ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਸਰਸਾਵਾ ਥਾਣਾ ਖੇਤਰ 'ਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਮੁਤਾਬਕ ਇਹ ਘਟਨਾ ਸਰਸਾਵਾ ਦੀ ਕੌਸ਼ਿਕ ਵਿਹਾਰ ਕਲੋਨੀ ਦੀ ਹੈ, ਜਿੱਥੇ ਇੱਕ ਮਕਾਨ ਦੇ ਕਮਰੇ ਵਿੱਚੋਂ ਪਤੀ-ਪਤਨੀ, ਮਾਂ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।
ਮ੍ਰਿਤਕਾਂ ਦੀ ਹੋਈ ਪਛਾਣ
ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਅਸ਼ੋਕ ਰਾਠੀ (40), ਜੋ ਕਿ ਅਮੀਨ ਦੇ ਅਹੁਦੇ (ਇਕ ਸਰਕਾਰੀ ਅਹੁਦਾ ਹੈ ਜੋ ਜ਼ਮੀਨ ਦੀ ਪੈਮਾਇਸ (ਮਾਪ-ਜੋਖ), ਸਭ ਅਤੇ ਨਕਸ਼ੇ) ਬਣਾਉਣ ਦਾ ਕੰਮ ਕਰਦਾ ਹੈ 'ਤੇ ਤਾਇਨਾਤ ਸੀ, ਉਸ ਦੀ ਪਤਨੀ ਅਜਿੰਤਾ (37), ਮਾਂ ਵਿਦਿਆਵਤੀ (70), ਅਤੇ ਦੋ ਪੁੱਤਰਾਂ ਕਾਰਤਿਕ (16) ਤੇ ਦੇਵ (13) ਵਜੋਂ ਹੋਈ ਹੈ। ਅਸ਼ੋਕ ਰਾਠੀ ਨਕੁੜ ਤਹਿਸੀਲ ਵਿੱਚ ਕੰਮ ਕਰਦਾ ਸੀ ਅਤੇ ਉਸ ਨੂੰ ਇਹ ਨੌਕਰੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮ੍ਰਿਤਕ ਆਸ਼ਰਿਤ ਸ਼੍ਰੇਣੀ ਤਹਿਤ ਮਿਲੀ ਸੀ। ਉਸ ਦੇ ਦੋਵੇਂ ਪੁੱਤਰ 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀ ਸਨ।
ਘਟਨਾ ਸਥਾਨ ਤੋਂ ਮਿਲੇ ਤਿੰਨ ਪਿਸਤੌਲ
ਸਹਾਰਨਪੁਰ ਦੇ ਸੀਨੀਅਰ ਪੁਲਸ ਕਪਤਾਨ (ਐਸ.ਐਸ.ਪੀ.) ਅਸ਼ੀਸ਼ ਤਿਵਾੜੀ ਨੇ ਦੱਸਿਆ ਕਿ ਪੁਲਸ ਅਤੇ ਫੋਰੈਂਸਿਕ ਟੀਮ ਨੂੰ ਸਾਰੀਆਂ ਲਾਸ਼ਾਂ ਇਕੋ ਕਮਰੇ 'ਚੋਂ ਮਿਲੀਆਂ ਹਨ। ਅਸ਼ੋਕ ਰਾਠੀ ਦੀ ਲਾਸ਼ ਦੇ ਕੋਲੋਂ ਤਿੰਨ ਦੇਸੀ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਰਿਆਂ ਦੇ ਸਿਰ 'ਚ ਬਹੁਤ ਨੇੜਿਓਂ ਗੋਲੀ ਮਾਰੀ ਗਈ ਹੈ। ਪੁਲਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਬਰਾਮਦ ਹੋਏ ਪਿਸਤੌਲ ਲਾਇਸੰਸੀ ਸਨ ਜਾਂ ਨਹੀਂ।
ਪੁਲਸ ਵੱਲੋਂ ਜਾਂਚ ਜਾਰੀ
ਵਾਰਦਾਤ ਦੀ ਸੂਚਨਾ ਮਿਲਦੇ ਹੀ ਡੀ.ਆਈ.ਜੀ. ਅਭਿਸ਼ੇਕ ਸਿੰਘ, ਐੱਸ.ਐੱਸ.ਪੀ. ਅਸ਼ੀਸ਼ ਤਿਵਾੜੀ ਅਤੇ ਐੱਸ.ਪੀ. ਦਿਹਾਤੀ ਸਾਗਰ ਜੈਨ ਸਮੇਤ ਭਾਰੀ ਪੁਲਸ ਫੋਰਸ ਮੌਕੇ 'ਤੇ ਪਹੁੰਚੀ। ਪੁਲਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਜਾਂਚ ਨੂੰ ਨਿਰਪੱਖ ਰੱਖਣ ਲਈ ਪੁਲਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ ਅਤੇ ਪੰਜੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਵਾਦਿਤ ਵੀਡੀਓ ਮਾਮਲਾ: ਕਰਨਾਟਕ ਦੇ DGP ਰਾਮਚੰਦਰ ਰਾਓ ਮੁਅੱਤਲ, ਧੀ ਪਹਿਲਾਂ ਹੋ ਚੁੱਕੀ ਗ੍ਰਿਫ਼ਤਾਰ
NEXT STORY