ਨੈਸ਼ਨਲ ਡੈਸਕ- ਦਿੱਲੀ ਦੇ ਨਵ-ਨਿਯੁਕਤ ਉਪ ਰਾਜਪਾਲ ਵਿਨੈ ਕਮਰ ਸਕਸੈਨਾ ਦੇ ਸਹੁੰ ਚੁੱਕ ਸਮਾਗਮ 'ਚ ਬੈਠਣ ਦੀ ਵਿਵਸਥਾ ਤੋਂ ਨਾਰਾਜ਼ ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਸਾਬਕਾ ਕੇਂਦਰੀ ਮੰਤਰੀ ਹਰਸ਼ਵਰਧਨ ਸਮਾਰੋਹ ਵਿਚਾਲੇ ਛੱਡ ਕੇ ਰਾਜ ਨਿਵਾਸ ਤੋਂ ਬਾਹਰ ਚਲੇ ਗਏ। ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਉਹ ਗੁੱਸੇ 'ਚ ਵਾਪਸ ਜਾ ਰਹੇ ਹਨ। ਪਰ ਹੁਣ ਉਨ੍ਹਾਂ ਨੇ ਖੁਦ ਸਹੁੰ ਚੁੱਕ ਸਮਾਗਮ ਤੋਂ ਵਾਪਸ ਚਲੇ ਜਾਣ ਦਾ ਕਾਰਨ ਦੱਸਿਆ ਹੈ।
ਇਹ ਬੈਠਣ ਦੀ ਵਿਵਸਥਾ ਹੈ?
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਸਾਬਕਾ ਕੇਂਦਰੀ ਮੰਤਰੀ ਨੂੰ ਘਟਨਾ ਵਾਲੀ ਥਾਂ ਤੋਂ ਬਾਹਰ ਜਾਂਦੇ ਹੋਏ ਦੇਖਿਆ ਗਿਆ। ਉਨ੍ਹਾਂ ਕਿਹਾ ਕਿ "ਮੈਂ ਵਿਨੈ ਕੁਮਾਰ ਸਕਸੈਨਾ ਜੀ ਨੂੰ ਲਿਖਾਂਗਾ ਕਿ ਇਹ ਬੈਠਣ ਦਾ ਪ੍ਰਬੰਧ ਹੈ?" ਵੀਡੀਓ 'ਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਉਨ੍ਹਾਂ ਨੇ ਸੰਸਦ ਮੈਂਬਰਾਂ ਲਈ ਵੀ ਵੱਖ ਤੋਂ ਸੀਟਾਂ ਦਾ ਇੰਤਜ਼ਾਮ ਨਹੀਂ ਕੀਤਾ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਜੂਨ ਮਹੀਨੇ ਤੱਕ 5,000 ਏਕੜ ਜ਼ਮੀਨ ਕਬਜ਼ਾ ਮੁਕਤ ਕਰਵਾਉਣ ਦਾ ਟੀਚਾ : ਕੁਲਦੀਪ ਧਾਲੀਵਾਲ
ਨਵ-ਨਿਯੁਕਤ ਉਪ ਰਾਜਪਾਲ ਨੇ ਨਹੀਂ ਕੀਤੀ ਕੋਈ ਟਿੱਪਣੀ
ਦਿੱਲੀ ਦੇ 22ਵੇਂ ਉਪ ਰਾਜਪਾਲ ਵਜੋਂ ਸਹੁੰ ਚੁੱਕਣ ਤੋਂ ਬਾਅਦ ਇਸ ਬਾਰੇ ਪੁੱਛਿਆ ਗਿਆ ਤਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕਸੈਨਾ ਨੇ ਕੋਈ ਟਿੱਪਣੀ ਨਹੀਂ ਕੀਤੀ। ਉਹ ਚਾਂਦਨੀ ਚੌਕ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ। ਉਪ ਰਾਜਪਾਲ ਦੇ ਸਹੁੰ ਚੁੱਕ ਸਮਾਗਮ 'ਚ ਭਾਜਪਾ ਦੇ ਸੱਤ ਲੋਕ ਸਭਾ ਮੈਂਬਰਾਂ ਸਮੇਤ ਦਿੱਲੀ ਦੇ ਸਾਰੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਸੀ। ਉੱਤਰ ਪੂਰਬੀ ਦਿੱਲੀ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੂੰ ਸੋਫੇ 'ਤੇ ਪਿਛਲੀ ਕਤਾਲ 'ਚ ਬੈਠੇ ਦੇਖਿਆ ਗਿਆ। ਇਸ ਮਾਮਲੇ 'ਚ ਉਪ ਰਾਜਪਾਲ ਦੇ ਦਫ਼ਤਰ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਇਸ ਸਮਾਰੋਹ 'ਚ ਕੇਂਦਰੀ ਮੰਤਰੀ ਗਿਰਿਰਾਜ ਸੰਘ ਅਤੇ ਮੀਨਾਕਸ਼ੀ ਲੇਖੀ ਵੀ ਮੌਜੂਦ ਸਨ।
ਕੀ ਬੋਲੇ ਡਾ. ਹਰਸ਼ਵਰਧਨ?
ਹੁਣ ਇਸ ਮਾਮਲੇ 'ਤੇ ਸਾਬਕਾ ਕੇਂਦਰੀ ਮੰਤਰੀ ਅਤੇ ਬੀ.ਜੇ.ਪੀ. ਸੰਸਦ ਮੈਂਬਰ ਹਰਸ਼ਵਰਧਨ ਨੇ ਟਵੀਟ ਕਰ ਕਿਹਾ ਕਿ ਮੀਡੀਆ 'ਚ ਗਲਤ ਰਿਪੋਰਟਿੰਗ ਕੀਤੀ ਜਾ ਰਹੀ ਹੈ ਕਿ ਮਨਪਸੰਦ ਸੀਟ ਨਾ ਮਿਲਣ ਕਾਰਨ ਉਪ ਰਾਜਪਾਲ ਦੇ ਸਹੁੰ ਚੁੱਕ ਸਮਾਰੋਹ ਤੋਂ ਚਲਾ ਗਿਆ। ਇਕ ਅਧਿਕਾਰੀ ਨੇ ਮੈਨੂੰ ਜਿਥੇ ਬਿਠਾਇਆ ਉਥੇ ਬੈਠ ਗਿਆ, ਦੂਜੇ ਅਧਿਕਾਰੀ ਨੇ ਸੀਟ ਰਿਜ਼ਰਵ ਦੱਸ ਕੇ ਉਠਾ ਦਿੱਤਾ ਤਾਂ ਉਠ ਗਿਆ! 15 ਮਿੰਟ ਇੰਤਜ਼ਾਰ ਕੀਤਾ ਕੀ ਕਿਤੇ ਸੀਟ ਦਿੱਤੀ ਜਾਵੇਗੀ। ਨਹੀਂ ਦਿੱਤੀ ਤਾਂ ਪਰਤ ਆਇਆ!
ਇਹ ਵੀ ਪੜ੍ਹੋ : VEL vs TRL : ਟ੍ਰੇਲਬਲੇਜਰਸ ਨੇ ਵੋਲੇਸਿਟੀ ਨੂੰ 16 ਦੌੜਾਂ ਨਾਲ ਹਰਾਇਆ
ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ ਕਿ ਬਹੁਤ ਅਫ਼ਸੋਸ ਹੈ ਕਿ ਮੈਂ ਜਿਸ ਦਿੱਲੀ ਦਾ ਸੰਸਦ ਮੈਂਬਰ ਹਾਂ ਅਤੇ ਜਿਥੇ ਜਨਤਕ ਜੀਵਨ ਭਰ ਸਰਗਰਮ ਰਿਹਾ, ਉਥੇ ਦੇ ਨਵੇਂ ਉਪ ਰਾਜਪਾਲ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋ ਸਕਿਆ! ਨਵੇਂ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਅਤੇ ਦਿੱਲੀ ਦੀ ਜਨਤਾ ਨੂੰ ਬਹੁਤ ਵਧਾਈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਟੇਡੀਅਮ ’ਚ ਕੁੱਤੇ ਨੂੰ ਘੁਮਾਉਣ ’ਤੇ ਐਕਸ਼ਨ, ਗ੍ਰਹਿ ਮੰਤਰਾਲਾ ਨੇ IAS ਸੰਜੀਵ ਤੇ ਪਤਨੀ ਦੁੱਗਾ ਦਾ ਕੀਤਾ ਤਬਾਦਲਾ
NEXT STORY