ਨੈਸ਼ਨਲ ਡੈਸਕ- ਇਕ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਪ੍ਰਿੰਸੀਪਲ ਵਲੋਂ ਅਧਿਆਪਕ ਦੀ ਕੁੱਟਮਾਰ ਦਿਖਾਈ ਦੇ ਰਹੀ ਹੈ। ਵਿਵਾਦ ਵਿਦਿਆਰਥੀਆਂ ਨੂੰ ਪੜ੍ਹਾਉਣ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ ਕੁੱਟਮਾਰ ਤੱਕ ਪਹੁੰਚ ਗਿਆ। ਸਕੂਲ 'ਚ ਲੱਗੇ ਸੀਸੀਟੀਵੀ 'ਚ ਕੁੱਟਮਾਰ ਦਾ ਮਾਮਲਾ ਕੈਦ ਗਿਆ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਗੁਜਰਾਤ ਦੇ ਭਰੂਚ ਦੇ ਨਵਯੁਗ ਸਕੂਲ ਦੀ ਹੈ। ਪ੍ਰਿੰਸੀਪਲ ਹਿਤੇਂਦਰ ਸਿੰਘ ਠਾਕੋਰ ਨੂੰ ਅਧਿਆਪਕ ਰਾਜੇਂਦਰ ਪਰਮਾਰ ਦੀ ਕੁੱਟਮਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਦਰਅਸਲ ਪ੍ਰਿੰਸੀਪਲ ਨੇ ਇਕ ਬੈਠਕ ਬੁਲਾਈ, ਜਿਸ ਦੌਰਾਨ ਅਧਿਆਪਕ ਅਤੇ ਪ੍ਰਿੰਸੀਪਲ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ। ਪ੍ਰਿੰਸੀਪਲ ਨੇ ਸਿਰਫ਼ ਇਕ ਮਿੰਟ ਅੰਦਰ ਅਧਿਆਪਕ ਨੂੰ 18 ਥੱਪੜ ਮਾਰ ਦਿੱਤੇ।
ਇਹ ਵੀ ਪੜ੍ਹੋ : ਬੱਸ 'ਚ ਨੌਜਵਾਨ ਨਾਲ ਦਰਿੰਦਗੀ, ਹੈਵਾਨਾਂ ਨੇ ਮੁੰਡੇ ਨਾਲ ਜੋ ਕੀਤਾ ਸੁਣ ਕੰਬ ਜਾਵੇਗਾ ਦਿਲ
ਪ੍ਰਿੰਸੀਪਲ ਦਾ ਦੋਸ਼ ਹੈ ਕਿ ਅਧਿਆਪਕ ਜਮਾਤ 'ਚ ਗਲਤ ਰਵੱਈਆ ਕਰਦਾ ਸੀ, ਜਦੋਂ ਕਿ ਅਧਿਆਪਕ ਦਾ ਕਹਿਣਾ ਹੈ ਕਿ ਮੀਟਿੰਗ ਦੌਰਾਨ ਪ੍ਰਿੰਸੀਪਲ ਨਾਰਾਜ਼ ਸਨ ਅਤੇ ਗੁੱਸੇ 'ਚ ਆ ਕੇ ਕੁੱਟਮਾਰ ਕੀਤੀ ਹੈ। ਬੈਠਕ ਦੌਰਾਨ ਦੋਵੇਂ ਅਧਿਆਪਕਾਂ ਨੇ ਇਕ-ਦੂਜੇ 'ਤੇ ਦੋਸ਼ ਵੀ ਲਗਾਏ। ਰਿਪੋਰਟਸ ਅਨੁਸਾਰ ਤਾਂ ਅਧਿਆਪਕ ਪਰਮਾਰ ਨੇ ਦਾਅਵਾ ਕੀਤਾ ਕਿ ਠਾਕੋਰ ਨੇ ਵਿਦਿਆਰਥੀਆਂ ਤੋਂ ਪੈਰ ਮਾਲਿਸ਼ ਕਰਵਾਏ, ਜਦੋਂ ਕਿ ਪ੍ਰਿੰਸੀਪਲ ਠਾਕੋਰ ਨੇ ਦੋਸ਼ ਲਗਾਇਆ ਕਿ ਪਰਮਾਰ ਨੇ ਵਿਦਿਆਰਥੀਆਂ ਨੂੰ ਆਪਣੇ ਘਰ ਬੁਲਾਇਆ। ਦੋਵਾਂ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਆਖ਼ਰ ਕੁੱਟਮਾਰ ਕਿਉਂ ਹੋਈ ਸੀ ਅਤੇ ਦੋਵਾਂ ਦੇ ਦੋਸ਼ 'ਚ ਕੀ ਸੱਚਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਗਾਇਕ Ed Sheeran ਨੇ ਸਟ੍ਰੀਟ ਸ਼ੋਅ ਲਈ ਪੁਲਸ ਦੀ ਲਈ ਸੀ ਮਨਜ਼ੂਰੀ, ਖੁੱਲ੍ਹਿਆ ਭੇਤ
NEXT STORY