ਹਿਊਸਟਨ (ਏਜੰਸੀ) : ਨੇਪਾਲ-ਤਿੱਬਤ ਸਰਹੱਦੀ ਖੇਤਰ ਵਿਚ ਆਏ ਭਿਆਨਕ ਹੜ੍ਹ ਤੋਂ ਬਾਅਦ ਟੈਕਸਾਸ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ 4 ਲੋਕ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ। ਉੱਥੇ ਹੀ, ਟੈਕਸਾਸ ਸਥਿਤ ਗੈਰ-ਲਾਭਕਾਰੀ ਸੰਗਠਨ ‘ਸੇਵਾ ਇੰਟਰਨੈਸ਼ਨਲ ਯੂ.ਐੱਸ.ਏ.’ ਨੇ ਰਾਹਤ ਅਤੇ ਬਚਾਅ ਮੁਹਿੰਮ ਲਈ 1 ਲੱਖ ਡਾਲਰ ਦੀ ਸਹਾਇਤਾ ਰਾਸ਼ੀ ਜੁਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉੱਤਰੀ ਟੈਕਸਾਸ ਵਿਚ ਕਾਰੋਬਾਰ ਕਰਨ ਵਾਲੇ ਦੀਪਕ ਆਹੂਜਾ (60) ਅਤੇ ਉਨ੍ਹਾਂ ਦੀ ਪਤਨੀ ਮਧੂ ਆਹੂਜਾ (57) ਕੈਲਾਸ਼ ਮਾਨਸਰੋਵਰ ਯਾਤਰਾ ਤੋਂ ਪਰਤ ਰਹੇ ਸਨ।
ਇਹ ਵੀ ਪੜ੍ਹੋ : ਸਿੰਧੂ ਜਲ ਸੰਧੀ ਮਾਮਲਾ: ਪਾਕਿ ਵੱਲੋਂ ਭਾਰਤ ਨੂੰ ਸੰਧੀ ਦੇ ਦਾਇਰੇ 'ਚ ਰਹਿ ਕੇ ਗੱਲਬਾਤ ਕਰਨ ਦਾ ਸੱਦਾ
ਚੀਨ-ਨੇਪਾਲ ਸਰਹੱਦ ’ਤੇ ਗਿਆਰੋਂਗ ਪੋਰਟ ਦੇ ਨੇੜੇ ਹੜ੍ਹ ਆਉਣ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ। ਸਥਾਨਕ ਸੰਚਾਰ ਵਿਵਸਥਾ ਵੀ ਹੜ੍ਹ ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੀ ਬੇਟੀ ਆਸ਼ਨਾ ਆਹੂਜਾ ਨੇ ਮਾਤਾ-ਪਿਤਾ ਦੇ ਸਹੀ-ਸਲਾਮਤ ਪਰਤਣ ਦੀ ਉਮੀਦ ਜਤਾਈ ਹੈ। ਟੈਕਸਾਸ ਦੇ ਮਰਫੀ ਸ਼ਹਿਰ ਵਿਚ ਰਹਿਣ ਵਾਲੇ ਅਰਚਨਾ ਸੁਰੇਸ਼ ਅਤੇ ਰਘੂ ਰਾਜਨ ਵੀ ਰਸੁਵਾਗੜ੍ਹੀ-ਤਿਮੁਰੇ ਖੇਤਰ ਤੋਂ ਲਾਪਤਾ ਦੱਸੇ ਗਏ ਹਨ। ਅਮਰੀਕੀ ਕੌਂਸਲੇਟ ਅਨੁਸਾਰ, ਪ੍ਰਭਾਵਿਤ ਨਦੀ ਖੇਤਰ ਵਿਚ ਸ਼ੁਰੂਆਤੀ ਤੌਰ ’ਤੇ ਲਗਭਗ 85 ਤੋਂ 90 ਅਮਰੀਕੀ ਨਾਗਰਿਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਰੀਕਾ 'ਚ ਫਿਰ ਚੱਲੀਆਂ ਗੋਲੀਆਂ: 1 ਦੀ ਮੌਤ, ਪੁਲਸ ਅਧਿਕਾਰੀਆਂ ਸਣੇ 5 ਜ਼ਖਮੀ, ਯੂਨੀਵਰਸਿਟੀ 'ਚ ਲਾਕਡਾਊਨ
NEXT STORY