ਨਵੀਂ ਦਿੱਲੀ (ਇੰਟ.) - ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਭਾਰਤੀ ਯਾਤਰੀਆਂ ਲਈ ਰਾਹਤ ਦੀ ਖਬਰ ਹੈ। ਸਤੰਬਰ 2026 ਦੀ ਪਾਸਪੋਰਟ ਰੈਂਕਿੰਗ ਮੁਤਾਬਕ ਭਾਰਤੀ ਪਾਸਪੋਰਟ ਹੋਲਡਰ 25 ਦੇਸ਼ਾਂ ’ਚ ਬਿਨਾਂ ਪਹਿਲਾਂ ਵੀਜ਼ਾ ਲਏ ਯਾਤਰਾ ਕਰ ਸਕਦੇ ਹਨ, ਜਦੋਂ ਕਿ 40 ਦੇਸ਼ਾਂ ’ਚ ਪਹੁੰਚਣ ’ਤੇ ਵੀਜ਼ਾ ਮਤਲਬ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਉਪਲਬਧ ਹੈ। ਇਸ ਤੋਂ ਇਲਾਵਾ 5 ਦੇਸ਼ਾਂ ’ਚ ਇਲੈਕਟ੍ਰਾਨਿਕ ਟ੍ਰੈਵਲ ਆਥੋਰਾਈਜ਼ੇਸ਼ਨ (ਈ. ਟੀ. ਏ.) ਜਾਂ ਇਸੇ ਤਰ੍ਹਾਂ ਦੀ ਪ੍ਰੀ-ਰਜਿਸਟ੍ਰੇਸ਼ਨ ਵਿਵਸਥਾ ਰਾਹੀਂ ਦਾਖਲਾ ਮਿਲ ਸਕਦਾ ਹੈ। ਇਸ ਤਰ੍ਹਾਂ ਭਾਰਤੀ ਪਾਸਪੋਰਟ ਹੋਲਡਰਾਂ ਲਈ ਕੁੱਲ 70 ਥਾਵਾਂ ’ਤੇ ਆਸਾਨ ਦਾਖਲਾ ਉਪਲਬਧ ਹੈ।
ਇਹ ਵੀ ਪੜ੍ਹੋ : ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ 'ਤੀ ਵੱਡੀ ਭਵਿੱਖਬਾਣੀ
ਭਾਰਤ 132ਵੇਂ ਸਥਾਨ ’ਤੇ
ਰਿਪੋਰਟ ’ਚ ਭਾਰਤੀ ਪਾਸਪੋਰਟ ਨੂੰ ਗਲੋਬਲ ਪੱਧਰ ’ਤੇ 132ਵਾਂ ਸਥਾਨ ਅਤੇ 70 ਦਾ ਮੋਬਿਲਿਟੀ ਸਕੋਰ ਦਿੱਤਾ ਗਿਆ ਹੈ। ਇਸ ਸਕੋਰ ’ਚ ਉਹ ਥਾਵਾਂ ਸ਼ਾਮਲ ਹਨ, ਜਿੱਥੇ ਬਿਨਾਂ ਵੀਜ਼ਾ, ਵੀਜ਼ਾ ਆਨ ਅਰਾਈਵਲ ਜਾਂ ਈ. ਟੀ. ਏ. ਵਰਗੇ ਆਸਾਨ ਦਾਖਲਾ ਬਦਲ ਉਪਲਬਧ ਹਨ। ਹਾਲਾਂਕਿ ਵੱਖ-ਵੱਖ ਪਾਸਪੋਰਟ ਰੈਂਕਿੰਗ ਦੀ ਗਣਨਾ ਪ੍ਰਣਾਲੀ ਵੱਖਰੀ ਹੁੰਦੀ ਹੈ, ਇਸ ਲਈ ਇਨ੍ਹਾਂ ਦੇ ਅੰਕੜਿਆਂ ’ਚ ਫਰਕ ਹੋ ਸਕਦਾ ਹੈ।
5 ਦੇਸ਼ਾਂ ’ਚ ਈ. ਟੀ. ਏ. ਨਾਲ ਦਾਖਲਾ
ਇਸ ਤੋਂ ਇਲਾਵਾ ਭਾਰਤੀ ਪਾਸਪੋਰਟ ਹੋਲਡਰਾਂ ਨੂੰ ਕੋਟੇ ਡੀ’ ਆਈਵੋਰ (ਆਈਵਰੀ ਕੋਸਟ), ਕੀਨੀਆ, ਸੈਂਟ ਕਿਟਸ ਐਂਡ ਨੇਵਿਸ, ਸੇਸ਼ੇਲਸ ਅਤੇ ਸ਼੍ਰੀਲੰਕਾ ’ਚ ਈ. ਟੀ. ਏ. ਜਾਂ ਇਸੇ ਤਰ੍ਹਾਂ ਦੀ ਇਲੈਕਟ੍ਰਾਨਿਕ ਪ੍ਰੀ-ਰਜਿਸਟ੍ਰੇਸ਼ਨ ਵਿਵਸਥਾ ਰਾਹੀਂ ਦਾਖਲੇ ਦੀ ਸਹੂਲਤ ਮਿਲਦੀ ਹੈ। ਇਨ੍ਹਾਂ ’ਚ ਕੀਨੀਆ ਅਤੇ ਸੇਸ਼ੇਲਸ ’ਚ 90 ਦਿਨਾਂ ਤੱਕ ਅਤੇ ਸ਼੍ਰੀਲੰਕਾ ’ਚ 30 ਦਿਨਾਂ ਤੱਕ ਦੀ ਮਿਆਦ ਦੱਸੀ ਗਈ ਹੈ।
ਇਹ ਵੀ ਪੜ੍ਹੋ : ਅਧਿਆਪਕਾਂ ਦੀ 3 ਵਾਰ ਲੱਗਿਆ ਕਰੇਗੀ ਹਾਜ਼ਰੀ! ਨਹੀਂ ਤਾਂ ਕੱਟੀ ਜਾਵੇਗੀ ਤਨਖ਼ਾਹ, ਸ਼ਿਮਲਾ 'ਚ ਹੋ ਗਿਆ ਐਲਾਨ
180 ਦਿਨਾਂ ਤੱਕ ਰਹਿਣ ਦਾ ਮੌਕਾ
ਬਿਨਾਂ ਵੀਜ਼ਾ ਯਾਤਰਾ ਵਾਲੀਆਂ 25 ਥਾਵਾਂ ’ਚ ਏਸ਼ੀਆ, ਅਫਰੀਕਾ, ਕੈਰੇਬੀਅਨ ਅਤੇ ਪ੍ਰਸ਼ਾਂਤ ਖੇਤਰ ਦੇ ਦੇਸ਼ ਸ਼ਾਮਲ ਹਨ। ਇੱਥੇ ਭਾਰਤੀ ਯਾਤਰੀਆਂ ਲਈ ਠਹਿਰਨ ਦੀ ਮਿਆਦ 14 ਦਿਨਾਂ ਤੋਂ ਲੈ ਕੇ 180 ਦਿਨਾਂ ਤੱਕ ਹੋ ਸਕਦੀ ਹੈ। ਸਭ ਤੋਂ ਲੰਬੀ ਮਿਆਦ ਡੋਮਿਨਿਕਾ ’ਚ 180 ਦਿਨਾਂ ਤੱਕ ਹੈ। ਫਿਜ਼ੀ ਅਤੇ ਵਾਨੂਆਤੂ ’ਚ 120 ਦਿਨਾਂ ਤੱਕ, ਜਦੋਂ ਕਿ ਬਾਰਬਾਡੋਸ, ਜਾਂਬੀਆ, ਗ੍ਰੇਨਾਡਾ, ਹੈਤੀ, ਕਿਰੀਬਾਤੀ, ਮਲੇਸ਼ੀਆ, ਮਾਲਦੀਵ, ਮਾਰੀਸ਼ਸ, ਸ਼ੈਨੇਗਲ ਅਤੇ ਹੋਰ ਕਈ ਥਾਵਾਂ ’ਚ 90 ਦਿਨਾਂ ਤੱਕ ਰਹਿਣ ਦੀ ਸਹੂਲਤ ਦੱਸੀ ਗਈ ਹੈ। ਇਨ੍ਹਾਂ ’ਚ ਭੂਟਾਨ, ਕਜ਼ਾਕਿਸਤਾਨ, ਫਿਲੀਪੀਨਜ਼ ਅਤੇ ਥਾਈਲੈਂਡ ਵਰਗੇ ਪ੍ਰਸਿੱਧ ਦੇਸ਼ ਵੀ ਸ਼ਾਮਲ ਹਨ। ਥਾਈਲੈਂਡ ’ਚ 60 ਦਿਨਾਂ ਤੱਕ ਅਤੇ ਮਲੇਸ਼ੀਆ ’ਚ 90 ਦਿਨਾਂ ਤੱਕ ਦੀ ਸਹੂਲਤ ਦੇ ਨਾਲ ਸਬੰਧਤ ਆਗਮਨ ਪ੍ਰਕਿਰਿਆ ਪੂਰੀ ਕਰਨੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਗਣੇਸ਼ ਉਤਸਵ ਦੇ ਜਸ਼ਨਾਂ ਦੌਰਾਨ ਬੰਬ ਵਾਂਗ ਫਟੀ ਫਰਿੱਜ ! ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ
40 ਦੇਸ਼ਾਂ ’ਚ ਪਹੁੰਚਦੇ ਹੀ ਵੀਜ਼ਾ
ਭਾਰਤੀ ਯਾਤਰੀਆਂ ਲਈ 40 ਦੇਸ਼ਾਂ ’ਚ ਵੀਜ਼ਾ ਆਨ ਅਰਾਈਵਲ ਦੀ ਸਹੂਲਤ ਹੈ। ਇਨ੍ਹਾਂ ’ਚ ਅਰਮੀਨੀਆ, ਅਜ਼ਰਬਾਈਜਾਨ, ਕੰਬੋਡੀਆ, ਇੰਡੋਨੇਸ਼ੀਆ, ਜਾਰਡਨ, ਲਾਓਸ, ਮੈਡਾਗਾਸਕਰ, ਮੰਗੋਲੀਆ, ਮੋਰੱਕੋ, ਮਿਆਂਮਾਰ, ਨਾਈਜੀਰੀਆ, ਰੂਸ, ਤਨਜਾਨੀਆ, ਉਜ਼ਬੇਕਿਸਤਾਨ, ਵੀਅਤਨਾਮ ਅਤੇ ਜ਼ਿੰਬਾਬਵੇ ਵਰਗੇ ਦੇਸ਼ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ’ਚ ਠਹਿਰਨ ਦੀ ਮਿਆਦ ਵੱਖ-ਵੱਖ ਹੈ। ਜਿਵੇਂ ਕਿ ਅਰਮੀਨੀਆ ’ਚ 120 ਦਿਨ, ਇਥੋਪੀਆ, ਗੈਬੋਨ, ਗਿਨੀ, ਨਾਈਜੀਰੀਆ ਅਤੇ ਵੀਅਤਨਾਮ ’ਚ 90 ਦਿਨਾਂ ਤੱਕ ਦੀ ਮਿਆਦ ਦੱਸੀ ਗਈ ਹੈ। ਉੱਥੇ ਹੀ ਟੋਗੋ ’ਚ 15 ਦਿਨ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ’ਚ 7 ਦਿਨਾਂ ਦੀ ਮਿਆਦ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ: UP 'ਚ 14 IAS ਅਤੇ 34 PCS ਅਧਿਕਾਰੀਆਂ ਦੇ ਤਬਾਦਲੇ
ਦੁਨੀਆ ਦਾ ਸਭ ਤੋਂ ਮਜ਼ਬੂਤ ਪਾਸਪੋਰਟ ਯੂ. ਏ. ਈ. ਦਾ
ਰੈਂਕਿੰਗ ’ਚ ਯੂ. ਏ. ਈ. ਦਾ ਪਾਸਪੋਰਟ ਪਹਿਲੇ ਸਥਾਨ ’ਤੇ ਹੈ ਅਤੇ ਉਸ ਦਾ ਮੋਬਿਲਿਟੀ ਸਕੋਰ 182 ਹੈ। ਇਸ ਤੋਂ ਬਾਅਦ ਸਿੰਗਾਪੁਰ, ਸਪੇਨ ਅਤੇ ਮਲੇਸ਼ੀਆ ਵਰਗੇ ਦੇਸ਼ ਚੋਟੀ ਦੇ ਸਥਾਨਾਂ ’ਚ ਸ਼ਾਮਲ ਹਨ। ਪਾਸਪੋਰਟ ਰਿਪੋਰਟ ਦੇ ਮੁਤਾਬਕ ਯੂ. ਏ. ਈ. ਪਾਸਪੋਰਟ ਹੋਲਡਰਾਂ ਨੂੰ 128 ਦੇਸ਼ਾਂ ’ਚ ਵੀਜ਼ਾ-ਮੁਕਤ, 44 ’ਚ ਵੀਜ਼ਾ ਆਨ ਅਰਾਈਵਲ ਅਤੇ 10 ’ਚ ਈ. ਟੀ. ਏ. ਰਾਹੀਂ ਦਾਖਲਾ ਮਿਲਦਾ ਹੈ। ਯਾਤਰੀਆਂ ਲਈ ਜ਼ਰੂਰੀ ਗੱਲ : ਵੀਜ਼ਾ-ਮੁਕਤ ਜਾਂ ਵੀਜ਼ਾ ਆਨ ਅਰਾਈਵਲ ਦਾ ਮਤਲਬ ਇਹ ਨਹੀਂ ਹੈ ਕਿ ਹਰ ਸਥਿਤੀ ’ਚ ਬਿਨਾਂ ਕਿਸੇ ਦਸਤਾਵੇਜ਼ ਦੇ ਦਾਖਲਾ ਮਿਲ ਜਾਵੇਗਾ। ਠਹਿਰਨ ਦੀ ਮਿਆਦ, ਪਾਸਪੋਰਟ ਦੀ ਮਿਆਦ (ਜਾਇਜ਼ਤਾ), ਰਿਟਰਨ ਟਿਕਟ, ਹੋਟਲ ਬੁਕਿੰਗ, ਲੋੜੀਂਦੇ ਪੈਸੇ (ਫੰਡ) ਅਤੇ ਹੋਰ ਸ਼ਰਤਾਂ ਦੇਸ਼ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀਆਂ ਹਨ। ਯਾਤਰਾ ਤੋਂ ਪਹਿਲਾਂ ਸਬੰਧਤ ਦੇਸ਼ ਦੇ ਅਧਿਕਾਰਤ ਨਿਯਮ ਜ਼ਰੂਰ ਚੈੱਕ ਕਰੋ।
ਇਹ ਵੀ ਪੜ੍ਹੋ : 7500 ਤੋਂ ਵੱਧ ਵਿਦਿਆਰਥੀਆਂ ਨੂੰ ਮਿਲਣਗੀਆਂ ਈ-ਸਕੂਟੀ; CM ਮੋਹਨ ਯਾਦਵ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਬਰੀ ਉਗਰਾਹੀ ਮਾਮਲਾ : ਤ੍ਰਿਣਮੂਲ ਸੰਸਦ ਮੈਂਬਰ ਕੀਰਤੀ ਆਜ਼ਾਦ ਦੀ ਗ੍ਰਿਫ਼ਤਾਰੀ ’ਤੇ ਰੋਕ
NEXT STORY