ਇੰਦੌਰ- ਇੰਦੌਰ ਵਿਚ ਇਕ 3 ਮੰਜ਼ਿਲਾ ਇਮਾਰਤ ਦੀ ਗਰਾਊਂਡ ਫਲੋਰ ’ਤੇ ਸਥਿਤ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੇ ਇਕ ਸ਼ੋਅਰੂਮ ਵਿਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ। ਹਾਲਾਂਕਿ, ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀਆਂ ਉੱਪਰਲੀਆਂ ਮੰਜ਼ਿਲਾਂ ’ਤੇ ਫਸੇ ਕਰੀਬ 20 ਲੋਕਾਂ ਨੂੰ ਗੁਆਂਢੀਆਂ, ਪੁਲਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਸ਼ੋਅਰੂਮ ਦੇ ਨਾਲ ਬਣੀਆਂ ਪੌੜੀਆਂ ਵੀ ਅੱਗ ਅਤੇ ਧੂੰਏਂ ਦੀ ਲਪੇਟ ਵਿਚ ਆ ਗਈਆਂ, ਜਿਸ ਕਾਰਨ ਉੱਪਰਲੀਆਂ ਮੰਜ਼ਿਲਾਂ ’ਤੇ ਰਹਿਣ ਵਾਲੇ ਲੋਕ ਹੇਠਾਂ ਨਹੀਂ ਉਤਰ ਪਾ ਰਹੇ ਸਨ। ਚੀਕ-ਚਿਹਾੜਾ ਸੁਣ ਕੇ ਗੁਆਂਢ ਦੀ ਇਕ ਬਹੁ-ਮੰਜ਼ਿਲਾ ਇਮਾਰਤ ਦੇ ਲੋਕ ਮਦਦ ਲਈ ਅੱਗੇ ਆਏ। ਉਨ੍ਹਾਂ ਨੇ ਅੱਗ ਵਿਚ ਫਸੇ ਲੋਕਾਂ ਨੂੰ ਛੱਤ ’ਤੇ ਪਹੁੰਚਣ ਲਈ ਕਿਹਾ, ਫਿਰ ਦੋਵਾਂ ਇਮਾਰਤਾਂ ਵਿਚਾਲੇ ਪੌੜੀਆਂ ਜੋੜ ਕੇ ਇਕ ਆਰਜ਼ੀ ਰਸਤਾ ਬਣਾਇਆ ਗਿਆ। ਚਸ਼ਮਦੀਦਾਂ ਮੁਤਾਬਕ ਕੁਝ ਲੋਕ ਪੌੜੀਆਂ ਦੇ ਸਹਾਰੇ ਗੁਆਂਢੀ ਇਮਾਰਤ ਦੀ ਛੱਤ ਤੱਕ ਪਹੁੰਚੇ, ਜਦਕਿ ਕੁਝ ਲੋਕਾਂ ਨੂੰ ਰੱਸੀਆਂ ਦੀ ਮਦਦ ਨਾਲ ਸੁਰੱਖਿਅਤ ਹੇਠਾਂ ਉਤਾਰਿਆ ਗਿਆ।
ਜ਼ਮੀਨੀ ਵਿਵਾਦ ਨੂੰ ਲੈ ਕੇ ਚਾਚਿਆਂ ਨੇ ਭਤੀਜੇ ਦਾ ਕੀਤਾ ਕਤਲ, ਮਾਂ ਗੰਭੀਰ ਜ਼ਖਮੀ
NEXT STORY