ਰਾਂਚੀ— ਝਾਰਖੰਡ 'ਚ ਰਾਂਚੀ ਜ਼ਿਲੇ ਦੇ ਬਰਿਯਾਤੂ ਥਾਣਾ ਇਲਾਕੇ ਦੇ ਬਨਿਆਟੋਲੀ 'ਚ ਸ਼ੁੱਕਰਵਾਰ ਨੂੰ ਇਕ ਸ਼ਰਾਬੀ ਪਿਤਾ ਨੇ ਆਪਣੀ ਬੇਟੀ ਦਾ ਗਲਾ ਦਬਾ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਇਥੇ ਦੱਸਿਆ ਕਿ ਪ੍ਰਦੀਪ ਯਾਦਵ ਹਮੇਸ਼ਾ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਵੀ ਸ਼ਰਾਬ ਪੀ ਕੇ ਘਰ ਆਇਆ। ਬੇਟੀ ਸੁਜਾਤਾ ਮੁੰਡਾ (18) ਨੇ ਪਿਤਾ ਨੂੰ ਸ਼ਰਾਬ ਛੱਡਣ ਲਈ ਕਿਹਾ ਤਾਂ ਉਹ ਭੜਕ ਗਿਆ ਤੇ ਉਸ ਦੀ ਗਲਾ ਦਬਾ ਕੇ ਹੱਤਿਆ ਕਰ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਤੋਂ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਾਜੇਂਦਰ ਆਯੁਰਵਿਗਿਆਨ ਸੰਸਥਾਨ ਭੇਜ ਦਿੱਤਾ ਗਿਆ। ਪੁਲਸ ਦੋਸ਼ੀ ਪਿਤਾ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਾਹੌਰ ਪਹੁੰਚੇ 300 ਸਿੱਖ ਸ਼ਰਧਾਲੂ : ਪਾਕਿ ਹਾਈ ਕਮਿਸ਼ਨ
NEXT STORY