ਨਵੀਂ ਦਿੱਲੀ- ਬਾਹਰੀ ਦਿੱਲੀ ਦੇ ਪੀਤਮਪੁਰ ਇਲਾਕੇ ਤੋਂ ਝਾਰਖੰਡ ਦੀ ਰਹਿਣ ਵਾਲੀ ਇਕ ਮਹਿਲਾ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਰਾਸ਼ਟਰੀ ਰਾਜਧਾਨੀ 'ਚ ਫਰਜ਼ੀ ਪਛਾਣ ਦੱਸ ਕੇ ਰਹਿ ਰਹੀ ਸੀ ਅਤੇ ਇਕ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਸੀ। ਪੁਲਸ ਨੇ ਇੱਥੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ ਅਨੁਸਾਰ 23 ਸਾਲਾ ਮਹਿਲਾ ਨਕਸਲੀ ਮੂਲ ਰੂਪ ਨਾਲ ਪੂਰਬੀ ਰਾਜ ਦੇ ਪੱਛਮੀ ਸਿੰਘਭੂਮ ਦੇ ਕੁਦਾਬੁਰੂ ਪਿੰਡ ਦੀ ਰਹਿਣ ਵਾਲੀ ਹੈ। ਉਹ ਪੁਲਸ ਨਾਲ ਹੋਏ ਮੁਕਾਬਲੇ ਦੇ ਕਈ ਮਾਮਲਿਆਂ 'ਚ ਲੋੜੀਂਦੀ ਸੀ। ਨਕਸਲੀ ਖ਼ਿਲਾਫ਼ ਭਾਰਤੀ ਦੰਡਾਵਲੀ (ਆਈਪੀਸੀ), ਆਰਮਜ਼ ਐਕਟ, ਵਿਸਫੋਟਕ ਐਕਟ ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਝਾਰਖੰਡ ਦੀ ਇਕ ਅਦਾਲਤ ਨੇ 26 ਮਾਰਚ 2023 ਨੂੰ ਉਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਪੁਲਸ ਨੇ ਦੱਸਿਆ ਕਿ ਮਹਿਲਾ ਨਕਸਲੀ 2020 'ਚ ਦਿੱਲੀ ਆਈ ਸੀ। ਉਹ ਝੂਠੀ ਪਛਾਣ ਦੇ ਆਧਾਰ 'ਤੇ ਨੋਇਡਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ 'ਚ ਘਰੇਲੂ ਨੌਕਰਾਣੀ ਵਜੋਂ ਕੰਮ ਕਰ ਰਹੀ ਸੀ ਅਤੇ ਇਸ ਤੋਂ ਬਾਅਦ ਉਹ ਪੀਤਮਪੁਰਾ 'ਚ ਰਹਿਣ ਲੱਗੀ। ਪੁਲਸ ਡਿਪਟੀ ਕਮਿਸ਼ਨਰ (ਅਪਰਾਧ) ਵਿਕਰਮ ਸਿੰਘ ਨੇ ਦੱਸਿਾ,''ਕਈ ਮਹੀਨਿਆਂ ਦੀ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਜੁਟਾਉਣ ਤੋਂ ਬਾਅਦ ਅਪਰਾਧ ਸ਼ਾਖਾ ਨੂੰ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਇਕ ਮਾਓਵਾਦੀ ਕੱਟੜਪੰਥੀ ਦੀ ਮੌਜੂਦਗੀ ਬਾਰੇ ਭਰੋਸੇਯੋਗ ਜਾਣਕਾਰੀ ਮਿਲੀ।''
ਇਹ ਵੀ ਪੜ੍ਹੋ : ਮਹਾਕੁੰਭ ਵਿਚ ਕਰੋੜਪਤੀ ਬਣਿਆ ਪਰਿਵਾਰ, 45 ਦਿਨਾਂ ਦੀ ਕਮਾਈ ਸੁਣ ਉੱਡ ਜਾਣਗੇ ਹੋਸ਼
ਅਧਿਕਾਰੀ ਨੇ ਦੱਸਿਆ ਕਿ ਪੁਲਸ ਦੀ ਟੀਮ ਨੇ ਚਾਰ ਮਾਰਚ ਨੂੰ ਮਹਾਰਾਣਾ ਪ੍ਰਤਾਪ ਐਨਕਲੇਵ ਪੀਤਮਪੁਰਾ 'ਚ ਛਾਪੇਮਾਰੀ ਕੀਤੀ ਸੀ ਅਤੇ ਇਸ ਦੌਰਾਨ ਹੀ ਮਹਿਲਾ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਕਿਸਾਨ ਪਰਿਵਾਰ 'ਚ ਉਸ ਦਾ ਜਨਮ ਹੋਇਆ ਸੀ ਅਤੇ ਉਹ 10 ਸਾਲ ਦੀ ਉਮਰ 'ਚ ਹੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਓਵਾਦੀ) 'ਚ ਸ਼ਾਮਲ ਹੋ ਗਈ ਸੀ। ਪੁਲਸ ਡਿਪਟੀ ਕਮਿਸ਼ਨ ਨੇ ਦੱਸਿਆ,''ਮਹਿਲਾ ਨਕਸਲੀ ਨੇ ਝਾਰਖੰਡ ਦੇ ਕੋਲਹਾਨ ਜੰਗਲ 'ਚ ਰਮੇਸ਼ ਨਾਮੀ ਕਮਾਂਡਰ ਦੀ ਅਗਵਾਈ 'ਚ 5 ਸਾਲ ਤੱਕ ਸਿਖਲਾਈ ਲਈ। ਸਿਖਲਾਈ ਦੌਰਾਨ ਉਸ ਨੂੰ ਇੰਸਾਸ ਰਾਈਫਲ, ਐੱਸਐੱਲਆਰ, ਐੱਲਐੱਮਜੀ, ਹੱਥਗੋਲਾ ਅਤੇ .303 ਰਾਈਫਲ ਵਰਗੇ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕਰਨਾ ਸਿੱਖਿਆ ਗਿਆ।'' ਉਨ੍ਹਾਂ ਦੱਸਿਆ ਕਿ ਕਾਨੂੰਨੀ ਕਾਰਵਾਈ ਲਈ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਜਰਾਤ ਦੇ 144 ਮਛੇਰੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਬੰਦ
NEXT STORY