ਨਵੀਂ ਦਿੱਲੀ— ਦਿੱਲੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਮਾਗਮ 'ਚ ਸ਼੍ਰੋਮਣੀ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਬਰਗਾੜੀ ਮੋਰਚੇ 'ਤੇ ਅਕਾਲੀ ਦਲ ਨੂੰ ਟਾਰਗੇਟ ਕੀਤਾ। ਅਕਾਲੀ ਦਲ ਨੂੰ ਬਦਨਾਮ ਕਰਨ ਵਾਲੇ ਖੁਦ ਖਤਮ ਹੋ ਜਾਣਗੇ। ਉਨ੍ਹਾਂ ਨੇ ਕਿਹਾ ਕਿ ਆਪ ਦੇ ਭਗਵੰਤ ਮਾਨ ਨੂੰ ਛੱਡ ਕੇ ਸਾਰਿਆਂ ਦੀ ਜ਼ਮਾਨਤ ਹੋਈ ਜ਼ਬਤ। ਬਰਗਾੜੀ ਮੋਰਚੇ ਵਾਲੇ ਸਾਰੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ। ਇਹ ਇਨ੍ਹਾਂ ਲੋਕਾਂ ਦੇ ਮੂੰਹ 'ਤੇ ਥੱਪੜ ਹੈ।
ਉਨ੍ਹਾਂ ਨੇ ਕਿਹਾ ਕਿ 2017 'ਚ ਜਦੋਂ ਸਾਰੇ ਸਾਡੇ ਵਿਰੁੱਧ ਸਨ, ਉਦੋਂ ਅਕਾਲੀ ਦਲ ਨੂੰ 30 ਫੀਸਦੀ ਵੋਟ ਪਿਆ ਸੀ, ਜੋ ਹੁਣ ਵਧ ਕੇ 37 ਫੀਸਦੀ ਹੋ ਗਿਆ ਹੈ। ਇਹ ਸਾਡੀ ਮਿਹਨਤ ਦੀ ਜਿੱਤ ਹੋਈ। ਹੈ। ਚੋਣਾਂ 'ਚ ਜਿੱਤ ਲਈ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਤ ਕੀਤਾ ਗਿਆ। ਦੱਸਣਯੋਗ ਹੈ ਕਿ ਫਿਰਜ਼ੋਰਪੁਰ ਸੀਟ ਤੋਂ ਸੁਖਬੀਰ ਬਾਦਲ ਨੇ ਵੱਡੇ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਉੱਥੇ ਹੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਮੁੜ ਚੋਣ ਜਿੱਤੀ ਹੈ।
ਪਾਕਿ PM ਨੇ ਮੋਦੀ ਨੂੰ ਕੀਤਾ ਫੋਨ, ਮਹਿਬੂਬਾ ਬੋਲੀ- ਗੱਲਬਾਤ ਹੀ ਇਕੋ-ਇਕ ਰਸਤਾ
NEXT STORY