ਨਵੀਂ ਦਿੱਲੀ – ਕੋਰੋਨਾ ਦੇ ਗੰਭੀਰ ਮਰੀਜ਼ਾਂ ਲਈ ਚਮਤਕਾਰ ਦੱਸੀ ਜਾ ਰਹੀ ਡੀ. ਆਰ. ਡੀ. ਓ. ਦੀ ਦਵਾਈ 2-ਡੀ. ਜੀ. ਦੀ ਕੀਮਤ ਦਾ ਖੁਲਾਸਾ ਹੋ ਗਿਆ ਹੈ। ਡਾਕਟਰ ਰੈਡੀਜ਼ ਲੈਬ ਇਸ ਦਵਾਈ ਦਾ ਇਕ ਸੈਸ਼ੇ ਯਾਨੀ ਪਾਊਚ 990 ਰੁਪਏ ਵਿਚ ਵੇਚੇਗੀ। ਕੰਪਨੀ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਦਵਾਈ ਦੀ ਸਪਲਾਈ ਘੱਟ ਕੀਮਤ ’ਤੇ ਕਰੇਗੀ। ਡੀ. ਆਰ. ਡੀ. ਓ. ਦੀ ਇਹ ਦਵਾਈ ਪਾਊਡਰ ਦੇ ਰੂਪ ਵਿਚ ਹੈ, ਜਿਸ ਨੂੰ ਪਾਣੀ ਵਿਚ ਘੋਲ ਕੇ ਮਰੀਜ਼ ਨੂੰ ਪਿਲਾਈ ਜਾਵੇਗੀ। ਇਸ ਦਵਾਈ ਦੀ ਪਹਿਲੀ ਖੇਪ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਹਰਸ਼ਵਰਧਨ ਨੇ 17 ਮਈ ਨੂੰ ਜਾਰੀ ਕੀਤੀ ਸੀ।
ਡੀ. ਆਰ. ਡੀ. ਓ. ਅਤੇ ਡਾਕਟਰ ਰੈਡੀਜ਼ ਲੈਬ ਦੀ ਇਹ ਦਵਾਈ ਅਜੇ ਬਾਜ਼ਾਰਾਂ ਵਿਚ ਲੱਭਿਆਂ ਵੀ ਨਹੀਂ ਮਿਲ ਰਹੀ ਹੈ। ਦਵਾਈ ਲਾਂਚ ਹੋਣ ਤੋਂ ਬਾਅਦ ਤੋਂ ਡਾਕਟਰ ਕੋਵਿਡ ਮਰੀਜ਼ਾਂ ਨੂੰ ਇਹ ਦਵਾਈ ਲਿਖ ਰਹੇ ਹਨ ਪਰ ਮੈਡੀਕਲ ਸਟੋਰਾਂ ਤੋਂ ਇਹ ਗਾਇਬ ਹੈ। ਗੁੜਗਾਓਂ ਵਿਚ ਅਜਿਹੇ ਅੱਧਾ ਦਰਜਨ ਤੋਂ ਵਧ ਮਾਮਲੇ ਸਾਹਮਣੇ ਆਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟਵਿੱਟਰ ਨੂੰ ਛੱਡ ਕੇ ਗੂਗਲ, ਫੇਸਬੁੱਕ, ਵ੍ਹਟਸਐਪ ਨੇ ਆਈ.ਟੀ. ਮੰਤਰਾਲਾ ਨਾਲ ਬਿਓਰਾ ਸਾਂਝਾ ਕੀਤਾ
NEXT STORY