ਹੈਦਰਾਬਾਦ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਥਿਤ ਤੌਰ 'ਤੇ ਸਮੱਗਲਿੰਗ ਗਿਰੋਹ ਨਾਲ ਸਬੰਧਿਤ ਕਰੀਬ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਸ਼ੁੱਕਰਵਾਰ ਨੂੰ ਤੇਲੰਗਾਨਾ ਦੇ ਮਾਲ ਮੰਤਰੀ ਪੀ. ਸ਼੍ਰੀਨਿਵਾਸ ਰੈੱਡੀ ਅਤੇ ਕੁਝ ਹੋਰਾਂ ਨਾਲ ਜੁੜੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੀ ਜਾਣਕਾਰੀ ਅਧਿਕਾਰਿਕ ਸੂਤਰਾਂ ਵਲੋਂ ਦਿੱਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਹੈਦਰਾਬਾਦ ਸਮੇਤ ਸੂਬੇ 'ਚ ਕਰੀਬ ਪੰਜ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - 1 ਅਕਤੂਬਰ ਤੋਂ ਯਮੁਨਾ ਐਕਸਪ੍ਰੈਸ ਵੇਅ 'ਤੇ ਲਾਗੂ ਹੋਣਗੀਆਂ ਨਵੀਆਂ ਟੋਲ ਦਰਾਂ
ਦੱਸ ਦੇਈਏ ਕਿ ਮਨੀ ਲਾਂਡਰਿੰਗ ਦਾ ਇਹ ਮਾਮਲਾ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੁਆਰਾ ਪੀ. ਸ਼੍ਰੀਨਿਵਾਸ ਰੈੱਡੀ ਦੇ ਪੁੱਤਰ ਹਰਸ਼ਾ ਰੈੱਡੀ ਵਿਰੁੱਧ ਦਰਜ ਕੀਤੀ ਗਈ ਸ਼ਿਕਾਇਤ ਨਾਲ ਸਬੰਧਤ ਹੈ। ਹਰਸ਼ਾ ਰੈੱਡੀ 'ਤੇ ਦੋਸ਼ ਲੱਗਾ ਹੈ ਕਿ ਉਹਨਾਂ ਨੇ 7 ਕਰੋੜ ਰੁਪਏ ਦੀਆਂ ਪੰਜ ਘੜੀਆਂ ਖਰੀਦੀਆਂ ਹਨ, ਜਿਨ੍ਹਾਂ ਦੀ ਅਦਾਇਗੀ ਕਥਿਤ 'ਕ੍ਰਿਪਟੋ ਕਰੰਸੀ' ਅਤੇ ਹਵਾਲਾ ਗੈਂਗ ਨਾਲ ਜੁੜੀ ਹੋਈ ਹੈ। ਇਸ ਮਾਮਲੇ 'ਚ ਇਕ ਨਵੀਨ ਕੁਮਾਰ ਨਾਂ ਦਾ ਵਿਅਕਤੀ ਡਾਇਰੈਕਟੋਰੇਟ ਦੀ ਜਾਂਚ ਅਧੀਨ ਹੈ। ਕਾਂਗਰਸ ਨੇਤਾ ਪੀ ਸ਼੍ਰੀਨਿਵਾਸ ਰੈੱਡੀ ਤੇਲੰਗਾਨਾ ਸਰਕਾਰ ਵਿੱਚ ਮਾਲ, ਆਵਾਸ, ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਟੇਰਿਆਂ ਦਾ ਖ਼ੌਫ; ਕਾਰੋਬਾਰੀ ਤੋਂ ਫਿਲਮੀ ਸਟਾਈਲ 'ਚ ਲੁੱਟਿਆ ਢਾਈ ਕਿਲੋ ਸੋਨਾ
NEXT STORY