ਨੈਸ਼ਨਲ ਡੈਸਕ - ਭਾਰਤੀ ਫੌਜ ਹੁਣ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਤੁਰੰਤ ਨਿਸ਼ਾਨਾ ਬਣਾਉਣ ਵਾਲੇ ਮਿਡ-ਰੇਂਜ ਕ੍ਵਿਕ ਰੀਐਕਸ਼ਨ ਸਰਫੇਸ-ਟੂ-ਐਅਰ ਮਿਜ਼ਾਈਲ (QRSAM) ਸਿਸਟਮ ਦਾ ਵੱਡੇ ਪੱਧਰ ’ਤੇ ਇਸਤੇਮਾਲ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰੀ ਕੰਪਨੀ ਬੀਈਐਲ (BEL) ਤੋਂ ਲਗਭਗ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਇਹ ਸਿਸਟਮ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਹੁਣ ਇਸਨੂੰ ‘ਅਨੰਤ ਸ਼ਸਤਰ’ ਏਅਰ ਡਿਫੈਂਸ ਸਿਸਟਮ ਦੇ ਨਾਮ ਨਾਲ ਜਾਣਿਆ ਜਾਵੇਗਾ।
30 ਕਿਲੋਮੀਟਰ ਤੱਕ ਦੀ ਰੇਂਜ
ਡੀ.ਆਰ.ਡੀ.ਓ. (DRDO) ਵੱਲੋਂ ਵਿਕਸਿਤ QRSAM ਮਿਜ਼ਾਈਲ ਲਗਭਗ 30 ਕਿਲੋਮੀਟਰ ਦੀ ਰੇਂਜ ਤੱਕ ਦੁਸ਼ਮਣ ਦੀ ਮਿਜ਼ਾਈਲ ਨੂੰ ਟਾਰਗੇਟ ਕਰ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਬਹੁਤ ਤੇਜ਼ੀ ਨਾਲ ਕਾਊਂਟਰ-ਅਟੈਕ ਕਰਦੀ ਹੈ ਅਤੇ ਦੁਸ਼ਮਣ ਦੀ ਮਿਜ਼ਾਈਲ ਨੂੰ ਜ਼ਮੀਨ ’ਤੇ ਡਿੱਗਣ ਤੋਂ ਪਹਿਲਾਂ ਹੀ ਅਸਮਾਨ ਵਿੱਚ ਤਬਾਹ ਕਰ ਦਿੰਦੀ ਹੈ।
ਸਰਹੱਦ ’ਤੇ ਹੋਵੇਗੀ ਤਾਇਨਾਤੀ
ਫੌਜ ਇਹ ਮਿਜ਼ਾਈਲ ਪ੍ਰਣਾਲੀ ਨੂੰ ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ’ਤੇ ਤਾਇਨਾਤ ਕਰਨ ਦੀ ਯੋਜਨਾ ਬਣਾ ਰਹੀ ਹੈ। ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਦੀ ਫਤਹ ਮਿਜ਼ਾਈਲ ਹਰਿਆਣਾ ਦੇ ਸਿਰਸਾ ਏਅਰ ਬੇਸ ਤੱਕ ਪਹੁੰਚ ਗਈ ਸੀ। ਉਸ ਵੇਲੇ ਭਾਰਤ ਨੇ ਪਾਕਿਸਤਾਨ ਦੀ ਇੱਕ ਮਿਸਾਈਲ ਨੂੰ ਅਸਮਾਨ ਵਿੱਚ ਹੀ ਮਾਰ ਗਿਰਾਇਆ ਸੀ ਜਦੋਂ ਕਿ ਦੂਜੀ ਮਿਜ਼ਾਈਲ ਆਦਮਪੁਰ ਨੇੜੇ ਖਾਲੀ ਖੇਤ ਵਿੱਚ ਡਿੱਗੀ ਸੀ। ਇਸ ਕਰਕੇ ਭਾਰਤ ਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਸੀ। ਹੁਣ QRSAM ਦੀ ਤਾਇਨਾਤੀ ਨਾਲ ਪਾਕਿਸਤਾਨ ਦੀਆਂ ਮਿਜ਼ਾਈਲਾਂ ਨੂੰ ਸਰਹੱਦ ਪਾਰ ਆਉਣ ਤੋਂ ਪਹਿਲਾਂ ਹੀ ਰੋਕਿਆ ਜਾ ਸਕੇਗਾ।
ਬੀਈਐਲ ਵੱਲੋਂ ਉਤਪਾਦਨ
ਡੀ.ਆਰ.ਡੀ.ਓ. ਦੇ ਡਿਜ਼ਾਈਨ ਤੋਂ ਬਾਅਦ ਇਸ ਮਿਜ਼ਾਈਲ ਸਿਸਟਮ ਦਾ ਉਤਪਾਦਨ ਸਰਕਾਰੀ ਡਿਫੈਂਸ ਪਬਲਿਕ ਸੈਕਟਰ ਯੂਨਿਟ ਬੀਈਐਲ ਕਰਦੀ ਹੈ। ਕੰਪਨੀ ਨੇ ਇਸ ਸਿਸਟਮ ਨੂੰ ਹੀ ‘ਅਨੰਤ ਸ਼ਸਤਰ’ ਏਅਰ ਡਿਫੈਂਸ ਸਿਸਟਮ ਦਾ ਨਾਮ ਦਿੱਤਾ ਹੈ।
ਗੋਆ 'ਚ ਗੁੰਡਾਗਰਦੀ ਵਿਰੁੱਧ 'ਆਮ ਆਦਮੀ ਪਾਰਟੀ' ਦੀ ਵੱਡੀ ਮੁਹਿੰਮ
NEXT STORY