ਕੋਲਕਾਤਾ— ਕੋਲਕਾਤਾ ਦੇ ਦੁਰਗਾ ਪੰਡਾਲ ਆਪਣੀ ਖਾਸ ਸਜਾਵਟ ਲਈ ਦੁਨੀਆ ਭਰ ਵਿਚ ਚਰਚਾ 'ਚ ਹੈ। ਇਹ ਪੰਡਾਲ ਦੇਸ਼ ਦਾ ਸਭ ਤੋਂ ਮਹਿੰਗਾ ਦੁਰਗਾ ਪੰਡਾਲ ਹੈ। ਦੁਰਗਾ ਮੂਰਤੀ ਨੂੰ 50 ਕਿਲੋ ਸੋਨੇ ਨਾਲ ਬਣਾਈ ਗਈ ਹੈ। ਪੂਜਾ ਕਮੇਟੀ ਦੇ ਜਨਰਲ ਸਕੱਤਰ ਸਜਲ ਘੋਸ਼ ਨੇ ਕਿਹਾ ਕਿ ਪੰਡਾਲ 'ਚ ਇਸ ਮੂਰਤੀ ਨੂੰ ਸਥਾਪਤ ਕਰਨ ਲਈ 250 ਵਰਕਰਾਂ ਨੂੰ 3 ਮਹੀਨੇ ਲੱਗੇ ਹਨ। ਮੌਰਈਆਕਾਲ ਮਹੱਲ ਦੀ ਥੀਮ 'ਤੇ ਬਣੇ 100 ਫੁੱਟ ਉੱਚੇ ਇਸ ਪੰਡਾਲ ਨੂੰ ਬਣਾਉਣ ਅਤੇ ਮਾਤਾ ਦੇ ਸ਼ਿੰਗਾਰ 'ਚ 12 ਕਰੋੜ ਰੁਪਏ ਦਾ ਖਰਚ ਆਇਆ ਹੈ। ਬਸ ਇੰਨਾ ਹੀ ਨਹੀਂ ਮਾਂ ਦੁਰਗਾ, ਮਾਂ ਸਰਸਵਤੀ, ਮਾਂ ਲਕਸ਼ਮੀ, ਕਾਰਤੀਕੇਯ ਅਤੇ ਗਣਪਤੀ ਦੀਆਂ ਮੂਰਤੀਆਂ ਨੂੰ 10 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਨਾਲ ਸਜਾਇਆ ਗਿਆ ਹੈ।
ਪੰਡਾਲ ਦੇ ਨੇੜੇ ਮਿਸ਼ਨ ਚੰਦਰਯਾਨ-2 ਦਾ ਚਮਕਦਾ ਹੋਇਆ ਮਾਡਲ ਬਣਾਇਆ ਗਿਆ ਹੈ। ਵੀ. ਆਈ. ਪੀ. ਰੋਡ ਦੇ ਦੋਹਾਂ ਪਾਸੇ ਰੌਸ਼ਨੀ ਦੇ ਜ਼ਰੀਏ ਚੰਦਰਯਾਨ ਨੂੰ ਚੰਦਰਮਾ ਤਕ ਪਹੁੰਚਣ ਤਕ ਦੇ ਸਫਰ ਨੂੰ ਦਿਖਾਇਆ ਗਿਆ ਹੈ। ਇਹ ਪੰਡਾਲ 5 ਦਿਨ ਤਕ ਖੁੱਲ੍ਹਾ ਰਹੇਗਾ। ਅਨੁਮਾਨ ਹੈ ਕਿ 5 ਦਿਨ ਵਿਚ ਕਰੀਬ 10 ਲੱਖ ਤੋਂ ਵਧੇਰੇ ਲੋਕ ਪੰਡਾਲ ਨੂੰ ਦੇਖਣ ਪਹੁੰਚਣਗੇ।
INX ਮੀਡੀਆ ਕੇਸ : ਚਿਦਾਂਬਰਮ ਨੇ ਜ਼ਮਾਨਤ ਲਈ ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ
NEXT STORY