ਨੈਸ਼ਨਲ ਡੈਸਕ- ਬਿਜਲੀ ਉਪਭੋਗਤਾਵਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਇਤਿਹਾਸਕ ਕਦਮ ਚੁੱਕਦੇ ਹੋਏ ਅਗਲੇ 5 ਸਾਲਾਂ ਦੌਰਾਨ 26 ਫ਼ੀਸਦੀ ਤੱਕ ਬਿਜਲੀ ਦੇ ਬਿੱਲਾਂ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪਹਿਲੇ ਸਾਲ ਬਿਜਲੀ ਬਿੱਲ 'ਚ 10 ਫ਼ੀਸਦੀ ਕਟੌਤੀ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਸ ਦੀ ਜਾਣਕਾਰੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਦਿੱਤੀ ਹੈ। ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ, ਬਿਜਲੀ ਦੇ ਟੈਰਿਫ ਘਟਾਏ ਜਾਣਗੇ- ਪਹਿਲੇ ਸਾਲ 10 ਫ਼ੀਸਦੀ ਕਟੌਤੀ ਨਾਲ ਸ਼ੁਰੂ ਹੋ ਕੇ ਅਤੇ ਅਗਲੇ 5 ਸਾਲਾਂ ਦੌਰਾਨ ਬਿਜਲੀ ਦੇ ਬਿੱਲਾਂ 'ਚ ਕੁੱਲ 26 ਫ਼ੀਸਦੀ ਦੀ ਕਟੌਤੀ ਕੀਤੀ ਜਾਵੇਗੀ।''
ਇਸ ਮਗਰੋਂ ਉਨ੍ਹਾਂ ਨੇ ਮਹਾਰਾਸ਼ਟਰ ਬਿਜਲੀ ਰੈਗੂਲੇਟਰੀ ਕਮਿਸ਼ਨ (MERC) ਦਾ ਧੰਨਵਾਦ ਕਰਦਿਆਂ ਕਿਹਾ ਕਿ MSEDCL ਦੇ ਟੈਰਿਫ ਘਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਲਈ ਧੰਨਵਾਦ, ਅਜਿਹਾ ਕਦਮ ਪਹਿਲਾਂ ਕਦੇ ਨਹੀਂ ਚੁੱਕਿਆ ਗਿਆ।

ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...
ਉਨ੍ਹਾਂ ਅੱਗੇ ਲਿਖਿਆ ਕਿ ਪਹਿਲਾਂ ਟੈਰਿਫ ਵਿੱਚ ਲਗਭਗ 10 ਫ਼ੀਸਦੀ ਵਾਧੇ ਲਈ ਪਟੀਸ਼ਨਾਂ ਦਾਇਰ ਕੀਤੀਆਂ ਜਾਂਦੀਆਂ ਸਨ, ਪਰ ਇਸ ਵਾਰ ਇਸ ਨੂੰ ਘਟਾਉਣ ਲਈ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਨਾਲ ਘਰੇਲੂ, ਉਦਯੋਗਿਕ ਅਤੇ ਵਪਾਰਕ ਖਪਤਕਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲਗਭਗ 70 ਫ਼ੀਸਦੀ ਖਪਤਕਾਰ 100 ਯੂਨਿਟਾਂ ਤੋਂ ਘੱਟ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਨੂੰ 10 ਫ਼ੀਸਦੀ ਟੈਰਿਫ ਕਟੌਤੀ ਨਾਲ ਸਭ ਤੋਂ ਵੱਧ ਲਾਭ ਹੋਵੇਗਾ।
ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਸਾਡੇ ਕਿਸਾਨਾਂ ਲਈ ਦਿਨ ਵੇਲੇ ਬਿਜਲੀ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸੌਰ ਕ੍ਰਿਸ਼ੀ ਵਾਹਿਨੀ ਯੋਜਨਾ 2.0 'ਤੇ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਸਾਡੇ ਬਿਜਲੀ ਖਰੀਦ ਸਮਝੌਤਿਆਂ ਵਿੱਚ ਨਵਿਆਉਣਯੋਗ ਊਰਜਾ 'ਤੇ ਵਧ ਰਹੇ ਧਿਆਨ ਦੇ ਨਾਲ, ਖਰੀਦ ਲਾਗਤਾਂ ਵਿੱਚ ਭਵਿੱਖ ਦੀ ਬੱਚਤ ਕਿਫਾਇਤੀ ਟੈਰਿਫਾਂ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗੀ। ਸਰਕਾਰ ਦੇ ਇਸ ਫ਼ੈਸਲੇ ਬਾਰੇ ਉਨ੍ਹਾਂ ਕਿਹਾ ਕਿ ਇਸ ਲੋਕ-ਕੇਂਦ੍ਰਿਤ ਫੈਸਲੇ ਨੂੰ ਮਹਾਰਾਸ਼ਟਰ ਦੇ ਨਾਗਰਿਕਾਂ ਨਾਲ ਸਾਂਝਾ ਕਰਕੇ ਬਹੁਤ ਸੰਤੁਸ਼ਟੀ ਮਿਲ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Operation Sindhu : ਈਰਾਨ ਤੋਂ 272 ਭਾਰਤੀ ਨਾਗਰਿਕ ਘਰ ਪਰਤੇ, ਤਿੰਨ ਨੇਪਾਲੀ ਨਾਗਰਿਕ ਵੀ ਸ਼ਾਮਲ
NEXT STORY