ਫਰੀਦਾਬਾਦ (ਏਜੰਸੀ)- ਫਰੀਦਾਬਾਦ ਦੇ ਜੀਵਨ ਨਗਰ ਇਲਾਕੇ 'ਚ ਆਪਣੇ ਘਰ 'ਚ ਖੇਡਦੇ ਸਮੇਂ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਨਾਲ ਇਕ ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਪਛਾਣ ਆਰੀਅਨ ਵਜੋਂ ਹੋਈ ਹੈ। ਆਰੀਅਨ ਦੀ ਦਾਦੀ ਮੀਨਾ ਦੱਸਿਆ ਕਿ ਘਟਨਾ ਦੇ ਸਮੇਂ ਬੱਚਾ ਅਤੇ ਉਸ ਦੀ ਮਾਂ ਘਰ ਦੀ ਉੱਪਰੀ ਮੰਜ਼ਲ 'ਤੇ ਸਨ। ਉਸ ਦੀ ਮਾਂ ਇਕ ਕਮਰੇ 'ਚ ਸੀ, ਜਦੋਂ ਕਿ ਆਰੀਅਨ ਬਾਹਰ ਖੇਡ ਰਿਹਾ ਸੀ। ਉਸ ਦਾ ਪਿਤਾ ਕੰਮ 'ਤੇ ਗਿਆ ਸੀ।
ਉਨ੍ਹਾਂ ਦੱਸਿਆ ਕਿ ਖੇਡਦੇ-ਖੇਡਦੇ ਉਹ ਬਾਥਰੂਮ ਕੋਲ ਰੱਖੀ ਪਾਣੀ ਨਾਲ ਭਰੀ ਬਾਲਟੀ ਵੱਲ ਚਲਾ ਗਿਆ ਅਤੇ ਉਸ 'ਚ ਸਿਰ ਦੇ ਡਿੱਗ ਗਿਆ। ਮੀਨਾ ਨੇ ਦੱਸਿਆ,''ਕੁਝ ਸਮੇਂ ਬਾਅਦ ਮੈਨੂੰ ਜਦੋਂ ਬੱਚੇ ਦੀ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਤਾਂ ਮੈਨੰ ਕੁਝ ਗੜਬੜ ਦਾ ਅਹਿਸਾਸ ਹੋਇਆ।'' ਉਨ੍ਹਾਂ ਕਿਹਾ ਕਿ ਜਦੋਂ ਉਹ ਆਰੀਅਨ ਨੂੰ ਦੇਖਣ ਗਈ ਤਾਂ ਉਨ੍ਹਾਂ ਨੇ ਉਸ ਨੂੰ ਬਾਲਟੀ 'ਚ ਵੇਖਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਹ ਆਰੀਅਨ ਨੂੰ ਤੁਰੰਤ ਇਕ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਦੂਜੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਮੀਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਆਰੀਅਨ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਜੇਸਰ ਪੁਲਸ ਥਾਣੇ ਦੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ,''ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੁਰਦਾਘਰ ਰੱਖਵਾ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੱਜ ਭਾਟੀ ਨੇ ਜੰਮੂ ਕਸ਼ਮੀਰ ਤੇ ਲੱਦਾਖ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
NEXT STORY