ਮੁੰਬਈ, (ਭਾਸ਼ਾ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਸ਼ਨੀਵਾਰ ਨੂੰ ਆਬੂ ਧਾਬੀ ਤੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਆਏ 2 ਯਾਤਰੀਆਂ ਨੂੰ ਕਸਟਮ ਡਿਊਟੀ ਅਦਾ ਕੀਤੇ ਬਿਨਾਂ ਮੋਮ ਦੇ ਰੂਪ ਵਿਚ 4.52 ਕਿੱਲੋ ਸੋਨੇ ਦੀ ਭਸਮ ਰੱਖਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਤੋਂ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ ਲੱਗਭਗ 3.33 ਕਰੋੜ ਰੁਪਏ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਵਿਸ਼ੇਸ਼ ਸੂਚਨਾ ਦੇ ਆਧਾਰ ’ਤੇ ‘ਕਸਟਮ ਗ੍ਰੀਨ ਚੈਨਲ’ ਪਾਰ ਕਰਨ ’ਤੇ ਕਾਬੂ ਕੀਤਾ ਗਿਆ। ‘ਕਸਟਮ ਗ੍ਰੀਨ ਚੈਨਲ’ ਉਨ੍ਹਾਂ ਯਾਤਰੀਆਂ ਲਈ ਹੈ, ਜਿਨ੍ਹਾਂ ਕੋਲ ਕੋਈ ਵੀ ਗੈਰ- ਟੈਕਸ ਯੋਗ ਸਾਮਾਨ ਨਹੀਂ ਹੈ।
ਮਕਾਨ ਮਾਲਕ ਦੇ ਬੇਟੇ ਦੀ ਸ਼ਰਮਨਾਕ ਕਰਤੂਤ, 11 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ
NEXT STORY