ਬਿਜ਼ਨੈੱਸ ਡੈਸਕ- ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ 7 ਕਰੋੜ ਤੋਂ ਵੱਧ ਸਬਸਕ੍ਰਾਈਬਰਾਂ ਲਈ ਪੀਐਫ ਕਢਵਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਡਿਜੀਟਲ ਅਤੇ ਬਹੁਤ ਤੇਜ਼ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਤਹਿਤ ਹੁਣ ਮੈਂਬਰਾਂ ਨੂੰ ਸਿੱਧਾ ਆਪਣੀ UPI ID ਰਾਹੀਂ ਪੈਸਾ ਕਢਵਾਉਣ ਦਾ ਵਿਕਲਪ ਮਿਲੇਗਾ।
ਕੇਂਦਰੀ ਕਿਰਤ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਦੱਸਿਆ ਕਿ EPFO ਮੈਂਬਰ ਜਲਦ ਹੀ UPI ਰਾਹੀਂ ਆਪਣਾ ਫੰਡ ਕਢਵਾ ਸਕਣਗੇ ਅਤੇ ਇਸ ਦੀ ਟੈਸਟਿੰਗ ਪੂਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੰਗਠਨ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਈ ਕਈ ਕਦਮ ਚੁੱਕ ਰਿਹਾ ਹੈ। ਮੈਂਬਰ ਆਪਣੇ ਲਿੰਕ ਕੀਤੇ ਬੈਂਕ ਖਾਤਿਆਂ ਵਿੱਚ ਉਪਲਬਧ ਯੋਗ ਬੈਲੇਂਸ ਦੇਖ ਸਕਣਗੇ ਅਤੇ ਆਪਣੇ UPI ਪਿੰਨ ਦੀ ਵਰਤੋਂ ਕਰਕੇ ਤੁਰੰਤ ਪੈਸਾ ਟ੍ਰਾਂਸਫਰ ਕਰ ਸਕਣਗੇ।
ਹਫ਼ਤਿਆਂ ਦਾ ਕੰਮ ਮਿੰਟਾਂ ਵਿੱਚ
ਮੌਜੂਦਾ ਸਮੇਂ ਵਿੱਚ ਪੀਐਫ ਦਾ ਪੈਸਾ ਕਲੇਮ ਕਰਨ ਤੋਂ ਬਾਅਦ ਬੈਂਕ ਖਾਤਿਆਂ ਵਿੱਚ ਪਹੁੰਚਣ ਲਈ 3 ਤੋਂ 7 ਦਿਨ ਜਾਂ ਇਸ ਤੋਂ ਵੱਧ ਸਮਾਂ ਲੱਗ ਜਾਂਦਾ ਹੈ। ਪਰ UPI ਸੇਵਾ ਆਉਣ ਤੋਂ ਬਾਅਦ, ਕਲੇਮ ਮਨਜ਼ੂਰ ਹੁੰਦੇ ਹੀ ਪੈਸਾ ਰੀਅਲ-ਟਾਈਮ ਚ ਤੁਰੰਤ ਟ੍ਰਾਂਸਫਰ ਹੋ ਜਾਵੇਗਾ।
ਮੈਂਬਰਾਂ ਦੀ ਸਹੂਲਤ ਲਈ EPFO ਨੇ ਆਟੋ-ਸੈਟਲਮੈਂਟ ਮੋਡ ਦੀ ਸੀਮਾ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਹੈ। ਇਸ ਨਾਲ ਬਿਮਾਰੀ, ਸਿੱਖਿਆ, ਵਿਆਹ ਅਤੇ ਘਰ ਬਣਾਉਣ ਵਰਗੇ ਜ਼ਰੂਰੀ ਕੰਮਾਂ ਲਈ ਮੈਂਬਰਾਂ ਨੂੰ ਤਿੰਨ ਦਿਨਾਂ ਦੇ ਅੰਦਰ ਪੈਸਾ ਕਢਵਾਉਣ ਵਿੱਚ ਆਸਾਨੀ ਹੋਵੇਗੀ।
WhatsApp ਰਾਹੀਂ ਮਿਲੇਗੀ ਮਦਦ
ਮੰਤਰੀ ਨੇ ਦੱਸਿਆ ਕਿ EPFO ਨੇ WhatsApp ਪਲੇਟਫਾਰਮ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾਈ ਹੈ, ਜੋ ਕਿ ਇੱਕ ਮਹੀਨੇ ਦੇ ਅੰਦਰ ਸ਼ੁਰੂ ਹੋਣ ਦੀ ਉਮੀਦ ਹੈ। ਮੈਂਬਰ EPFO ਦੇ ਰਜਿਸਟਰਡ ਨੰਬਰ 'ਤੇ 'Hello' ਲਿਖ ਕੇ ਗੱਲਬਾਤ ਸ਼ੁਰੂ ਕਰ ਸਕਣਗੇ। ਇਸ ਰਾਹੀਂ ਪੀਐਫ ਬੈਲੇਂਸ ਦੇਖਣਾ, ਪਿਛਲੇ 5 ਲੈਣ-ਦੇਣ ਅਤੇ ਕਲੇਮ ਦਾ ਸਟੇਟਸ ਜਾਣਨਾ ਸੌਖਾ ਹੋ ਜਾਵੇਗਾ। ਇਹ ਸੇਵਾ ਸਥਾਨਕ ਅਤੇ ਖੇਤਰੀ ਭਾਸ਼ਾਵਾਂ ਵਿੱਚ 24/7 ਉਪਲਬਧ ਹੋਵੇਗੀ।
ਮੁਕਦਮੇਬਾਜ਼ੀ ਨੂੰ ਘਟਾਉਣ ਲਈ ਸ਼ੁਰੂ ਕੀਤੇ ਗਏ 'ਨਿਧੀ ਆਪਕੇ ਨਿਕਟ' (NAN) ਪ੍ਰੋਗਰਾਮ ਦੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਪਭੋਗਤਾ ਅਦਾਲਤਾਂ ਵਿੱਚ ਲੰਬਿਤ ਮਾਮਲਿਆਂ ਦੀ ਸੰਖਿਆ ਜੋ 1 ਅਪ੍ਰੈਲ 2024 ਨੂੰ 4,936 ਸੀ, ਉਹ 31 ਮਾਰਚ 2026 ਤੱਕ ਘਟ ਕੇ 2,646 ਰਹਿ ਗਈ ਹੈ।
ਭਿਆਨਕ ਰੇਲ ਹਾਦਸਾ! ਦੀਵਾਰ ਤੋੜ ਪਟਰੀ ਤੋਂ ਉਤਰੀ ਉਜੈਨੀ ਐਕਸਪ੍ਰੈੱਸ, ਮਚੀ ਹਾਹਾਕਾਰ
NEXT STORY