ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਲੰਬੂਆ ਖੇਤਰ 'ਚ ਸੋਮਵਾਰ ਨੂੰ ਆਪਣੇ ਪ੍ਰੇਮੀ ਦੀ ਮਦਦ ਨਾਲ ਆਪਣੇ ਪਤੀ ਦਾ ਕਤਲ ਕਰਨ ਦੇ ਦੋਸ਼ 'ਚ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਚਾਰੂ ਨਿਗਮ ਨੇ ਦੱਸਿਆ ਕਿ ਲੰਬੂਆ ਥਾਣਾ ਖੇਤਰ ਦੇ ਮਦਨਪੁਰ ਪਨਿਆਰ ਪਿੰਡ ਦੇ ਵਾਸੀ ਅਮਿਤ ਸਿੰਘ (35) ਦੇ ਭਰਾ ਨੇ ਪੁਲਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੇ ਭਰਾ ਅਮਿਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ।
ਨਿਗਮ ਨੇ ਦੱਸਿਆ ਕਿ ਅਮਿਤ ਸਿੰਘ ਅਤੇ ਦੀਪਕ ਸਿੰਘ ਇਕੱਠੇ ਟਰੱਕ ਚਲਾਉਂਦੇ ਸਨ ਅਤੇ ਦੀਪਕ ਦੇ ਅਮਿਤ ਦੀ ਪਤਨੀ ਨਾਲ ਨਾਜਾਇਜ਼ ਸੰਬੰਧ ਸਨ। ਨਿਗਮ ਅਨੁਸਾਰ, ਸ਼ਿਵਰਾਤਰੀ ਦੇ ਦਿਨ ਦੋਵੇਂ ਘਰ ਆਏ ਸਨ ਅਤੇ ਸੋਮਵਾਰ ਦੀ ਸਵੇਰ ਦੀਪਕ ਨੇ ਸਵੇਰੇ ਸ਼ਿਲਪੀ ਨੂੰ ਜਗਾ ਕੇ ਅਮਿਤ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ਿਲਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੀਪਕ ਦੀ ਗ੍ਰਿਫ਼ਤਾਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਆਹ ਤੋਂ ਨਾਖੁਸ਼ ਜਨਾਨੀ ਨੇ ਪਤੀ ਤੇ ਸਹੁਰੇ ਦੇ ਸਾਹਮਣੇ ਨਹਿਰ 'ਚ ਮਾਰੀ ਛਾਲ, ਭਾਲ ਜਾਰੀ
NEXT STORY