ਨੈਸ਼ਨਲ ਡੈਸਕ- ਕੋਲਕਾਤਾ 'ਚ 17 ਅਕਤੂਬਰ ਨੂੰ ਦੁਰਗਾ ਪੂਜਾ ਪੰਡਾਲ ਪਈ ਭਾਜੜ 'ਚ 19 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੇ ਇਕ ਵਾਰ ਫਿਰ ਭਾਰਤ 'ਚ ਵੱਡੇ ਆਯੋਜਨਾਂ ਦੌਰਾਨ ਭੀੜ ਦੀ ਸੁਰੱਖਿਆ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਭਾਰਤ 'ਚ ਭਾਜੜ ਦੀਆਂ ਘਟਨਾਵਾਂ 'ਚ ਪਹਿਲਾਂ ਕਾਫ਼ੀ ਕਮੀ ਆਈ ਸੀ, ਪਰ ਇਸੇ ਦੌਰਾਨ ਵਾਪਰੀ ਇਹ ਤਾਜ਼ਾ ਘਟਨਾ ਮੁੜ ਚਿੰਤਾ ਦਾ ਸਬੱਬ ਬਣ ਗਈ ਹੈ।
ਭਾਰਤ 'ਚ ਭਾਜੜ ਦੀਆਂ ਘਟਨਾਵਾਂ ਦੀ ਗਿਣਤੀ 2015 'ਚ 424 ਤੋਂ ਘੱਟ ਕੇ 2022 'ਚ ਸਿਰਫ਼ 6 ਰਹਿ ਗਈ ਸੀ, ਹਾਲਾਂਕਿ ਇਸ ਦੌਰਾਨ ਅੰਕੜਿਆਂ 'ਚ ਉਤਾਰ-ਚੜ੍ਹਾਅ ਵੀ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ 2023 'ਚ ਭਾਜੜ ਦੀਆਂ ਘਟਨਾਵਾਂ ਵਧ ਕੇ 29 ਹੋ ਗਈਆਂ, ਜਦਕਿ 2024 'ਚ ਮਾਮੂਲੀ ਗਿਰਾਵਟ ਦੇ ਨਾਲ ਇਨ੍ਹਾਂ ਦੀ ਗਿਣਤੀ 25 ਹੋ ਗਈ। ਇਨ੍ਹਾਂ ਸਾਲਾਂ 'ਚ ਭਾਜੜ ਕਾਰਨ ਹਰ ਸਾਲ 147 ਤੋਂ 480 ਲੋਕਾਂ ਦੀ ਮੌਤ ਹੋਈ।
ਭੂਗੋਲਿਕ ਪੱਧਰ 'ਤੇ ਦੇਖੀਏ ਤਾਂ ਭਾਰਤ 'ਚ ਭਾਜੜ ਨਾਲ ਹੋਣ ਵਾਲੀਆਂ ਕੁੱਲ ਮੌਤਾਂ 'ਚੋਂ ਕਰੀਬ ਅੱਧੀਆਂ ਇਕੱਲੇ ਝਾਰਖੰਡ 'ਚ ਹੋਈਆਂ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਤੇ ਤਾਮਿਲਨਾਡੂ ਦਾ ਨੰਬਰ ਆਉਂਦਾ ਹੈ। ਹਾਲ ਹੀ 'ਚ ਕੋਲਕਾਤਾ 'ਚ ਹੋਈ ਭਾਜੜ 'ਚ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਦੀ ਮੌਤ ਹੋ ਗਈ। ਪਰ ਪਿਛਲੇ ਇਕ ਦਹਾਕਿਆਂ ਦੇ ਅੰਕੜਿਆਂ ਅਨੁਸਾਰ ਬਜ਼ੁਰਗ ਸਭ ਤੋਂ ਵੱਧ ਅਸੁਰੱਖਿਅਤ ਰਹੇ। ਭਾਜੜ 'ਚ ਕੁੱਲ ਮੌਤਾਂ 'ਚ ਕਰੀਬ 29 ਫੀਸਦੀ ਬਜ਼ੁਰਗ ਸਨ।
ਟਾਈਗਰ ਸ਼ਰਾਫ ’ਤੇ ਫ਼ਾਇਰਿੰਗ ਤੋਂ ਪਹਿਲਾਂ ਹਮਲਾਵਰਾਂ ਨੇ ਕੀਤੀ ਸੀ 'ਪ੍ਰੈਕਟਿਸ' ! 2 ਜਗ੍ਹਾ ਕੀਤਾ ਸੀ ‘ਟੈਸਟ-ਫਾਇਰ’
NEXT STORY