ਆਗਰਾ- ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਨਾਲ ਜੁੜੇ ਸਥਾਨਾਂ ਦੀ ਯਾਤਰਾ ਲਈ ਰੇਲਵੇ ਨੇ ਇਕ ਵਾਰ ਫਿਰ ਨਾ ਸਿਰਫ ਸ਼ਾਨਦਾਰ ਅਤੇ ਆਕਰਸ਼ਕ ਪੈਕੇਜ ਦਾ ਐਲਾਨ ਕੀਤਾ ਹੈ, ਸਗੋਂ ਯਾਤਰਾ ਟਿਕਟ ਦਾ ਭੁਗਤਾਨ ਤਿੰਨ ਮਹੀਨੇ ਤੋਂ ਤਿੰਨ ਸਾਲ ਤੱਕ ਕਰਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ।
24 ਅਗਸਤ ਤੋਂ ਹੋਵੇਗੀ ਰਾਮਾਇਣ ਸਰਕਟ ਰੇਲ ਯਾਤਰਾ ਦੀ ਸ਼ੁਰੂਆਤ
ਰੇਲਵੇ ਦੇ ਸੂਤਰਾਂ ਮੁਤਾਬਕ 24 ਅਗਸਤ ਤੋਂ ਦੂਜੀ ਰਾਮਾਇਣ ਸਰਕਟ ਰੇਲ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਯਾਤਰਾ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋਵੇਗੀ ਅਤੇ 19 ਰਾਤਾਂ ਅਤੇ 20 ਦਿਨਾਂ ਵਿਚ ਪੂਰੀ ਹੋਵੇਗੀ। ਇਹ ਟਰੇਨ ਭਗਵਾਨ ਰਾਮ ਨਾਲ ਜੁੜੀਆਂ ਥਾਵਾਂ ਜਿਵੇਂ ਕਿ ਅਯੁੱਧਿਆ, ਸੀਤਾਮੜੀ, ਜਨਕਪੁਰ, ਬਕਸਰ, ਕਾਸ਼ੀ, ਪ੍ਰਯਾਗਰਾਜ, ਚਿਤਰਕੂਟ, ਨਾਸਿਕ, ਹੰਪੀ, ਰਾਮੇਸ਼ਵਰਮ, ਕਾਂਚੀਪੁਰਮ ਅਤੇ ਭਦਰਚਲਮ ਦੇ ਦਰਸ਼ਨ ਕਰਵਾਏਗੀ।
![PunjabKesari](https://static.jagbani.com/multimedia/15_11_042435228rail2-ll.jpg)
ਜਾਣੋ ਪੈਕੇਜ ਲਈ ਕਿੰਨੇ ਰੁਪਏ ਭਰਨੇ ਪੈਣਗੇ-
IRCTC ਦੇ ਮੁੱਖ ਖੇਤਰੀ ਪ੍ਰਬੰਧਕ ਅਜੀਤ ਕੁਮਾਰ ਸਿਨਹਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਟਰੇਨ ਵਿਚ ਥਰਡ ਏਸੀ ਸ਼੍ਰੇਣੀ ਦੇ ਕੋਚ ਹੋਣਗੇ। ਇਸ ਵਿਚ ਕੁੱਲ 600 ਯਾਤਰੀਆਂ ਨੂੰ ਸ਼ੁੱਧ ਸ਼ਾਕਾਹਾਰੀ ਭੋਜਨ ਦੇ ਨਾਲ ਯਾਤਰਾ ਦਾ ਆਨੰਦ ਲੈਣ ਦੀ ਸਹੂਲਤ ਮਿਲੇਗੀ। ਇਕ ਵਿਅਕਤੀ ਦੇ ਠਹਿਰਣ ਲਈ ਪੈਕੇਜ ਦੀ ਕੀਮਤ 84 ਹਜ਼ਾਰ ਰੁਪਏ ਹੋਵੇਗੀ ਅਤੇ 2 ਤੋਂ 3 ਵਿਅਕਤੀਆਂ ਦੇ ਠਹਿਰਣ ਲਈ ਪੈਕੇਜ 73,500 ਰੁਪਏ ਪ੍ਰਤੀ ਵਿਅਕਤੀ ਹੋਵੇਗਾ। ਇਕ ਬੱਚੇ ਲਈ ਪੈਕੇਜ ਦੀ ਕੀਮਤ 67,200 ਰੁਪਏ ਹੋਵੇਗੀ। ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਦਾ ਕੋਵਿਡ-19 ਦੇ ਦੋਵੇਂ ਟੀਕੇ ਲੱਗੇ ਹੋਏ ਜ਼ਰੂਰੀ ਹਨ।
ਪਹਿਲੇ 100 ਯਾਤਰੀਆਂ ਨੂੰ IRCTC ਦੇਵੇਗਾ 10 ਫ਼ੀਸਦੀ ਡਿਸਕਾਊਂਟ
ਪਹਿਲੇ 100 ਯਾਤਰੀਆਂ ਦੀ ਬੁਕਿੰਗ 'ਤੇ IRCTC ਵਲੋਂ 10 ਫ਼ੀਸਦੀ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਯਾਤਰਾ ਦਾ ਭੁਗਤਾਨ 3 ਤੋਂ 36 ਮਹੀਨਿਆਂ ਵਿਚ ਕਿਸ਼ਤਾਂ 'ਤੇ ਕੀਤਾ ਜਾ ਸਕਦਾ ਹੈ। 36 ਮਹੀਨਿਆਂ ਦੇ ਭੁਗਤਾਨ ’ਚ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 2690 ਰੁਪਏ ਕਿਸ਼ਤ ਹੋਵੇਗੀ। ਇਹ ਕੁੱਲ ਮਿਲਾ ਕੇ 8000 ਕਿਲੋਮੀਟਰ ਦਾ ਸਫ਼ਰ ਹੈ। ਇਸ ਵਾਰ ਸਟੇਅ ਵਿਚ 2 ਦਿਨ ਦਾ ਵਾਧਾ ਕੀਤਾ ਗਿਆ ਹੈ।
![PunjabKesari](https://static.jagbani.com/multimedia/15_11_213216183rail3-ll.jpg)
ਇੰਝ ਕਰਵਾਓ ਬੁਕਿੰਗ
ਇਸ ਟਰੇਨ 'ਚ ਬੋਰਡਿੰਗ ਦੀ ਸਹੂਲਤ ਦਿੱਲੀ ਸਫਦਰਜੰਗ, ਗਾਜ਼ੀਆਬਾਦ, ਅਲੀਗੜ੍ਹ, ਟੁੰਡਲਾ, ਕਾਨਪੁਰ ਅਤੇ ਲਖਨਊ ਤੋਂ ਹੋਵੇਗੀ। ਯਾਤਰਾ ਦੀ ਬੁਕਿੰਗ ਸੈਰ-ਸਪਾਟਾ ਭਵਨ, ਗੋਮਤੀ ਨਗਰ, ਲਖਨਊ ਸਥਿਤ IRCTC ਦਫਤਰ ਅਤੇ ਵੈਬਸਾਈਟ ਤੋਂ ਕਰਵਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਭਾਰਤ ਗੌਰਵ ਟਰੇਨ ਰਾਹੀਂ ਰਾਮਾਇਣ ਸਰਕਟ ਰੇਲ ਯਾਤਰਾ ਸਫਲ ਰਹੀ ਸੀ ਅਤੇ ਸੈਲਾਨੀਆਂ ਵਿਚ ਇਸ ਦੀ ਖਾਸ ਮੰਗ ਸੀ। ਇਸ ਕਾਰਨ ਦੂਜੇ ਰਾਮਾਇਣ ਸਰਕਟ ਰੇਲ ਯਾਤਰਾ ਦੀ ਯੋਜਨਾ ਬਣਾਈ ਗਈ ਸੀ।
ਹਿਮਾਚਲ ਹਾਈ ਕੋਰਟ ਨੇ ਕਰਮਚਾਰੀ ਚੋਣ ਕਮਿਸ਼ਨ 'ਤੇ ਲਗਾਇਆ 10 ਲੱਖ ਰੁਪਏ ਜੁਰਮਾਨਾ
NEXT STORY