ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਦਿੱਲੀ ਪੁਲਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਕਾਲਕਾ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਿਆਸੀ ਨਾਅਰੇਬਾਜ਼ੀ ਕੀਤੀ, ਹੰਗਾਮਾ ਕੀਤਾ ਅਤੇ ਬਾਅਦ 'ਚ ਗੁਰਦੁਆਰਾ ਸਾਹਿਬ ਤੇ ਇਸ ਦੀ ਪ੍ਰਬੰਧਕ ਕਮੇਟੀ ਦਾ ਅਕਸ ਖਰਾਬ ਕਰਨ ਲਈ ਗੁੰਮਰਾਹਕੁੰਨ ਵੀਡੀਓਜ਼ ਵਾਇਰਲ ਕੀਤੀਆਂ।
DSGMC ਪ੍ਰਧਾਨ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਅਤੇ ਝੂਠਾ ਪ੍ਰਚਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਦੁਬਾਰਾ ਕੋਈ ਧਾਰਮਿਕ ਅਸਥਾਨ 'ਤੇ ਸਿਆਸੀ ਕਾਰਵਾਈ ਨਾ ਕਰ ਸਕੇ।
ਚੇਨਈ ਮੈਟਰੋ ਦੀ ਨਵੀਂ ਲਾਈਨ ਦਾ PM ਮੋਦੀ ਵੱਲੋਂ ਉਦਘਾਟਨ; ਮੁੱਖ ਮੰਤਰੀ ਵਿਜੇ ਨਾਲ ਕੀਤਾ ਸਫ਼ਰ
NEXT STORY