ਨੈਸ਼ਨਲ ਡੈਸਕ- ਇਕ ਪਿਤਾ ਵਲੋਂ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਨੇ ਪਨਵੇਲ ਸਿਟੀ ਪੁਲਸ ਸਟੇਸ਼ਨ 'ਚ ਦੋਸ਼ੀ ਪਿਤਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਦੋਸ਼ੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਹ ਮਾਮਲਾ ਮੁੰਬਈ ਦਾ ਹੈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਇਕ ਫਰਵਰੀ ਦੀ ਰਾਤ ਦੋਸ਼ੀ ਪਿਤਾ ਨੇ ਆਪਣੀ 11 ਸਾਲਾ ਨਾਬਾਲਗ ਧੀ ਨਾਲ ਜਿਨਸੀ ਸ਼ੋਸ਼ਣ ਕੀਤਾ। ਇੰਨਾ ਹੀ ਨਹੀਂ ਉਸ ਨੇ ਧੀ ਨੂੰ 100 ਰੁਪਏ ਵੀ ਦਿੱਤੇ ਅਤੇ ਕਿਹਾ ਕਿ ਇਸ ਬਾਰੇ ਕਿਸੇ ਨੂੰ ਨਾ ਦੱਸੇ। ਵਾਰਦਾਤ ਦੇ ਸਮੇਂ ਸਾਰੇ ਸੌਂ ਰਹੇ ਸਨ। ਘਟਨਾ ਤੋਂ ਬਾਅਦ ਬੱਚੀ ਡਰੀ ਸੀ, ਜਿਸ ਦੀ ਹਾਲਤ ਦੇਖ ਕੇ ਮਾਂ ਨੇ ਉਸ ਨੂੰ ਪਿਆਰ ਨਾਲ ਪੁੱਛਿਆ ਤਾਂ ਉਸ ਨੇ ਪਿਤਾ ਦੀ ਹਰਕਤ ਬਾਰੇ ਦੱਸਿਆ। ਪਤੀ ਦੀ ਸ਼ਰਮਨਾਕ ਕਰਤੂਤ ਬਾਰੇ ਜਾਣਨ ਤੋਂ ਬਾਅਦ ਉਹ ਧੀ ਨੂੰ ਲੈ ਕੇ ਹਸਪਤਾਲ ਗਈ। ਉੱਥੇ ਉਸ ਦਾ ਮੈਡੀਕਲ ਕਰਵਾ ਕੇ ਰਿਪੋਰਟ ਲੈਣ ਤੋਂ ਬਾਅਦ ਉਹ ਥਾਣੇ ਗਈ, ਜਿੱਥੇ ਉਸ ਨੇ ਪੁਲਸ ਨੂੰ ਸਾਰੀ ਵਾਰਦਾਤ ਦੱਸੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਗੁਹਾਰ ਲਗਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
NEXT STORY