ਪਟਨਾ - ਬਿਹਾਰ ’ਚ ਪੂਰਨ ਸ਼ਰਾਬਬੰਦੀ ਦੇ ਬਾਵਜੂਦ ਮੰਗਲਵਾਰ ਵਿਧਾਨ ਸਭਾ ਕੰਪਲੈਕਸ ਵਿਖੇ ਟੂ-ਵ੍ਹੀਲਰਾਂ ਦੀ ਪਾਰਕਿੰਗ ਵਾਲੀ ਥਾਂ ਤੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ। ਇਸ ਕਾਰਨ ਸਿਆਸਤ ਭਖ ਗਈ ਹੈ। ਸ਼ਰਾਬ ਦੀਆਂ ਬੋਤਲਾਂ ਮਿਲਣ ’ਤੇ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਸੂਬੇ ’ਚ ਮੁਕੰਮਲ ਸ਼ਰਾਬਬੰਦੀ ਦੇ ਬਾਵਜੂਦ ਸ਼ਰਾਬ ਦੀ ਉਪਲਭਤਾ ਅਤੇ ਉਸ ਦੀ ਵਰਤੋਂ ਨੂੰ ਰੋਕਣ ’ਚ ਸਰਕਾਰ ’ਤੇ ਨਾਕਾਮ ਰਹਿਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਕੰਪਲੈਕਸ ਵਿਚ ਜਿਸ ਥਾਂ ਤੋਂ ਸ਼ਰਾਬ ਦੀਆਂ ਇਹ ਖਾਲੀ ਬੋਤਲਾਂ ਮਿਲੀਆਂ ਹਨ, ਉਹ ਥਾਂ ਮੁੱਖ ਮੰਤਰੀ ਦੇ ਕਮਰੇ ਤੋਂ ਮੁਸ਼ਕਲ ਨਾਲ 100 ਮੀਟਰ ਦੀ ਦੂਰੀ ’ਤੇ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ - ਵੱਡੀ ਖ਼ਬਰ: ਓ.ਪੀ. ਧਨਖੜ ਨੇ ਦਿੱਤੇ ਸੰਕੇਤ, ਕਿਸਾਨਾਂ 'ਤੇ ਦਰਜ ਮੁਕੱਦਮੇ ਛੇਤੀ ਵਾਪਸ ਲਵੇਗੀ ਸਰਕਾਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਓਮੀਕਰੋਨ 'ਤੇ ਲੋਕਸਭਾ 'ਚ ਅੱਜ ਹੋ ਸਕਦੀ ਹੈ ਚਰਚਾ
NEXT STORY