Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 03, 2026

    5:27:10 AM

  • voting cancelled at all 285 booths in falta seat

    ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ,...

  • punjab

    ਪੰਜਾਬ 'ਚ ਵੱਡੀ ਵਾਰਦਾਤ! ਮਾਪਿਆਂ ਦੇ ਇਕਲੌਤੇ ਪੁੱਤ...

  • csk vs mi

    ਗਾਇਕਵਾੜ ਤੇ ਕਾਰਤਿਕ ਦੀ ਤੂਫ਼ਾਨੀ ਪਾਰੀ ਦੀ ਬਦੌਲਤ...

  • golden opportunity to work in uae

    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬੰਗਾਲ ’ਚ ‘ਦੁਰਗਾ ਆਂਗਣ’, ‘ਬਾਬਰੀ ਮਸਜਿਦ’ ਅਤੇ ‘ਘੁਸਪੈਠੀਏ’ ਦੀ ਸਿਆਸਤ

BLOG News Punjabi(ਬਲਾਗ)

ਬੰਗਾਲ ’ਚ ‘ਦੁਰਗਾ ਆਂਗਣ’, ‘ਬਾਬਰੀ ਮਸਜਿਦ’ ਅਤੇ ‘ਘੁਸਪੈਠੀਏ’ ਦੀ ਸਿਆਸਤ

  • Edited By Harpreet Singh,
  • Updated: 16 Feb, 2026 03:22 PM
Blog
bengal politics
  • Share
    • Facebook
    • Tumblr
    • Linkedin
    • Twitter
  • Comment

ਪੱਛਮੀ ਬੰਗਾਲ ’ਚ ਵਿਧਾਨ ਸਭਾ ਦੀਆਂ ਚੋਣਾਂ ਦੇ ਐਲਾਨ ਤੋਂ ਪਹਿਲਾਂ ਧਰਮ ਦਾ ਝੰਡਾ ਲਹਿਰਾਉਣ ਦੀ ਕਵਾਇਦ ਤੇਜ਼ ਹੋ ਗਈ ਹੈ। ਆਰ. ਐੱਸ. ਐੱਸ. ਦੇ ਸੌ ਸਾਲ ਪੂਰੇ ਹੋਣ ਦੇ ਮੌਕੇ ’ਤੇ ਸੂਬੇ ’ਚ ਹੋਣ ਵਾਲੇ ‘ਹਿੰਦੂ ਸੰਮੇਲਨਾਂ’ ਨੂੰ ਬੀ. ਜੇ. ਪੀ. ਹਿੰਦੂ ਵੋਟਰਾਂ ਨੂੰ ਇਕਜੁੱਟ ਕਰਨ ਦੇ ਵਿਸ਼ੇਸ਼ ਮੌਕੇ ਅਤੇ ਚੋਣ ਮੁਹਿੰਮ ਵਜੋਂ ਵਰਤ ਰਹੀ ਹੈ।

ਦੂਜੇ ਪਾਸੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਿੰਦੂਤਵ ਦਾ ਮੋਰਚਾ ਭਾਜਪਾ ਲਈ ਖੁੱਲ੍ਹਾ ਨਹੀਂ ਛੱਡਿਆ ਹੈ। ਪਿਛਲੇ ਸਾਲ ਦਸੰਬਰ ’ਚ ਕੋਲਕਾਤਾ ਦੇ ਨਿਊ ਟਾਊਨ ਵਿਚ ਵਿਸ਼ਾਲ ‘ਦੁਰਗਾ ਆਂਗਣ’ ਦਾ ਨੀਂਹ ਪੱਥਰ ਰੱਖ ਕੇ ਉਨ੍ਹਾਂ ਨੇ ਹਿੰਦੂ ਵੋਟਰਾਂ ਨੂੰ ਭਾਜਪਾ ਦੇ ਧੜੇ ’ਚ ਜਾਣ ਤੋਂ ਰੋਕਣ ਲਈ ਜੋ ਵੱਡੀ ਪਹਿਲ ਸ਼ੁਰੂ ਕੀਤੀ ਸੀ, ਉਸ ਨੂੰ ਉਹ ਬੰਗਾਲੀ ਪਛਾਣ ਨਾਲ ਜੋੜਨ ਦੀ ਮੁਹਿੰਮ ਵਜੋਂ ਲਗਾਤਾਰ ਅੱਗੇ ਵਧਾ ਰਹੀ ਹੈ।

ਤ੍ਰਿਣਮੂਲ ਕਾਂਗਰਸ ਦੇ ਸਾਬਕਾ ਆਗੂ ਹੁਮਾਯੂੰ ਕਬੀਰ ਨੇ ਮੁਰਸ਼ਿਦਾਬਾਦ ਵਿਚ ‘ਬਾਬਰੀ ਮਸਜਿਦ’ ਦਾ ਨੀਂਹ ਪੱਥਰ ਰੱਖ ਕੇ ਮਮਤਾ ਦੇ ਸਾਹਮਣੇ ਇਕ ਨਵੀਂ ਚੁਣੌਤੀ ਜ਼ਰੂਰ ਖੜ੍ਹੀ ਕਰ ਦਿੱਤੀ ਹੈ ਅਤੇ ਭਾਜਪਾ ਇਸ ਨੂੰ ਵੀ ਕੈਸ਼ ਕਰਨ ਦੀ ਕੋਸ਼ਿਸ਼ ਵਿਚ ਜੁਟ ਗਈ ਹੈ। ਬੰਗਾਲ ਦੀ ਸਿਆਸਤ ’ਚ ਇਸ ਸਮੇਂ ਕਈ ਸਵਾਲ ਗੂੰਜ ਰਹੇ ਹਨ।

ਕੀ ਹਿੰਦੂ ਸੰਮੇਲਨ ਅਤੇ ਹੁਮਾਯੂੰ ਕਬੀਰ ਦੇ ਬਹਾਨੇ ਭਾਜਪਾ ਸੂਬੇ ਦੇ 70 ਫੀਸਦੀ ਹਿੰਦੂ ਵੋਟਰਾਂ ਨੂੰ ਮਮਤਾ ਦੇ ਖਿਲਾਫ ਖੜ੍ਹਾ ਕਰ ਸਕੇਗੀ? ਕੀ ਹੁਮਾਯੂੰ ਕਬੀਰ ਅਤੇ ਹੋਰ ਮੁਸਲਿਮ ਪਾਰਟੀਆਂ ਮੁਸਲਿਮ ਵੋਟਰਾਂ ਨੂੰ ਵੰਡਣ ਵਿਚ ਸਫਲ ਹੋਣਗੀਆਂ? ਜਾਂ ਫਿਰ ਘੱਟਗਿਣਤੀਆਂ ਦੀ ਰੱਖਿਆ ਅਤੇ ‘ਦੁਰਗਾ ਆਂਗਣ’ ਦੀ ਮਸ਼ਾਲ ਲੈ ਕੇ ਮਮਤਾ ਇਕ ਵਾਰ ਫਿਰ ਜਿੱਤ ਦਾ ਝੰਡਾ ਲਹਿਰਾਉਣ ’ਚ ਸਫਲ ਹੋਵੇਗੀ?

ਮਮਤਾ ਨੂੰ ਚੁਣੌਤੀ
ਮਮਤਾ ਇਸ ਸਮੇਂ ਕਈ ਮੋਰਚਿਆਂ ’ਤੇ ਜੂਝ ਰਹੀ ਹੈ। ਐੱਸ. ਆਈ. ਆਰ. ਭਾਵ ਵਿਸ਼ੇਸ਼ ਵੋਟਰ ਸੂਚੀ ਸਰਵੇਖਣ ’ਚ ਮੁਸਲਮਾਨਾਂ ਅਤੇ ਬਹੁਤ ਗਰੀਬ ਲੋਕਾਂ ਦੇ ਨਾਂ ਕੱਟੇ ਜਾਣ ਦੇ ਮੁੱਦੇ ’ਤੇ ਉਨ੍ਹਾਂ ਦੇ ਵਰਕਰ ਬੂਥ ਪੱਧਰ ’ਤੇ ਲੜ ਰਹੇ ਹਨ। ਉਹ ਖੁਦ ਸੁਪਰੀਮ ਕੋਰਟ ਤੱਕ ਪਹੁੰਚ ਕਰ ਚੁੱਕੀ ਹੈ। ਬਿਹਾਰ, ਜਿੱਥੇ ਐੱਸ. ਆਈ. ਆਰ. ਦੀ ਸ਼ੁਰੂਆਤ ਹੋਈ ਜਾਂ ਫਿਰ ਹੋਰ ਸੂਬਿਆਂ ਜਿੱਥੇ ਇਹ ਪ੍ਰਕਿਰਿਆ ਅਜੇ ਚੱਲ ਰਹੀ ਹੈ, ਉੱਥੇ ਬੰਗਾਲ ਵਰਗੀ ਜੁਝਾਰੂ ਲੜਾਈ ਦਿਖਾਈ ਨਹੀਂ ਦੇ ਰਹੀ।

ਭਾਜਪਾ ਦੀ ਮੁਹਿੰਮ ਚਾਰ ਮੁੱਖ ਮੁੱਦਿਆਂ ’ਤੇ ਕੇਂਦਰਿਤ ਹੈ।

‘ਬੰਗਾਲ ਵਿਚ ਹਿੰਦੂ ਖ਼ਤਰੇ ’ਚ ਹਨ।’ ਭਾਜਪਾ ਦੀ ਮੁੱਖ ਮੁਹਿੰਮ ਇਸੇ ਨਾਅਰੇ ’ਤੇ ਕੇਂਦਰਿਤ ਹੈ। ਬੰਗਾਲੀ ਹਿੰਦੂਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਮੁਸਲਿਮ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ। ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਕੁਝ ਜ਼ਿਲਿਆਂ ਜਿੱਥੇ ਮੁਸਲਿਮ ਆਬਾਦੀ 50 ਫੀਸਦੀ ਜਾਂ ਉਸ ਤੋਂ ਵੱਧ ਹੈ, ਦੀ ਉਦਾਹਰਣ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਬੰਗਾਲੀ ਹਿੰਦੂ ਜਲਦੀ ਹੀ ਸੂਬੇ ’ਚ ਘੱਟਗਿਣਤੀ ਬਣ ਜਾਣਗੇ।

ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਘੁਸਪੈਠ ਦਾ ਰੌਲਾ ਪਾ ਕੇ ਹਿੰਦੂਆਂ ਦੀ ਚਿੰਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰ. ਜੀ. ਕਰ ਮੈਡੀਕਲ ਕਾਲਜ ’ਚ ਇਕ ਡਾਕਟਰ ਨਾਲ ਹੋਏ ਜਬਰ-ਜ਼ਨਾਹ ਦੀ ਉਦਾਹਰਣ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਬੰਗਾਲ ਵਿਚ ਔਰਤਾਂ ਅਸੁਰੱਖਿਅਤ ਹਨ। ਚੌਥਾ ਮੁੱਦਾ ਭ੍ਰਿਸ਼ਟਾਚਾਰ ਦਾ ਹੈ। ਅਧਿਆਪਕ ਭਰਤੀ ਘਪਲੇ ਵਰਗੇ ਮਾਮਲੇ ਇਸ ਦੀ ਉਦਾਹਰਣ ਵਜੋਂ ਪੇਸ਼ ਕੀਤੇ ਜਾ ਰਹੇ ਹਨ। ਮਮਤਾ ਸੀ. ਬੀ. ਆਈ. ਅਤੇ ਈ. ਡੀ. ਵਰਗੀਆਂ ਕੇਂਦਰੀ ਏਜੰਸੀਆਂ ਨਾਲ ਸਿੱਧੀ ਟੱਕਰ ਲੈ ਰਹੀ ਹੈ।

ਕੀ ਮੁਸਲਿਮ ਵੋਟ ਵੰਡੀ ਜਾਵੇਗੀ?
ਜੇਕਰ ਚੋਣਾਂ ’ਚ ਹਿੰਦੂ-ਮੁਸਲਿਮ ਮੁੱਦਾ ਬਣ ਜਾਂਦਾ ਹੈ, ਤਾਂ ਭਾਜਪਾ ਫਾਇਦੇ ’ਚ ਰਹਿ ਸਕਦੀ ਹੈ ਪਰ ਮਮਤਾ ਇੰਨੀ ਆਸਾਨੀ ਨਾਲ ਅਜਿਹਾ ਹੋਣ ਦੇਣ ਦੇ ਮੂਡ ’ਚ ਨਹੀਂ ਹੈ। ਉਨ੍ਹਾਂ ਦੇ ਸਾਹਮਣੇ ਮੁਸਲਿਮ ਵੋਟਾਂ ਦੀ ਵੰਡ ਇਕ ਵੱਡੀ ਚੁਣੌਤੀ ਹੈ। ਮੁਰਸ਼ਿਦਾਬਾਦ ਵਿਚ ਬਾਬਰੀ ਮਸਜਿਦ ਬਣਾਉਣ ਦੀ ਪਹਿਲ ਕਾਰਨ ਮੁਸਲਿਮ ਵੋਟਰਾਂ ’ਚ ਹੁਮਾਯੂੰ ਕਬੀਰ ਦੀ ਲੋਕਪ੍ਰਿਯਤਾ ਵਧੀ ਹੈ।

ਉਂਝ ਹੁਮਾਯੂੰ ਮੁਸਲਮਾਨਾਂ ਦੇ ਕੋਈ ਵੱਕਾਰੀ ਨੇਤਾ ਨਹੀਂ ਰਹੇ ਹਨ। ਪਿਛਲੀ ਵਿਧਾਨ ਸਭਾ ਚੋਣ ਉਨ੍ਹਾਂ ਨੇ ਤ੍ਰਿਣਮੂਲ ਦੀ ਟਿਕਟ ’ਤੇ ਜਿੱਤੀ ਸੀ। 2019 ’ਚ ਉਹ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਚੋਣ ਲੜ ਕੇ ਤੀਜੇ ਨੰਬਰ ’ਤੇ ਰਹੇ ਸਨ। ਟੀ. ਐੱਮ. ਸੀ. ’ਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਵੱਖਰੀ ‘ਜਨਤਾ ਉਨਯਨ ਪਾਰਟੀ’ ਬਣਾ ਲਈ ਹੈ ਅਤੇ 182 ਸੀਟਾਂ ’ਤੇ ਚੋਣ ਲੜਨ ਦਾ ਦਾਅਵਾ ਕਰ ਰਹੇ ਹਨ।

ਇਕ ਹੋਰ ਮੁਸਲਿਮ ਆਗੂ ਨੌਸ਼ਾਦ ਸਿੱਦੀਕੀ ਆਪਣੀ ਪਾਰਟੀ ਇੰਡੀਅਨ ਸੈਕੂਲਰ ਫਰੰਟ ਨੂੰ ਖੱਬੇਪੱਖੀ ਪਾਰਟੀਆਂ ਨਾਲ ਸਮਝੌਤਾ ਕਰਕੇ ਚੋਣ ਮੈਦਾਨ ’ਚ ਉਤਾਰਨ ਦੀ ਕੋਸ਼ਿਸ਼ ’ਚ ਹਨ। ਅਸਦੁਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਇਸ ਵਾਰ ਸੌ ਤੋਂ ਵੱਧ ਸੀਟਾਂ ’ਤੇ ਦਾਅ ਖੇਡਣ ਦੀ ਤਿਆਰੀ ’ਚ ਹੈ। ਇਸ ਤੋਂ ਇਲਾਵਾ ਪੰਜ-ਛੇ ਹੋਰ ਮੁਸਲਿਮ ਆਗੂ ਛੋਟੀਆਂ-ਛੋਟੀਆਂ ਪਾਰਟੀਆਂ ਬਣਾ ਕੇ ਚੋਣ ਮੈਦਾਨ ’ਚ ਉਤਰਨ ਲਈ ਤਿਆਰ ਹਨ।

ਸੂਬੇ ’ਚ ਮੁਸਲਿਮ ਵੋਟਰਾਂ ਦੀ ਗਿਣਤੀ ਕਰੀਬ 30 ਫੀਸਦੀ ਹੈ। ਪਿਛਲੀਆਂ ਚੋਣਾਂ ਵਿਚ ਮਮਤਾ ਨੂੰ ਮੁਸਲਿਮ ਵੋਟਰਾਂ ਦੀ ਇਕਪਾਸੜ ਹਮਾਇਤ ਮਿਲੀ ਸੀ, ਜਿਸ ਦੇ ਦਮ ’ਤੇ ਅੱਜ ਉਨ੍ਹਾਂ ਕੋਲ 223 ਸੀਟਾਂ ਹਨ। ਭਾਜਪਾ ਦੀ 65 ਸੀਟਾਂ ’ਤੇ ਜਿੱਤ ਵੀ ਇਕ ਵੱਡੀ ਗੱਲ ਸੀ ਕਿਉਂਕਿ ਬੰਗਾਲ ’ਚ ਭਾਜਪਾ ਕਦੇ ਵੀ ਮਜ਼ਬੂਤ ਪਾਰਟੀ ਨਹੀਂ ਸੀ।

2021 ’ਚ ਸੀ. ਪੀ. ਐੱਮ. ਅਤੇ ਕਾਂਗਰਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਸੀ।

ਭਾਜਪਾ ਨੂੰ 2014 ਦੀਆਂ ਲੋਕ ਸਭਾ ਚੋਣਾਂ ’ਚ 2, 2019 ’ਚ 18 ਅਤੇ 2024 ’ਚ 12 ਸੀਟਾਂ ਮਿਲੀਆਂ ਸਨ। 2021 ਦੀਆਂ ਵਿਧਾਨ ਸਭਾ ਚੋਣਾਂ ’ਚ ਟੀ. ਐੱਮ. ਸੀ. ਨੂੰ ਕਰੀਬ 48 ਫੀਸਦੀ ਅਤੇ ਭਾਜਪਾ ਨੂੰ 38 ਫੀਸਦੀ ਵੋਟਾਂ ਮਿਲੀਆਂ ਸਨ। ਸਪੱਸ਼ਟ ਹੈ ਕਿ ਮੁਸਲਿਮ ਵੋਟਾਂ ਦੀ ਵੰਡ ਹੋਣ ’ਤੇ ਟੀ. ਐੱਮ. ਸੀ. ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਲਈ ਮਮਤਾ ਆਪਣਾ ਹਿੰਦੂ ਕਾਰਡ ਬਹੁਤ ਸਾਵਧਾਨੀ ਨਾਲ ਖੇਡ ਰਹੀ ਹੈ।

ਵਿਕਾਸ ਪਿੱਛੇ ਛੁੱਟਿਆ
ਕੋਲਕਾਤਾ ਦੀ ਸੱਭਿਆਚਾਰਕ ਪਛਾਣ ‘ਚੌਰੰਗੀ’ ਤੋਂ ਵੀ. ਆਈ. ਪੀ. ਰੋਡ ਤੋਂ ਹੋ ਕੇ ਏਅਰਪੋਰਟ ਵੱਲ ਜਾਣ ਵਾਲੇ ਰਸਤੇ ’ਚ ਕਈ ਥਾਵਾਂ ’ਤੇ ਮੈਟਰੋ ਰੇਲ ਦਾ ਅਧੂਰਾ ਕੰਮ ਦਿਖਾਈ ਦਿੰਦਾ ਹੈ। ਇਹ ਪ੍ਰਾਜੈਕਟ ਕਈ ਸਾਲਾਂ ਤੋਂ ਹੌਲੀ-ਹੌਲੀ ਚੱਲ ਰਿਹਾ ਹੈ। ਕੰਮ ਥੋੜ੍ਹਾ ਅੱਗੇ ਵਧਦਾ ਹੈ ਅਤੇ ਫਿਰ ਮਹੀਨਿਆਂ ਤੱਕ ਰੁਕ ਜਾਂਦਾ ਹੈ। ਬੰਗਾਲ ’ਚ ਅਧੂਰੇ ਵਿਕਾਸ ਦੀ ਕਹਾਣੀ ਲਗਭਗ ਹਰ ਜ਼ਿਲੇ ’ਚ ਦਿਖਾਈ ਦਿੰਦੀ ਹੈ। ਟਾਟਾ ਦੇ ਨੈਨੋ ਕਾਰ ਪ੍ਰਾਜੈਕਟ ਨੂੰ ਸੂਬੇ ’ਚੋਂ ਬਾਹਰ ਕੱਢ ਕੇ 2011 ’ਚ ਸੱਤਾ ’ਚ ਆਈ ਮਮਤਾ ਬੈਨਰਜੀ 15 ਸਾਲਾਂ ’ਚ ਸੂਬੇ ਦੇ ਵਿਕਾਸ ਨੂੰ ਪਟੜੀ ’ਤੇ ਨਹੀਂ ਲਿਆ ਸਕੀ।

ਰੁਜ਼ਗਾਰ ਲਈ ਹਿਜਰਤ ਕਰਨ ਵਾਲੇ ਸੂਬਿਆਂ ’ਚ ਬੰਗਾਲ ਸਿਖਰ ’ਤੇ ਹੈ। ਕਈ ਸੂਬਿਆਂ ’ਚ ਉਨ੍ਹਾਂ ਨੂੰ ਬੰਗਲਾਦੇਸ਼ੀ ਦੱਸ ਕੇ ਲਗਾਤਾਰ ਅਪਮਾਨਿਤ ਅਤੇ ਜ਼ਲੀਲ ਕੀਤਾ ਜਾਂਦਾ ਹੈ। ਸੂਬੇ ’ਚ ਰੁਜ਼ਗਾਰ ਨਹੀਂ ਵਧ ਰਿਹਾ ਕਿਉਂਕਿ ਵਿਕਾਸ ਲਈ ਸੂਬੇ ਕੋਲ ਪੈਸਾ ਨਹੀਂ ਹੈ। ਮਮਤਾ ਇਸ ਲਈ ਵੀ ਕੇਂਦਰ ਨੂੰ ਦੋਸ਼ੀ ਠਹਿਰਾਉਂਦੀ ਹੈ।

ਉਨ੍ਹਾਂ ਦਾ ਦੋਸ਼ ਹੈ ਕਿ ਕੇਂਦਰ ਉਨ੍ਹਾਂ ਨੂੰ ਵਿਕਾਸ ਲਈ ਲੋੜੀਂਦਾ ਪੈਸਾ ਨਹੀਂ ਦੇ ਰਿਹਾ। ਪਿਛਲੇ 15 ਸਾਲਾਂ ਵਿਚ ਬੰਗਾਲ ਦੀ ਸਿਆਸਤ ’ਚ ਬਹੁਤ ਕੁਝ ਬਦਲ ਗਿਆ ਹੈ। ਕਰੀਬ ਤੀਹ ਸਾਲਾਂ ਤੱਕ ਸੱਤਾ ’ਚ ਰਹਿਣ ਪਿੱਛੋਂ ਸੀ. ਪੀ. ਐੱਮ. ਅਤੇ ਖੱਬੀਆਂ ਪਾਰਟੀਆਂ ਇਸ ਤਰ੍ਹਾਂ ਹਾਸ਼ੀਏ ’ਤੇ ਪਹੁੰਚ ਗਈਆਂ ਕਿ 2021 ਦੀਆਂ ਚੋਣਾਂ ’ਚ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਖੱਬੀਆਂ ਪਾਰਟੀਆਂ ਤੋਂ ਪਹਿਲਾਂ ਕਰੀਬ 25 ਸਾਲਾਂ ਤੱਕ ਸੱਤਾ ਸੰਭਾਲਣ ਵਾਲੀ ਕਾਂਗਰਸ ਵੀ ਸਿਰਫ਼ ਨਾਂ ਲਈ ਬਚੀ ਹੈ। ਭਾਜਪਾ ਦਾ ਉਭਾਰ ਮਮਤਾ ਦੇ ਸੱਤਾ ’ਚ ਆਉਣ ਤੋਂ ਬਾਅਦ ਹੀ ਹੋਇਆ ਅਤੇ ਸੀ. ਪੀ. ਐੱਮ. ਅਤੇ ਕਾਂਗਰਸ ਨੂੰ ਪਿੱਛੇ ਛੱਡ ਕੇ ਉਹ ਸੂਬੇ ’ਚ ਦੂਜੀ ਵੱਡੀ ਪਾਰਟੀ ਬਣ ਗਈ।

ਭਾਜਪਾ ਇਸ ਵਾਰ ਬੰਗਾਲ ਵਿਚ ਰਾਮ ਦਾ ਨਾਂ ਨਹੀਂ ਲੈ ਰਹੀ। 2021 ਦੀਆਂ ਚੋਣਾਂ ’ਚ ਮਮਤਾ ਨੇ ਰਾਮ ਦੇ ਮੁਕਾਬਲੇ ’ਚ ‘ਦੁਰਗਾ ਸ਼ਕਤੀ’ ਨੂੰ ਖੜ੍ਹਾ ਕਰ ਦਿੱਤਾ ਸੀ। ਇਸ ਵਾਰ ਭਾਜਪਾ ਦਾ ਮੁੱਦਾ ਬੰਗਲਾਦੇਸ਼ੀ ਘੁਸਪੈਠੀਏ ਅਤੇ ਹਿੰਦੂਆਂ ਦੇ ਘੱਟਗਿਣਤੀ ਹੋ ਜਾਣ ਦਾ ਖ਼ਤਰਾ ਹੈ।

ਮਮਤਾ, ਦੁਰਗਾ ਦੀ ਮਸ਼ਾਲ ਫੜ ਕੇ ਵੀ ਘੱਟਗਿਣਤੀਆਂ ਦੀ ਸੁਰੱਖਿਆ, ਬੰਗਾਲੀ ਪਛਾਣ ਅਤੇ ਸਵੈ-ਮਾਣ ਦੇ ਸਹਾਰੇ ਅੱਗੇ ਵਧਣ ਦੀ ਕੋਸ਼ਿਸ਼ ’ਚ ਹੈ।

-ਸ਼ੈਲੇਸ਼ ਕੁਮਾਰ

  • Bengal Politics
  • Intruders

ਐੱਚ. ਬੀ. ਏ.1 ਸੀ. ਟੈਸਟ ’ਤੇ ਨਵਾਂ ਅਧਿਐਨ : ਡਾਇਬਿਟੀਜ਼ ਦੀਆਂ ਚੁਣੌਤੀਆਂ

NEXT STORY

Stories You May Like

  • punjab politics appointments in congress
    ਪੰਜਾਬ ਦੀ ਸਿਆਸਤ 'ਚ ਹਲਚਲ, ਕਾਂਗਰਸ ਨੇ ਕੀਤੀਆਂ ਨਿਯੁਕਤੀਆਂ
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
  • big stir in punjab politics before elections bjp preparing to play hindu card
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! 'ਹਿੰਦੂ ਕਾਰਡ' ਖੇਡਣ ਦੀ ਤਿਆਰੀ ’ਚ ਭਾਜਪਾ
  • punjab politics  assembly elections
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
  • punjab politics  akali dal  assembly elections
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਇਸ ਪਾਰਟੀ ਵੱਲੋਂ ਅਕਾਲੀ ਦਲ ਨੂੰ ਹਮਾਇਤ ਦੇਣ ਦਾ ਐਲਾਨ
  • bengal elections  vote counting  strong rooms
    ਬੰਗਾਲ ਚੋਣਾਂ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਟ੍ਰਾਂਗ ਰੂਮਾਂ ਦੀ ਹਾਈ-ਟੈਕ ਸੁਰੱਖਿਆ, CAPF ਕੀਤੀ ਤਾਇਨਾਤ
  • the bjp s lotus will bloom in west bengal nitin nabin
    ਪੱਛਮੀ ਬੰਗਾਲ 'ਚ ਖਿੜੇਗਾ ਭਾਜਪਾ ਦਾ 'ਕਮਲ': ਨਿਤਿਨ ਨਬੀਨ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • woman attacked while sitting in medical store in jalandhar
    ਜਲੰਧਰ : ਮੈਡੀਕਲ ਸਟੋਰ 'ਚ ਬੈਠੀ ਮਹਿਲਾ 'ਤੇ ਹਮਲਾ, ਸੋਨੇ ਦੀ ਚੇਨੀ ਲੁੱਟ ਕੇ...
  • female trainer molested in famous gym in jalandhar
    ਜਲੰਧਰ ਦੇ ਮਸ਼ਹੂਰ Gym 'ਚ ਮਹਿਲਾ ਟ੍ਰੇਨਰ ਨਾਲ ਛੇੜਛਾੜ, ਕਾਰੋਬਾਰੀ ਦੀ ਗੰਦੀ ਹਰਕਤ...
  • important news for lpg consumers amid us iran war
    ਅਮਰੀਕਾ-ਈਰਾਨ ਤਣਾਅ ਦਰਮਿਆਨ LPG ਖ਼ਪਤਕਾਰਾਂ ਲਈ ਅਹਿਮ ਖ਼ਬਰ
  • video of obscene act against female trainer in jalandhar forever 21 gym
    ਜਲੰਧਰ ਵਿਖੇ ਜਿੰਮ 'ਚ ਮਹਿਲਾ ਟ੍ਰੇਨਰ ਨਾਲ ਕਾਰੋਬਾਰੀ ਨੇ ਕੀਤੀ ਅਸ਼ਲੀਲ ਹਰਕਤ,...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert...
  • labour man a lakhpati with just 7 rupees buys 30 lottery tickets in jalandhar
    Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
  • motorcycle borne robbers injured shopkeeper and looted rs  18 500
    ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਨੂੰ ਜ਼ਖ਼ਮੀ ਕਰਕੇ 18,500 ਰੁਪਏ ਲੁੱਟੇ
Trending
Ek Nazar
heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

veteran actor passes away

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ

singer abhijit bhattacharya takes a dig at shah rukh khan

'ਸ਼ਾਹਰੁਖ਼ ਖ਼ਾਨ ਨੂੰ ਕੋਈ ਨਹੀਂ ਰੱਖੇੇਗਾ ਯਾਦ..!' ਮਸ਼ਹੂਰ ਗਾਇਕ ਨੇ ਬਾਲੀਵੁੱਡ ਦੇ...

diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • what will happen if ethanol is added to petrol
      ਕੀ ਹੋਵੇਗਾ ਪੈਟਰੋਲ ’ਚ ਇਥੇਨੌਲ ਮਿਲਾਉਣ ਨਾਲ?
    • who is right donald trump or the pope
      ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?
    • good governance
      ‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’
    • live in relationships lead to tragic consequences
      ਦੁਖਦਾਈ ਨਤੀਜਿਆਂ ’ਤੇ ਪਹੁੰਚਦੇ ਲਿਵ-ਇਨ ਰਿਲੇਸ਼ਨਸ਼ਿਪ!
    • late coming
      ਦੇਰ ਨਾਲ ਆਉਣਾ, ਇਸ ਲਈ ਅਹਿਮ...!
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +