ਅਹਿਮਦਾਬਾਦ- ਅਹਿਮਦਾਬਾਦ ਵਿਖੇ 12 ਜੂਨ ਨੂੰ ਵਾਪਰੇ ਭਿਆਨਕ ਜਹਾਜ਼ ਹਾਦਸੇ ਨੇ ਕਈ ਪਰਿਵਾਰ ਤਬਾਹ ਕਰ ਦਿੱਤੇ ਹਨ। ਪੂਰੇ ਦੇਸ਼ ਵਿਚ ਇਸ ਹਾਦਸੇ ਨੂੰ ਲੈ ਕੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਅਜੇ ਵੀ ਇਸ ਦਿਲ ਦਹਿਲਾ ਦੇਣ ਵਾਲੇ ਘਟਨਾ ਤੋਂ ਉਬਰੇ ਨਹੀਂ ਹਨ। ਇਸੇ ਦਰਮਿਆਨ ਪਤਾ ਲੱਗਾ ਹੈ ਕਿ ਗੁਜਰਾਤੀ ਫਿਲਮ ਨਿਰਦੇਸ਼ਕ ਮਹੇਸ਼ ਕਲਾਵਾਡੀਆ ਉਰਫ਼ ਮਹੇਸ਼ ਜੀਰਾਵਾਲਾ ਵੀ ਇਸ ਜਹਾਜ਼ ਹਾਦਸੇ ਵਿਚ ਮਾਰੇ ਗਏ ਹਨ। ਹਾਦਸੇ ਤੋਂ ਬਾਅਦ ਉਹ ਲਾਪਤਾ ਸਨ ਅਤੇ ਉਨ੍ਹਾਂ ਦਾ ਮੋਬਾਈਲ ਫ਼ੋਨ ਵੀ ਹਾਦਸੇ ਵਾਲੀ ਥਾਂ ‘ਤੇ ਆਖ਼ਰੀ ਵਾਰ ਐਕਟਿਵ ਮਿਲਿਆ ਸੀ। ਹੁਣ ਡੀ.ਐੱਨ.ਏ. ਟੈਸਟ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੀ ਲਾਸ਼ ਦੀ ਪਛਾਣ ਹੋ ਗਈ ਹੈ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਹੁਣ ਆਪਣੇ ਹੇਅਰ ਟ੍ਰਾਂਸਫਾਰਮੇਸ਼ਨ ਨਾਲ ਖਿਚਿਆ ਲੋਕਾਂ ਦਾ ਧਿਆਨ
ਸ਼ੁਰੂ ਵਿੱਚ ਉਨ੍ਹਾਂ ਦੀ ਪਤਨੀ ਹੇਤਲ ਨੇ ਦੱਸਿਆ ਸੀ ਕਿ ਉਹ 12 ਜੂਨ ਦੀ ਦੁਪਹਿਰ ਨੂੰ ਲਾਅ ਗਾਰਡਨ ਇਲਾਕੇ 'ਚ ਕਿਸੇ ਨਾਲ ਮਿਲਣ ਗਏ ਹੋਏ ਸਨ। ਉਨ੍ਹਾਂ ਨੇ ਮੈਨੂੰ ਦੁਪਹਿਰ 1:14 ਵਜੇ ਕਾਲ ਕਰਕੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਮੁਕ ਗਈ ਹੈ ਅਤੇ ਹੁਣ ਉਹ ਘਰ ਵਾਪਸ ਆ ਰਹੇ ਹਨ। ਪਰ ਜਦੋਂ ਉਹ ਘਰ ਨਹੀਂ ਪਹੁੰਚੇ ਤਾਂ ਮੈਂ ਉਨ੍ਹਾਂ ਨੂੰ ਕਾਲ ਕੀਤੀ, ਪਰ ਮੋਬਾਈਲ ਬੰਦ ਸੀ। ਫਿਰ ਅਸੀਂ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ, ਉਨ੍ਹਾਂ ਦੇ ਮੋਬਾਈਲ ਫੋਨ ਦੀ ਆਖਰੀ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਹ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੂਰ ਸਨ। ਇਸ ਦੇ ਆਧਾਰ ‘ਤੇ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਉਹ ਵੀ ਇਸ ਹਾਦਸੇ ਦੀ ਲਪੇਟ ‘ਚ ਆਏ ਹਨ। ਜਿਸ ਮਗਰੋਂ ਪਰਿਵਾਰ ਨੇ ਡੀ.ਐੱਨ.ਏ. ਟੈਸਟ ਲਈ ਸੈਂਪਲ ਦਿੱਤੇ ਸਨ। ਹੁਣ ਡੀ.ਐੱਨ.ਏ. ਰਿਪੋਰਟ ਆਉਣ ਤੋਂ ਬਾਅਦ ਇਹ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਹੈ। ਕਈ ਗੁਜਰਾਤੀ ਮੀਡੀਆ ਰਿਪੋਰਟਾਂ ਅਨੁਸਾਰ ਮੁਕੰਮਲ ਜਾਂਚ ਤੋਂ ਬਾਅਦ ਜਦੋਂ ਡੀ.ਐੱਨ.ਏ. ਰਿਪੋਰਟ, ਸਕੂਟਰ ਦਾ ਚੈਸਿਸ ਨੰਬਰ ਆਦਿ ਸਬੂਤ ਪਰਿਵਾਰ ਨੂੰ ਦਿੱਤੇ ਗਏ, ਤਾਂ ਉਨ੍ਹਾਂ ਨੂੰ ਭਾਰੀ ਮਨ ਨਾਲ ਇਹ ਸੱਚਾਈ ਕਬੂਲ ਕਰਨੀ ਪਈ ਕਿ ਮਹੇਸ਼ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਹ ਆਪਣੇ ਪਿੱਛੇ ਪਤਨੀ ਹੇਤਲ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।
ਇਹ ਵੀ ਪੜ੍ਹੋ: 'ਉਸ ਨੂੰ ਪਾਗਲਖ਼ਾਨੇ ਭੇਜ ਦੇਣਾ ਚਾਹੀਦੈ...!',ਪਲੇਨ ਕ੍ਰੈਸ਼ 'ਚ ਜ਼ਿੰਦਾ ਬਚੇ ਇਕਲੌਤੇ ਸ਼ਖਸ ਨੂੰ ਸੁਚਿਤਰਾ ਨੇ ਦੱਸਿਆ ਝੂਠਾ
ਮਹੇਸ਼ ਜੀਰਾਵਾਲਾ ਗੁਜਰਾਤੀ ਸਿਨੇਮਾ ਦੀ ਦੁਨੀਆ ‘ਚ ਜਾਣਿਆ-ਪਛਾਣਿਆ ਨਾਂ ਸੀ। ਉਹ ਨਿਰਦੇਸ਼ਨ ਦੇ ਨਾਲ-ਨਾਲ ਆਪਣੇ ਪ੍ਰੋਡਕਸ਼ਨ ਹਾਊਸ “ਮਹੇਸ਼ ਜੀਰਾਵਾਲਾ ਪ੍ਰੋਡਕਸ਼ਨਜ਼” ਦੇ ਸੀਈਓ ਵੀ ਸਨ। ਇਸ ਹਾਦਸੇ ਨੇ ਸਿਰਫ਼ ਉਨ੍ਹਾਂ ਦੇ ਪਰਿਵਾਰ ਨੂੰ ਹੀ ਨਹੀਂ, ਸਗੋਂ ਪੂਰੀ ਗੁਜਰਾਤੀ ਫਿਲਮ ਉਦਯੋਗ ਨੂੰ ਵੀ ਇੱਕ ਵੱਡਾ ਝਟਕਾ ਦਿੱਤਾ ਹੈ। ਅਧਿਕਾਰਕ ਅੰਕੜਿਆਂ ਮੁਤਾਬਕ, ਇਸ ਹਾਦਸੇ ਵਿੱਚ ਹੁਣ ਤੱਕ 231 ਡੀ.ਐੱਨ.ਏ. ਮਿਲਾਨ ਹੋਏ ਹਨ ਅਤੇ 210 ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਘਰ 'ਚ ਹੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਧਾਨ ਮੰਤਰੀ ਮੋਦੀ ਨੇ ਯੋਗ ਦਿਵਸ ਮਨਾਇਆ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯਮੁਨਾ ਦੇ ਕੰਢੇ 'ਤੇ ਕੀਤਾ ਯੋਗ
NEXT STORY