ਖਡੂਰ ਸਾਹਿਬ (ਗਿੱਲ)- ਬੀਤੇ ਦਿਨੀਂ ਵੈਰੋਵਾਲ- ਜੰਡਿਆਲਾ ਗੁਰੂ ਰੋਡ ’ਤੇ ਸਥਿਤ ਅੱਡਾ ਤੱਖਤੂਚੱਕ ਵਿਖੇ ਗਿੱਲ ਟੈਂਟ ਹਾਊਸ ਦੀ ਦੁਕਾਨ ਵਿਚਲਾ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗਿੱਲ ਟੈਂਟ ਹਾਊਸ ਦੇ ਮਾਲਕ ਇਕਬਾਲ ਸਿੰਘ ਪਿੰਡ ਸਰਲੀ ਕਲਾਂ ਨੇ ਦੱਸਿਆ ਕਿ ਉਹ ਆਪ ਪਿੰਡ ਸਰਲੀ ਵਿਖੇ ਹੀ ਭੋਗ ਦੇ ਪ੍ਰੋਗਰਾਮ ਦੀ ਸਾਈ ’ਤੇ ਗਿਆ ਹੋਇਆ ਸੀ ਕਿ ਉਸ ਨੂੰ ਉਨ੍ਹਾਂ ਦੇ ਸਾਹਮਣੇ ਹੀ ਸ਼ਟਰਿੰਗ ਦੀ ਦੁਕਾਨ ਕਰਦੇ ਹੋਏ।
ਇਹ ਵੀ ਪੜ੍ਹੋ- ਸਕੂਲਾਂ ਦੇ ਕੰਪਿਊਟਰ 'ਆਪ' ਸਰਕਾਰ ਦੀ 'ਜਾਅਲੀ ਸਿਹਤ ਬੀਮਾ ਯੋਜਨਾ" ਨੂੰ ਲਾਗੂ ਕਰਨ 'ਚ ਲੱਗੇ : ਮਜੀਠੀਆ
ਉਨ੍ਹਾਂ ਦੇ ਗੁਆਂਢੀ ਕੈਪਟਨ ਜਸਪਾਲ ਸਿੰਘ ਨੇ ਦਿਨੇ 12 ਕੁ ਵਜੇ ਫੋਨ ਕਰਕੇ ਦੱਸਿਆ ਕਿ ਇਕ ਘੰਟਾ ਪਹਿਲਾਂ ਤਕਰੀਬਨ 11 ਕੁ ਵਜੇ ਦੁਕਾਨ ਅੰਦਰ ਅੱਗ ਲੱਗਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਕੁਝ ਗੁਆਂਢੀ ਦੁਕਾਨਦਾਰ ਤੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਅੱਗ ਬੁਝਾਈ ਗਈ ਹੈ। ਜਦ ਕਿ ਫਿਰ ਵੀ ਉਨ੍ਹਾਂ ਦੇ ਪਹੁੰਚਣ ਤੱਕ ਦੁਕਾਨ ’ਚ ਪਿਆ ਸਾਮਾਨ, ਕੱਪੜੇ ਦੀਆਂ ਚਾਨਣੀਆਂ, ਪਰਦੇ, ਰਜਾਈਆਂ, ਕੰਬਲ, ਗੱਦੇ, ਗਲੀਚੇ ਸੜ ਕੇ ਸੁਆਹ ਹੋ ਗਏ ਸਨ। ਜਿਸ ਕਾਰਨ ਉਨ੍ਹਾਂ ਦੀ ਦੁਕਾਨ ਵਿਚਲਾ ਸਾਮਾਨ ਸੜਨ ਕਾਰਨ ਉਸਦਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸੀ। ਉਨ੍ਹਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਲਈ ਉਨ੍ਹਾਂ ਦੀ ਸਹਾਇਤਾ ਕੀਤੀ ਜਾਵੇ।
ਇਹ ਵੀ ਪੜ੍ਹੋ- ਕੀ ਇਹ ਹੈ 'ਆਪ' ਸਰਕਾਰ ਦਾ ਵਿਕਾਸ? ਆਮ ਆਦਮੀ ਕਲੀਨਿਕ ਆਪ ਹੀ ਬੀਮਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਖ਼ੁਦ ਮਹਿਫ਼ੂਜ਼ ਨਹੀਂ ਸੱਤਾਧਾਰੀ! ਤਰਨਤਾਰਨ 'ਚ ਹੁਣ ਤੱਕ ਹੋਏ 'ਆਪ' ਦੇ 7 ਆਗੂਆਂ ਦੇ ਕਤਲ
NEXT STORY