋਲਾਨਡ ਟਰੰਪ ਅਮਰੀਕਾ ਵਿਚ ਨਵੰਬਰ 2020 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਹਾਰ ਗਏ ਸਨ।
ਇਹ ਵੀ ਪੜ੍ਹੋ: ਜਦੋਂ ਮੈਚ ਦੌਰਾਨ ਹੋਈ ਤਿੱਖੀ ਤਕਰਾਰ, ਪਾਕਿ ਖਿਡਾਰੀ ਨੇ ਅਫਗਾਨ ਗੇਂਦਬਾਜ਼ ਖ਼ਿਲਾਫ਼ ਚੁੱਕਿਆ ਬੱਲਾ (ਵੀਡੀਓ)
ਹਾਲਾਂਕਿ ਉਨ੍ਹਾਂ ਨੇ ਚੋਣਾਂ ਵਿਚ ਹਾਰ ਨਹੀਂ ਮੰਨੀ ਸੀ ਅਤੇ ਧੋਖਾਦੇਹੀ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰੱਥਕਾਂ ਨੇ 6 ਜਨਵਰੀ ਨੂੰ ਕੈਪੀਟਲ ਹਿੱਲ (ਸੰਸਦ ਭਵਨ ਕੰਪਲੈਕਸ) ਵਿਚ ਕਥਿਤ ਤੌਰ ’ਤੇ ਹਿੱਸਾ ਕੀਤੀ ਸੀ। ਇਸ ਘਟਨਾ ਸਬੰਧੀ ਹਾਲ ਹੀ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਰੰਪ ਅਤੇ ਉਨ੍ਹਾਂ ਸਮਰੱਥਕਾਂ ਦੀ ਹਿੰਸਾ ’ਤੇ ਸਖ਼ਤ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਮਰੀਕਾ ਵਿਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ 'ਚ ਸਫ਼ਰ ਕਰਨ ਤੋਂ ਰੋਕਿਆ
NEXT STORY