ਰੋਹਤਕ— ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ’ਚ ਭਾਜਪਾ ਦਾ ਵਿਰੋਧ ਲਗਾਤਾਰ ਜਾਰੀ ਹੈ। ਸ਼ਨੀਵਾਰ ਯਾਨੀ ਕਿ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਰੋਹਤਕ ਆਏ। ਮਨੋਹਰ ਲਾਲ ਖੱਟੜ ਦਾ ਵਿਰੋਧ ਕਰਨ ਲਈ ਕਿਸਾਨ ਬਾਬਾ ਮਸਤਨਾਥ ਯੂਨੀਵਰਸਿਟੀ ’ਚ ਬਣਾਏ ਗਏ ਹੈਲੀਪੈਡ ਕੋਲ ਪਹੁੰਚ ਗਏ। ਪੁਲਸ ਨੇ ਉਨ੍ਹਾਂ ਨੂੰ ਰੋਕਿਆ, ਜਿਸ ਕਾਰਨ ਕਿਸਾਨਾਂ ਨਾਲ ਪੁਲਸ ਦੀ ਝੜਪ ਹੋ ਗਈ। ਇਸ ਝੜਪ ਵਿਚ ਕਈ ਪੁਲਸ ਮੁਲਾਜ਼ਮ ਅਤੇ ਕਿਸਾਨ ਵੀ ਜ਼ਖਮੀ ਹੋ ਗਏ। ਭੜਕੇ ਕਿਸਾਨਾਂ ਨੇ ਬੈਰੀਕੇਡਜ਼ ਉਖਾੜ ਦਿੱਤੇ। ਇਸ ਵਿਰੋਧ ਦੇ ਚੱਲਦੇ ਮੁੱਖ ਮੰਤਰੀ ਬਾਬਾ ਮਸਤਨਾਥ ਹੈਲੀਪੈਡ ਦੀ ਬਜਾਏ ਦੂਜੀ ਥਾਂ ਹੈਲੀਕਾਪਟਰ ਤੋਂ ਰੋਹਤਕ ਪਹੁੰਚੇ। ਕਿਸਾਨ, ਮਨੋਹਰ ਲਾਲ ਖੱਟੜ ਦਾ ਖੇਤੀ ਕਾਨੂੰਨਾਂ ਕਾਰਨ ਵਿਰੋਧ ਕਰਨ ਲਈ ਪੁੱਜੇ ਸਨ।

ਦਰਅਸਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਦੇ ਪਿਤਾ ਦੀ ਸੋਗ ਸਭਾ ’ਚ ਸ਼ਾਮਲ ਕਰਨ ਰੋਹਤਕ ਆਏ ਸਨ। ਉਨ੍ਹਾਂ ਦਾ ਹੈਲੀਕਾਪਟਰ ਮਸਤਨਾਥ ਯੂਨੀਵਰਸਿਟੀ ਵਿਚ ਬਣਾਏ ਗਏ ਹੈਲੀਪੈਡ ’ਤੇ ਲੈਂਡ ਕਰਨਾ ਸੀ ਪਰ ਇਸ ਦੀ ਭਿਣਕ ਕਿਸਾਨਾਂ ਨੂੰ ਲੱਗ ਗਈ। ਜਿਸ ਤੋਂ ਬਾਅਦ ਭਾਰੀ ਗਿਣਤੀ ਵਿਚ ਕਿਸਾਨ ਮੁੱਖ ਮੰਤਰੀ ਦਾ ਵਿਰੋਧ ਕਰਨ ਉੱਥੇ ਪਹੁੰਚ ਗਏ।

ਕਿਸਾਨ ਮਸਤਨਾਥ ਯੂਨੀਵਰਸਿਟੀ ’ਚ ਬਣਾਏ ਗਏ ਹੈਲੀਪੈਡ ਵੱਲ ਵਧ ਰਹੇ ਸਨ ਪਰ ਪੁਲਸ ਨੇ ਉਨ੍ਹਾਂ ਨੂੰ ਰੋਕਿਆ। ਅੰਦੋਲਨਕਾਰੀ ਕਿਸਾਨਾਂ ਅਤੇ ਪੁਲਸ ਆਹਮੋ-ਸਾਹਮਣੇ ਹੋ ਗਏ ਅਤੇ ਤਣਾਅ ਦੀ ਸਥਿਤੀ ਬਣ ਗਈ। ਪੁਲਸ ਅਤੇ ਕਿਸਾਨਾਂ ਵਿਚਾਲੇ ਹਿੰਸਕ ਝੜਪ ਹੋ ਗਈ। ਇਸ ਝੜਪ ਵਿਚ ਕਈ ਕਿਸਾਨਾਂ ਨਾਲ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਨੂੰ ਸੰਭਾਲਿਆ।

ਰੈਲੀ 'ਚ ਵਿਗੜੀ ਵਰਕਰ ਦੀ ਸਿਹਤ, PM ਮੋਦੀ ਨੇ ਭੇਜ ਦਿੱਤੀ ਆਪਣੇ ਡਾਕਟਰਾਂ ਦੀ ਟੀਮ (ਵੀਡੀਓ)
NEXT STORY