ਨਵੀਂ ਦਿੱਲੀ-ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਨੇਪਾਲ ਦੇ ਕਈ ਇਲਾਕਿਆਂ 'ਚ ਅੱਜ ਭਾਵ ਬੁੱਧਵਾਰ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਲੋਕ ਘਰਾਂ ਤੋਂ ਬਾਹਰ ਆ ਗਏ। ਰਿਪੋਰਟ ਮੁਤਾਬਕ ਰਾਤ 1.45 ਵਜੇ ਅਰੁਣਾਚਲ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੀ। ਇਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.8 ਸੀ। ਭੂਚਾਲ ਦਾ ਕੇਂਦਰ ਬਿੰਦੂ ਅਰੁਣਾਚਲ ਦਾ ਪੱਛਣੀ ਸਿਆਂਗ ਸੀ ਪਰ ਭੂਚਾਲ ਤੋਂ ਕੋਈ ਨੁਕਸਾਨ ਨਹੀਂ ਹੋਇਆ।
ਤਿੱਬਤ 'ਚ ਵੀ ਤੜਕੇ ਭੂਚਾਲ ਦੇ ਝਟਕੇ ਲੱਗੇ। ਇਸ ਦੇ ਨਾਲ ਹੀ ਅੱਜ ਸਵੇਰੇ 6.29 ਵਜੇ ਨੇਪਾਲ ਅਤੇ ਉਸ ਦੇ ਨਜ਼ਦੀਕੀ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਭੂਚਾਲ ਦਾ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 5.2 ਸੀ।ਇਸ ਤੋਂ ਬਾਅਦ 6.40 ਵਜੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਇਸ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 4.8 ਸੀ। ਇਸ ਦਾ ਕੇਂਦਰ ਬਿੰਦੂ ਨੇਪਾਲ ਦਾ ਧਾਦਿੰਗ ਜ਼ਿਲਾ ਸੀ ਪਰ ਭੂਚਾਲ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸ਼ਾਹ ਬਾਨੋ ਮਾਮਲੇ 'ਚ ਰਾਜੀਵ ਦੀ ਗਲਤੀ ਨਾਲ ਕਾਂਗਰਸ ਨੂੰ ਨੁਕਸਾਨ
NEXT STORY