ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਮਹਾਦੇਵ ਆਨਲਾਈਨ ਸੱਟੇਬਾਜ਼ੀ ਮਾਮਲੇ ਵਿਚ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਅਧੀਨ ਕਰੀਬ 388 ਕਰੋੜ ਰੁਪਏ ਦੀ ਨਵੀਂ ਜਾਇਦਾਦ ਕੁਰਕ ਕੀਤੀ ਹੈ। ਈ.ਡੀ. ਮੁਤਾਬਕ ਇਸ ਮਾਮਲੇ 'ਚ ਛੱਤੀਸਗੜ੍ਹ ਦੇ ਕਈ ਸੀਨੀਅਰ ਨੇਤਾਵਾਂ ਅਤੇ ਨੌਕਰਸ਼ਾਹਾਂ ਦੇ ਸ਼ਾਮਲ ਹੋਣ ਦੇ ਦੋਸ਼ ਹਨ। ਫੈਡਰਲ ਏਜੰਸੀ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ 'ਚ ਚੱਲ ਜਾਇਦਾਦਾਂ ਸ਼ਾਮਲ ਹਨ। ਇਨ੍ਹਾਂ ਚੱਲ ਜਾਇਦਾਦਾਂ 'ਚ ਮਾਰੀਸ਼ਸ ਸਥਿਤ ਕੰਪਨੀ ਤਾਨੋ ਇਨਵੈਸਟਮੈਂਟ ਅਪਰਚੂਨਿਟੀਜ਼ ਫੰਡ ਵਲੋਂ ਐੱਫਪੀਆਈ ਅਤੇ ਐੱਫਡੀਆਈ ਦੇ ਮਾਧਿਅਮ ਨਾਲ ਦੁਬਈ ਸਥਿਤ 'ਹਵਾਲਾ ਆਪਰੇਟਰ' ਹਰੀ ਸ਼ੰਕਰ ਟਿਬਰੇਵਾਲ ਨਾਲ ਸਬੰਧਤ ਨਿਵੇਸ਼ ਅਤੇ ਛੱਤੀਸਗੜ੍ਹ, ਮੁੰਬਈ ਅਤੇ ਮੱਧ ਪ੍ਰਦੇਸ਼ 'ਚ ਕਈ ਸੱਟੇਬਾਜ਼ੀ ਐਪਸ ਅਤੇ ਵੈਬਸਾਈਟਾਂ ਦੇ ਪ੍ਰਮੋਟਰ, ਪੈਨਲ ਆਪਰੇਟਰ ਅਤੇ ਪ੍ਰਮੋਟਰਾਂ ਦੇ ਸਹਿਯੋਗੀਆਂ ਦੇ ਨਾਂ 'ਤੇ ਜਾਇਦਾਦਾਂ ਹਨ।
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਨੂੰ ਕੁਰਕ ਕਰਨ ਲਈ 5 ਦਸੰਬਰ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐੱਲਏ) ਦੇ ਤਹਿਤ ਇਕ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਦੀ ਕੁੱਲ ਕੀਮਤ 387.99 ਕਰੋੜ ਰੁਪਏ ਹੈ। ਇਸ ਮਾਮਲੇ 'ਚ ਏਜੰਸੀ ਟਿਬਰੇਵਾਲ ਦੀ ਜਾਂਚ ਕਰ ਰਹੀ ਹੈ। ਈਡੀ ਨੇ ਇਸ ਜਾਂਚ ਦੌਰਾਨ ਅਜਿਹੇ ਕਈ ਹੁਕਮ ਜਾਰੀ ਕੀਤੇ ਹਨ ਅਤੇ ਤਾਜ਼ਾ ਹੁਕਮਾਂ ਨਾਲ ਹੁਣ ਤੱਕ 2,295.61 ਕਰੋੜ ਰੁਪਏ ਦੀ ਜਾਇਦਾਦ ਜਾਂ ਤਾਂ ਜ਼ਬਤ, ਕੁਰਕ ਜਾਂ ਜ਼ਬਤ ਕੀਤੀ ਜਾ ਚੁੱਕੀ ਹੈ। ਇਸ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਈਡੀ ਨੇ ਚਾਰ ਚਾਰਜਸ਼ੀਟ ਦਾਇਰ ਕੀਤੀਆਂ ਹਨ। ਏਜੰਸੀ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਮਹਾਦੇਵ ਆਨਲਾਈਨ ਸੱਟੇਬਾਜ਼ੀ (MOB) ਗੇਮਿੰਗ ਅਤੇ ਸੱਟੇਬਾਜ਼ੀ ਐਪ ਦੀ ਜਾਂਚ 'ਚ ਛੱਤੀਸਗੜ੍ਹ ਦੇ ਕਈ ਵੱਡੇ ਨੇਤਾਵਾਂ ਅਤੇ ਨੌਕਰਸ਼ਾਹਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਐਪ ਦੇ ਦੋ ਮੁੱਖ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਇਸ ਰਾਜ ਦੇ ਹਨ। ED ਦੇ ਅਨੁਸਾਰ, MOB ਐਪ ਇਕ ਵਿਆਪਕ ਸਿੰਡੀਕੇਟ ਹੈ ਜੋ ਗੈਰ-ਕਾਨੂੰਨੀ ਸੱਟੇਬਾਜ਼ੀ ਵੈਬਸਾਈਟਾਂ ਨੂੰ ਨਵੇਂ ਉਪਭੋਗਤਾਵਾਂ ਨੂੰ ਨਾਮਜ਼ਦ ਕਰਨ, ਉਪਭੋਗਤਾਵਾਂ ਦੀ ਆਈਡੀ ਬਣਾਉਣ ਅਤੇ ਬੇਨਾਮੀ ਬੈਂਕ ਖਾਤਿਆਂ ਦੇ ਜਾਲ ਦੇ ਮਾਧਿਅਮ ਨਾਲ ਮਨੀ ਲਾਂਡਰਿੰਗ ਕਰਨ 'ਚ ਸਮਰੱਥ ਬਣਾਉਣ ਲਈ ਆਨਲਾਈਨ ਮੰਚ ਦੀ ਵਿਵਸਥਾ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਗਲਾਦੇਸ਼ ਮੁੱਦੇ 'ਤੇ ਚੁੱਪ ਪਰ ਮੁਸਲਿਮ ਵੋਟਾਂ ਲਈ ਰੌਲਾ ਪਾ ਰਹੀ ਕਾਂਗਰਸ: ਮਾਇਆਵਤੀ
NEXT STORY